ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ. ਪੀ. ਸਿੰਘ ਓਬਰਾਏ ’ਤੇ ਮਹੇਸ਼ ਭੱਟ ਬਣਾਉਣਗੇ ਫ਼ਿਲਮ

Wednesday, Aug 25, 2021 - 02:38 PM (IST)

ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ. ਪੀ. ਸਿੰਘ ਓਬਰਾਏ ’ਤੇ ਮਹੇਸ਼ ਭੱਟ ਬਣਾਉਣਗੇ ਫ਼ਿਲਮ

ਜਲੰਧਰ (ਬਿਊਰੋ)– ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਓਬਰਾਏ ਦੀ ਜ਼ਿੰਦਗੀ ’ਤੇ ਬਾਲੀਵੁੱਡ ਫ਼ਿਲਮ ਬਣਨ ਜਾ ਰਹੀ ਹੈ। ਇਹ ਫ਼ਿਲਮ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਤੇ ਪ੍ਰੋਡਿਊਸਰ ਮਹੇਸ਼ ਭੱਟ ਬਣਾਉਣ ਵਾਲੇ ਹਨ।

ਦੱਸ ਦੇਈਏ ਕਿ ਡਾ. ਐੱਸ. ਪੀ. ਸਿੰਘ ਯੂ. ਏ. ਈ. ’ਚ ਫਸੇ ਅਨੇਕਾਂ ਭਾਰਤੀਆਂ ਦੀ ਘਰ ਵਾਪਸੀ ਕਰਵਾ ਚੁੱਕੇ ਹਨ। ਕਿਸੇ ਕੋਲੋਂ ਇਕ ਵੀ ਪੈਸਾ ਲਏ ਬਿਨਾਂ ਡਾ. ਐੱਸ. ਪੀ. ਸਿੰਘ ਓਬਰਾਏ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਜ਼ੀ ਨਿਊਜ਼ ਤੇ ਬਾਲੀਵੁੱਡ ਨੂੰ ਲੈ ਕੇ ਰਣਜੀਤ ਬਾਵਾ ਹੋਇਆ ਸਿੱਧਾ, ਕਿਹਾ- ‘ਮੇਰੀ ਸਪੋਰਟ ਹਮੇਸ਼ਾ ਕਿਸਾਨੀ ਨੂੰ’

ਉਥੇ ਡਾ. ਐੱਸ. ਪੀ. ਸਿੰਘ ਓਬਰਾਏ ਪੰਜਾਬ ’ਚ ਸਰਕਾਰਾਂ ਨਾਲ ਮਿਲ ਕੇ ਤੇ ਆਪਣੇ ਦਮ ’ਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਵਚਨਬੱਧ ਰਹਿੰਦੇ ਹਨ।

ਉਨ੍ਹਾਂ ਦੀ ਜ਼ਿੰਦਗੀ ’ਤੇ ਬਣ ਰਹੀ ਫ਼ਿਲਮ ’ਚ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ ਕਿ ਕਿਵੇਂ ਉਹ ਇਕ ਉੱਘੇ ਕਾਰੋਬਾਰੀ ਬਣੇ ਤੇ ਲੋਕਾਂ ਦੀ ਮਦਦ ਲਈ ਉਹ ਕਿਵੇਂ ਅੱਗੇ ਆਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News