ਬਟਾਲਾ : ਧਮਾਕੇ ਵਾਲੀ ਜਗ੍ਹਾ ਤੋਂ ਬੰਬਨੁਮਾ ਚੀਜ਼ ਬਰਾਮਦ

Thursday, Sep 05, 2019 - 04:31 PM (IST)

ਬਟਾਲਾ : ਧਮਾਕੇ ਵਾਲੀ ਜਗ੍ਹਾ ਤੋਂ ਬੰਬਨੁਮਾ ਚੀਜ਼ ਬਰਾਮਦ

ਬਟਾਲਾ (ਬੇਰੀ) : ਬੀਤੇ ਦਿਨ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਤੋਂ ਬਾਅਦ ਹਦਾਸੇ ਵਾਲੀ ਜਗ੍ਹਾ ਤੋਂ ਇਕ ਵਿਅਕਤੀ ਨੂੰ ਬੰਬਨੁਮਾ ਲੋਹੇ ਦੀ ਚੀਜ਼ ਮਿਲੀ, ਜੋ ਕਾਫੀ ਭਾਰੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਹਾਦਸੇ ਵਾਲੀ ਜਗ੍ਹਾ 'ਤੇ ਪਹੁੰਚਿਆ ਤਾਂ ਉਸ ਨੂੰ ਉਥੋਂ ਇਹ ਬੰਬਨੁਮਾ ਮਿਲੀ, ਜਿਸ ਨੂੰ ਉਸ ਨੇ ਐੱਸ.ਐੱਸ.ਪੀ. ਬਟਾਲਾ ਨੂੰ ਸੌਂਪ ਦਿੱਤਾ ਹੈ। 

ਦੱਸ ਦਈਏ ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਬੁੱਧਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਕ ਮਿੰਟ 'ਚ ਹੀ ਦੋ ਮੰਜਲਾਂ ਬਿਲਡਿੰਗ ਮਲਬਾ ਬਣ ਗਈ ਤੇ 200 ਮੀਟਰ ਦੇ ਘੇਰੇ 'ਚ ਸਥਿਤ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ।


author

Baljeet Kaur

Content Editor

Related News