ਬਟਾਲਾ ’ਚ ਖੂਨੀ ਵਾਰਦਾਤ, ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ ਨੌਜਵਾਨ
Saturday, Jul 11, 2026 - 06:42 PM (IST)
ਬਟਾਲਾ/ਫਤਿਹਗੜ੍ਹ ਚੂੜੀਆਂ (ਬੇਰੀ, ਸਾਹਿਲ, ਯੋਗੀ, ਸਾਰੰਗਲ, ਬਿਕਰਮਜੀਤ)- ਬੀਤੀ ਦੇਰ ਸ਼ਾਮ ਬਟਾਲਾ ਦੇ ਨਜ਼ਦੀਕੀ ਪਿੰਡ ਸੀੜਾ ਵਿਖੇ ਬਿਜਲੀ ਮੀਟਰਾਂ ਵਾਲੇ ਬਕਸੇ ਨਾਲ ਛੇੜਛਾੜ ਕਰਨ ਤੋਂ ਰੋਕਣ ’ਤੇ ਗੁਆਂਢੀ ਵਲੋਂ ਗੁਆਂਢੀ ਨੂੰ ਗੋਲੀਆਂ ਮਾਰ ਕੇ ਮਾਰਨ ਦਾ ਅੱਤ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਘਣੀਏ ਕੇ ਬਾਂਗਰ ਨੂੰ ਦਰਜ ਕਰਵਾਏ ਬਿਆਨ ਵਿਚ ਮ੍ਰਿਤਕ ਦੇ ਭਰਾ ਨਰਿੰਦਰ ਸਿੰਘ ਵਾਸੀ ਪਿੰਡ ਸੀੜਾ ਨੇ ਦੱਸਿਆ ਕਿ ਮੇਰੇ ਭਰਾ ਮਨਪਿੰਦਰ ਸਿੰਘ ਉਰਫ ਮੰਨਾ ਪੁੱਤਰ ਕਰਨੈਲ ਸਿੰਘ ਦੇ ਗੁਆਂਢ ਵਿਚ ਰਹਿੰਦਾ ਵਿਅਕਤੀ ਗਗਨਦੀਪ ਸਿੰਘ ਪੁੱਤਰ ਰਣਜੀਤ ਸਿੰਘ ਅਕਸਰ ਗਲੀ ਵਿਚ ਲੱਗੇ ਬਿਜਲੀ ਮੀਟਰਾਂ ਵਾਲੇ ਬਕਸੇ ਨਾਲ ਛੇੜਛਾੜ ਕਰਦਾ ਰਹਿੰਦਾ ਸੀ, ਜਿਸ ’ਤੇ ਮੇਰਾ ਉਕਤ ਭਰਾ ਇਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ।
ਇਹ ਵੀ ਪੜ੍ਹੋ- ਪੰਜਾਬ: ਨਸ਼ਾ ਛੁਡਾਊ ਕੇਂਦਰ 'ਚ ਪੈ ਗਿਆ ਛਾਪਾ, 52 ਮੁੰਡੇ ਛੁਡਾਏ
ਨਰਿੰਦਰ ਸਿੰਘ ਮੁਤਾਬਕ ਬੀਤੀ ਦੇਰ ਸ਼ਾਮ ਵੀ ਉਕਤ ਵਿਅਕਤੀ ਨੇ ਬਿਜਲੀ ਮੀਟਰ ਵਾਲੇ ਬਕਸੇ ਨਾਲ ਛੇੜਛਾੜ ਕੀਤੀ, ਜਿਸ ’ਤੇ ਮੇਰੇ ਭਰਾ ਮਨਪਿੰਦਰ ਸਿੰਘ ਦੇ ਘਰ ਦੀ ਬਿਜਲੀ ਬੰਦ ਹੋ ਗਈ ਤਾਂ ਮੈਂ ਅਤੇ ਮੇਰੇ ਉਕਤ ਭਰਾ ਨੇ ਗੁਆਂਢੀ ਗਗਨਦੀਪ ਸਿੰਘ ਨੂੰ ਬਿਜਲੀ ਮੀਟਰਾਂ ਵਾਲੇ ਬਕਸੇ ਨਾਲ ਛੇੜਛਾੜ ਕਰਨ ਨਾ ਕਰਨ ਲਈ ਆਖਿਆ ਤਾਂ ਉਕਤ ਵਿਅਕਤੀ ਨੇ ਝਗੜਾ ਕਰਦਿਆਂ ਮੇਰੇ ਭਰਾ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਹੋਈ ਤੂੰ-ਤੂੰ ਮੈਂ-ਮੈਂ ਦੌਰਾਨ ਉਕਤ ਵਿਅਕਤੀ ਨੇ ਆਪਣੀ ਪਤਨੀ ਤਸਵੀਰ ਕੌਰ ਨੂੰ ਅੰਦਰੋਂ ਪਿਸਤੌਲ ਲਿਆ ਕੇ ਦੇਣ ਲਈ ਆਖਿਆ, ਜਿਸ ’ਤੇ ਉਸਦੀ ਪਤਨੀ ਅੰਦਰੋਂ ਪਿਸਤੌਲ ਲੈ ਕੇ ਆਈ ਤਾਂ ਗਗਨਦੀਪ ਸਿੰਘ ਨੇ ਮੇਰੇ ਭਰਾ ਮਨਪਿੰਦਰ ਸਿੰਘ ’ਤੇ ਅੱਧੀ ਦਰਜਨ ਦੇ ਕਰੀਬ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਮਨਪਿੰਦਰ ਗੋਲੀਆਂ ਲੱਗਣ ਨਾਲ ਜ਼ਮੀਨ ’ਤੇ ਲਹੂੁਲੁਹਾਣ ਹੋ ਕੇ ਗੰਭੀਰ ਜ਼ਖਮੀ ਹਾਲਤ ਵਿਚ ਡਿੱਗ ਪਿਆ। ਜਦਕਿ ਉਕਤ ਗੁਆਂਢੀ ਨੇ ਇਕ ਗੋਲੀ ਮੇਰੇ ਉੱਪਰ ਵੀ ਚਲਾਈ, ਜੋ ਮੈਂ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ ਅਤੇ ਗੋਲੀਆਂ ਚਲਾਉਣ ਉਪਰੰਤ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਉਸ ਦੱਸਿਆ ਕਿ ਇਸਦੇ ਬਾਅਦ ਉਸ ਨੇ ਆਪਣੇ ਭਰਾ ਨੂੰ ਇਲਾਜ ਲਈ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੇ ਮੇਰੇ ਭਰਾ ਮਨਪਿੰਦਰ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਉਧਰ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਘਣੀਏੇ ਕੇ ਬਾਂਗਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਰਾ ਨਰਿੰਦਰ ਸਿੰਘ ਬਿਆਨ ’ਤੇ ਗੋਲੀਆਂ ਚਲਾਉਣ ਵਾਲੇ ਗਗਨਦੀਪ ਸਿੰਘ ਅਤੇ ਇਸਦੀ ਪਤਨੀ ਤਸਵੀਰ ਕੌਰ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣੇ ਵਿਚ ਮੁਕੱਦਮਾ ਨੰ.107 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਤੇ ਉਕਤ ਪਤੀ ਪਤਨੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੰਚ ਦਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
