73 ਸਾਲਾਂ ’ਚ ਪਹਿਲੀ ਵਾਰ ਮਿਸ ਵਰਲਡ ’ਚ ਪਾਕਿ ਦੀ ਐਂਟਰੀ, ਅਨਿਕਾ ਜਮਾਲ ਕਰੇਗੀ ਗੁਆਂਢੀ ਦੇਸ਼ ਦੀ ਨੁਮਾਇੰਦਗੀ
Thursday, Jul 23, 2026 - 03:19 AM (IST)
ਗੁਰਦਾਸਪੁਰ (ਵਿਨੋਦ) : ਆਪਣੇ ਲਗਭਗ 73 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਕਿਸਤਾਨ ਨੇ ਅਧਿਕਾਰਤ ਤੌਰ ’ਤੇ ਮਿਸ ਵਰਲਡ ਮੁਕਾਬਲੇ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਅਨਿਕਾ ਜਮਾਲ ਇਕਬਾਲ 2026 ਵਿਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਮਿਸ ਵਰਲਡ ਵਿਚ ਪਾਕਿਸਤਾਨ ਦੀ ਐਂਟਰੀ ਸਮਾਜਿਕ ਰਵੱਈਏ ਵਿਚ ਬਦਲਾਅ, ਔਰਤਾਂ ਦੇ ਸਸ਼ਕਤੀਕਰਨ ਅਤੇ ਵਿਸ਼ਵ ਪੱਧਰੀ ਮਾਨਤਾ ’ਤੇ ਇਕ ਨਵੀਂ ਬਹਿਸ ਦਾ ਸੰਕੇਤ ਵੀ ਹੈ। 24 ਸਾਲਾ ਅਨਿਕਾ ਜਮਾਲ ਇਕਬਾਲ ਨੂੰ ਮਿਸ ਵਰਲਡ ਪਾਕਿਸਤਾਨ 2026 ਵਜੋਂ ਚੁਣਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
