ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ
Sunday, Jul 12, 2026 - 11:52 AM (IST)
ਬਟਾਲਾ/ਧਿਆਨਪੁਰ/ਕਾਲਾ ਅਫਗਾਨਾ (ਬੇਰੀ, ਬਲਵਿੰਦਰ)- ਥਾਣਾ ਕੋਟਲੀ ਸੂਰਤ ਮੱਲੀ ਅਧੀਨ ਆਉਂਦੇ ਪਿੰਡ ਗਿੱਲਾਵਾਲੀ ਵਿਖੇ ਬਣਾਏ ਜਾ ਰਹੇ ਪੁਲ ਦੇ 40 ਫੁੱਟ ਡੂੰਘੇ ਖੱਡੇ ’ਚ ਡਿੱਗਣ ਕਾਰਨ ਮੋਟਰਸਾਈਕਲ ਸਵਾਰ 3 ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਸ ਘਟਨਾ ਤੋਂ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਸਬੰਧਤ ਵਿਭਾਗ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ-ਪੰਜਾਬ 'ਚ ਮੋਹਲੇਧਾਰ ਮੀਂਹ ਦੀ ਚਿਤਾਵਨੀ, ਇਨ੍ਹਾਂ 7 ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
ਸਬੰਧਤ ਵਿਭਾਗ ਖ਼ਿਲਾਫ਼ ਰੋਸ ਜਤਾਉਂਦਿਆਂ ਪਿੰਡ ਵਾਸੀਆਂ ਵਿਜੇ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਗਿੱਲਾਵਾਲੀ ਵਿਖੇ ਬਣਾਏ ਜਾ ਰਹੇ ਪੁਲ ਦਾ ਨਿਰਮਾਣ ਕਾਰਜ ਪਿਛਲੇ ਕਰੀਬ 3-4 ਮਹੀਨਿਆਂ ਤੋਂ ਅੱਧਵਾਟੇ ਰੁਕਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਭਾਗ ਵੱਲੋਂ ਨਿਰਮਾਣ ਅਧੀਨ ਵਾਲੀ ਥਾਂ ’ਤੇ ਨਾ ਤਾਂ ਕੋਈ ਸਾਈਨ ਬੋਰਡ ਲਾਇਆ ਗਿਆ ਹੈ ਅਤੇ ਨਾ ਹੀ ਰਾਤ ਦੇ ਸਮੇਂ ਕੋਈ ਲਾਈਟ ਲਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ : ਪਰਿਵਾਰ 'ਤੇ ਟੁੱਟਿਆ ਦੁਖਾਂ ਦਾ ਪਹਾੜ, ਨਹਿਰ 'ਚ ਨਹਾਉਣ ਗਏ ਮਾਸੂਮ ਦੀ ਮੌਤ
ਬੀਤੀ ਰਾਤ ਪਿੰਡ ’ਚ ਇਕ ਪਰਿਵਾਰ ਵੱਲੋਂ ਜਗਰਾਤਾ ਕਰਵਾਇਆ ਗਿਆ ਸੀ, ਜਿਸ ’ਚ ਸ਼ਾਮਲ ਹੋਣ ਲਈ ਰਿਸ਼ਤੇਦਾਰੀ ’ਚੋਂ 3 ਨੌਜਵਾਨ ਲਵਪ੍ਰੀਤ, ਜਤਿੰਦਰ ਸਿੰਘ ਅਤੇ ਕਰਨ ਸਿੰਘ ਆਏ ਹੋਏ ਸਨ। ਜਦੋਂ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ, ਤਾਂ ਹਨੇਰਾ ਹੋਣ ਕਾਰਨ ਉਹ ਅਚਾਨਕ ਇਸ ਖੱਡੇ ’ਚ ਜਾ ਡਿੱਗੇ। ਜ਼ਖਮੀਆਂ ਦਾ ਇਲਾਜ ਇਸ ਵੇਲੇ ਅੰਮ੍ਰਿਤਸਰ ਦੇ ਹਸਪਤਾਲ ’ਚ ਚੱਲ ਰਿਹਾ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਪ੍ਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੁਲ ਦਾ ਕੰਮ ਜਲਦ ਮੁਕੰਮਲ ਕਰਵਾਇਆ ਜਾਵੇ।
ਇਹ ਵੀ ਪੜ੍ਹੋ- ਪੰਜਾਬ: ਨਸ਼ਾ ਛੁਡਾਊ ਕੇਂਦਰ 'ਚ ਪੈ ਗਿਆ ਛਾਪਾ, 52 ਮੁੰਡੇ ਛੁਡਾਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
