ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਵਿਚੋਂ ਇਕ ਦੀ ਮਿਲੀ ਲਾਸ਼, ਰੋ-ਰੋ ਪਰਿਵਾਰ ਦਾ ਹੋਇਆ ਬੁਰਾ ਹਾਲ
Sunday, Apr 16, 2023 - 06:20 PM (IST)
ਫਰੀਦਕੋਟ (ਪਰਮਜੀਤ, ਜਗਤਾਰ) : ਫਰੀਦਕੋਟ ਵਿਖੇ 2 ਦਿਨ ਪਹਿਲਾਂ ਦੋਸਤ ਦੀ ਜਨਮ ਦਿਨ ਦੀ ਪਾਰਟੀ ਮਨਾਉਣ ਆਏ ਨਹਿਰ 'ਚ ਰੁੜ੍ਹੇ 3 ਨੌਜਵਾਨਾਂ ਵਿੱਚੋਂ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਹਰਮਨ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਰੀਬ 15 ਕਿਲੋਮੀਟਰ ਦੂਰ ਚੱਕ ਮੋਦਲੇ ਵਾਲਾ ਕੋਲੋਂ ਬਰਾਮਦ ਕੀਤੀ ਗਈ ਹੈ ਜਦਕਿ ਬਾਕੀ ਦੋ ਨੌਜਵਾਨਾਂ ਦੀ ਭਾਲ ਲਈ ਐੱਨ. ਡੀ. ਆਰ. ਐੱਫ਼. ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜਗਮੋਹਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਪੁੱਤ ਦੀ ਲਾਸ਼ ਮਿਲਣ 'ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਵਿਸਾਖੀ ਵਾਲੇ ਦਿਨ ਪਿੰਡ ਬੀਹਲੇਵਾਲਾ ਦੇ 5 ਨੌਜਵਾਨ ਆਪਣੇ ਦੋਸਤ ਦਾ ਜਨਮਦਿਨ ਮਨਾਉਣ ਲਈ ਸਰਹਿੰਦ ਨਹਿਰ ਕਿਨਾਰੇ ਆਏ ਸਨ। ਇਸ ਦੌਰਾਨ ਉਨ੍ਹਾਂ ਵਿੱਚੋਂ 2 ਨੌਜਵਾਨ ਕੁਝ ਸਾਮਾਨ ਲੈਣ ਲਈ ਕਾਰ 'ਚ ਸਵਾਰ ਹੋ ਕੇ ਸ਼ਹਿਰ ਨੂੰ ਚੱਲ ਗਏ ਅਤੇ ਬਾਕੀ ਦੋ ਨੌਜਵਾਨ ਨਹਿਰ ਕਿਨਾਰੇ ਹੀ ਰਹੇ।
ਇਹ ਵੀ ਪੜ੍ਹੋ- ਮੁਕਤਸਰ 'ਚ ਵਾਪਰਿਆ ਦਰਦਨਾਕ ਹਾਦਸਾ, ਟਰੇਨ ਦੀ ਲਪੇਟ 'ਚ ਆਉਣ ਨਾਲ 19 ਸਾਲਾ ਕੁੜੀ ਦੀ ਮੌਤ
ਇਸ ਦੌਰਾਨ ਜਦੋਂ ਕਾਰ ਸਵਾਰ ਨੌਜਵਾਨ ਵਾਪਸ ਆ ਰਹੇ ਸਨ ਤਾਂ ਗੱਡੀ ਤੇਜ਼ ਰਫ਼ਤਾਰ ਹੋ ਕਾਰਨ ਕਾਰ ਬੇਕਾਬੂ ਹੋ ਕੇ ਪਟੜੀ ਨਾਲ ਜਾ ਟਕਰਾਈ ਅਤੇ ਫਿਰ ਉੱਛਲ ਕੇ ਨਹਿਰ 'ਚ ਡਿੱਗ ਗਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਕਾਰ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨੋਂ ਨੌਜਵਾਨ ਰੁੜ੍ਹ ਗਏ। ਦੱਸ ਦੇਈਏ ਕਿ ਲਾਪਤਾ ਨੌਜਵਾਨਾਂ ਦੀ ਪਛਾਣ ਜਗਮੋਹਣ ਸਿੰਘ ਪੁੱਤਰ ਹਰਵਿੰਦਰ ਸਿੰਘ ਢਿੱਲੋਂ, ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ ਧਾਲੀਵਾਲ, ਦਵਿੰਦਰ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਬੀਹਲੇਵਾਲਾ ਵਜੋਂ ਹੋਈ ਸੀ, ਜਿਨ੍ਹਾਂ ਵਿੱਚੋਂ ਜਗਮੋਹਣ ਦੀ ਲਾਸ਼ ਅੱਜ ਬਰਾਮਦ ਹੋ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਹਿਲੇ ਸਥਾਨ 'ਤੇ ਰਹਿਣ ਵਾਲੀਆਂ ਮਾਨਸਾ ਦੀਆਂ ਧੀਆਂ ਨੂੰ ਮਿਲੇ MP ਸਿਮਰਨਜੀਤ ਮਾਨ, ਕੀਤਾ ਸਨਮਾਨਿਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।