ਚੋਣਾਂ ਜਿੱਤਣ 'ਤੇ ਬਾਲੀਵੁੱਡ ਸਿਤਾਰਿਆਂ ਨੇ ਕੰਗਣਾ ਨੂੰ ਦਿੱਤੀਆਂ ਵਧਾਈਆਂ, ਇਕ ਨੇ ਕਿਹਾ- ''ਤੁਸੀਂ ਰੌਕਸਟਾਰ ਹੋ..''

Thursday, Jun 06, 2024 - 09:19 PM (IST)

ਚੋਣਾਂ ਜਿੱਤਣ 'ਤੇ ਬਾਲੀਵੁੱਡ ਸਿਤਾਰਿਆਂ ਨੇ ਕੰਗਣਾ ਨੂੰ ਦਿੱਤੀਆਂ ਵਧਾਈਆਂ, ਇਕ ਨੇ ਕਿਹਾ- ''ਤੁਸੀਂ ਰੌਕਸਟਾਰ ਹੋ..''

ਨੈਸ਼ਨਲ ਡੈਸਕ- 1 ਜੂਨ ਨੂੰ ਪੂਰੇ ਦੇਸ਼ 'ਚ ਲੋਕ ਸਭਾ ਚੋਣਾਂ ਦੀ ਸਾਰੇ 7 ਪੜਾਵਾਂ ਦੀ ਵੋਟਿੰਗ ਪੂਰੀ ਹੋ ਚੁੱਕੀ ਸੀ ਤੇ ਇਨ੍ਹਾਂ ਚੋਣਾਂ ਦੇ ਨਤੀਜੇ ਵੀ ਆ ਚੁੱਕੇ ਹਨ, ਜਿਨ੍ਹਾਂ ਮੁਤਾਬਕ ਕੇਂਦਰ 'ਚ ਇਕ ਵਾਰ ਫ਼ਿਰ ਤੋਂ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਦੌਰਾਨ ਬਹੁਤ ਸਾਰੇ ਪੁਰਾਣੇ ਆਗੂ ਮੈਦਾਨ 'ਚ ਸਨ ਤੇ ਕਈ ਲੋਕ ਪਹਿਲੀ ਵਾਰ ਆਪਣੀ ਕਿਸਮਤ ਆਜ਼ਮਾ ਰਹੇ ਸਨ। ਇਨ੍ਹਾਂ 'ਚੋਂ ਇਕ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਹੈ, ਜਿਸ ਨੂੰ ਭਾਜਪਾ ਨੇ ਮੰਡੀ ਤੋਂ ਟਿਕਟ ਦੇ ਕੇ ਲੜਾਇਆ ਸੀ ਤੇ ਉਸ ਨੇ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।

ਇਸ ਦੌਰਾਨ ਕੰਗਨਾ ਰਣੌਤ ਨੂੰ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਇਸ ਜਿੱਤ ਦੀ ਵਧਾਈ ਦਿੱਤੀ ਹੈ। ਖੇਰ ਨੇ ਆਪਣੇ 'ਐਕਸ' ਅਕਾਊਂਟ 'ਤੇ ਪੋਸਟ ਕਰ ਲਿਖਿਆ- ''ਪਿਆਰੀ ਕੰਗਨਾ, ਇਸ ਵੱਡੀ ਜਿੱਤ ਲਈ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ। ਤੁਸੀਂ ਰੌਕਸਟਾਰ ਹੋ। ਤੁਹਾਡਾ ਸਫ਼ਰ ਬਹੁਤ ਹੀ ਪ੍ਰੇਰਨਾਦਾਇਕ ਹੈ। ਤੁਹਾਡੇ ਲਈ ਅਤੇ ਮੰਡੀ ਦੇ ਲੋਕਾਂ ਲਈ ਮੈਂ ਬਹੁਤ ਖੁਸ਼ ਹਾਂ। ਤੁਸੀਂ ਇਕ ਵਾਰ ਫ਼ਿਰ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਕੋਈ ਲਗਨ ਤੇ ਮਿਹਨਤ ਨਾਲ ਕੋਈ ਕੰਮ ਕਰੇ ਤਾਂ 'ਕੁਝ ਵੀ ਹੋ ਸਕਦਾ ਹੈ।' ਜੈ ਹੋ!''

PunjabKesari

ਇਸ ਤੋਂ ਇਲਾਵਾ ਕੰਗਨਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰ ਕੇ ਚੋਣਾਂ 'ਚ ਜੇਤੂ ਬਣਾਉਣ ਵਾਲੇ ਮੰਡੀ ਵਾਸੀਆਂ ਦਾ ਧੰਨਵਾਦ ਕੀਤਾ ਸੀ। ਉਸ ਪੋਸਟ 'ਤੇ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਕੁਮੈਂਟ ਕਰ ਕੇ ਉਨ੍ਹਾਂ ਨੂੰ ਜਿੱਤ ਦੀਆਂ ਵਧਾਈਆਂ ਦਿੱਤੀਆਂ। ਇਨ੍ਹਾਂ 'ਚ ਮ੍ਰਿਨਾਲ ਠਾਕੁਰ, ਮਹਿਮਾ ਚੌਧਰੀ, ਪੂਨਮ ਪਾਂਡੇ, ਊਰਵਸ਼ੀ ਰੌਤੇਲਾ ਤੇ ਈਸ਼ਾ ਗੁਪਤਾ ਸਣੇ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਇਸ ਜਿੱਤ ਦੀਆਂ ਵਧਾਈਆਂ ਦਿੱਤੀਆਂ ਹਨ। 

 
 
 
 
 
 
 
 
 
 
 
 
 
 
 
 

A post shared by Kangana Ranaut (@kanganaranaut)

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News