ਦਿਨ-ਦਿਹਾੜੇ ਹਾਰਡਵੇਅਰ ਦੀ ਦੁਕਾਨ ’ਚ ਚੋਰੀ; ਗੱਲਾ ਸਾਫ਼ ਕਰਕੇ ਫ਼ਰਾਰ ਹੋਇਆ ਸ਼ਾਤਿਰ ਨੌਜਵਾਨ
Tuesday, Jul 14, 2026 - 12:39 PM (IST)
ਦੋਰਾਗਲਾਂ/ਗੁਰਦਾਸਪੁਰ(ਨੰਦਾ, ਹਰਮਨ)- ਕਸਬਾ ਦੋਰਾਂਗਲਾ ’ਚ ਦਿਨ-ਦਿਹਾੜੇ ਇਕ ਬੇਖ਼ੌਫ਼ ਅਤੇ ਸ਼ਾਤਿਰ ਨੌਜਵਾਨ ਵੱਲੋਂ ‘ਪਵਨ ਹਾਰਡਵੇਅਰ’ ਦੀ ਦੁਕਾਨ ਦੇ ਗੱਲੇ ’ਤੇ ਹੱਥ ਸਾਫ਼ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਪਵਨ ਮਹਾਜਨ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਦੇ ਬਿਲਕੁਲ ਨਜ਼ਦੀਕ ਬਣੇ ਗੋਦਾਮ ’ਚ ਕੁਝ ਸਾਮਾਨ ਲੈਣ ਲਈ ਗਏ ਸਨ। ਜਦੋਂ ਉਹ ਸਾਮਾਨ ਲੈ ਕੇ ਵਾਪਸ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਦੁਕਾਨ ਦਾ ਗੱਲਾ ਖੁੱਲ੍ਹਾ ਹੋਇਆ ਸੀ ਅਤੇ ਉਸ ’ਚ ਪਈ ਨਕਦੀ ਗਾਇਬ ਸੀ। ਸ਼ੱਕ ਪੈਣ ’ਤੇ ਜਦੋਂ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਹੜ੍ਹ ਦਾ ਅਲਰਟ! ਪਹਾੜਾਂ ’ਚ ਬੱਦਲ ਫਟਣ ਕਾਰਨ ਰਾਵੀ ਦਰਿਆ ਹੋ ਸਕਦੈ ਓਵਰਫਲੋਅ
ਸੀ. ਸੀ. ਟੀ. ਵੀ. ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਸ਼ਾਤਿਰ ਨੌਜਵਾਨ ਦੁਕਾਨ ਦੇ ਅੰਦਰ ਦਾਖ਼ਲ ਹੁੰਦਾ ਹੈ ਅਤੇ ਕਰੀਬ ਦੋ ਮਿੰਟ ਤੱਕ ਆਸ-ਪਾਸ ਦੇਖਣ ਤੋਂ ਬਾਅਦ ਗੱਲੇ ’ਚੋਂ ਪੈਸੇ ਕੱਢ ਕੇ ਰਫ਼ੂਚੱਕਰ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਛੋਟੀ ਉਮਰ ਦਾ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਹਰ ਨਿਕਲ ਕੇ ਬੜੀ ਬੇਸ਼ਰਮੀ ਨਾਲ ਭੰਗੜਾ ਪਾਉਂਦਾ ਹੋਇਆ ਫ਼ਰਾਰ ਹੋਇਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪਹਿਲਾਂ ਵੀ ਇਲਾਕੇ ’ਚ ਕਈ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਦੀ ਲਿਖਤੀ ਸ਼ਿਕਾਇਤ ਸਥਾਨਕ ਪੁਲਸ ਨੂੰ ਦਰਜ ਕਰਵਾ ਦਿੱਤੀ ਹੈ ਅਤੇ ਸੀ. ਸੀ. ਟੀ. ਵੀ. ਦੀ ਮਦਦ ਨਾਲ ਨੌਜਵਾਨ ਦੀ ਪਛਾਣ ਵੀ ਕਰ ਲਈ ਗਈ ਹੈ। ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸ਼ਾਤਿਰ ਚੋਰ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੀ ਰਕਮ ਬਰਾਮਦ ਕਰਵਾਈ ਜਾਵੇ। ਇਸ ਵਾਰਦਾਤ ਤੋਂ ਬਾਅਦ ਸਥਾਨਕ ਦੁਕਾਨਦਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
