ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ

Thursday, Jul 13, 2023 - 06:28 PM (IST)

ਥਾਣਾ ਵੇਰਕਾ ਦੀ ਲਾਪਤਾ ਹੋਈ 10 ਸਾਲਾ ਮਾਸੂਮ ਬੱਚੀ ਦੀ ਮਿਲੀ ਲਾਸ਼, ਇਲਾਕੇ ''ਚ ਫੈਲੀ ਸਨਸਨੀ

ਜੇਠੂਵਾਲ/ਕੱਥੂਨੰਗਲ (ਜਰਨੈਲ ਤੱਗੜ)- ਬੀਤੀ ਸ਼ਾਮ ਥਾਣਾ ਵੇਰਕਾ ਦੇ ਪਿੰਡ ਮੂਧਲ ਤੋਂ ਇਕ 10 ਸਾਲ ਦੀ ਬੱਚੀ ਦੇ ਭੇਦਭਰੇ ਹਾਲਾਤ ਵਿੱਚ ਲਾਪਤਾ ਹੋਣ 'ਤੇ ਪੁਲਸ ਨੇ ਅਣਪਛਾਤਿਆਂ ਖ਼ਿਲਾਫ਼ ਅਗਵਾ ਕਰਨ ਦਾ ਮਾਮਲਾ ਦਰਜ ਕਰਕੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅੱਜ ਮਾਸੂਮ ਕੁੜੀ ਦੀ ਲਾਸ਼ ਘਰ ਤੋਂ ਕੁੱਝ ਹੀ ਦੂਰੀ 'ਤੇ ਇਕ ਖਾਲੀ ਪਲਾਟ 'ਚੋਂ ਬਰਾਮਦ ਕੀਤੀ ਗਈ  ਹੈ। ਬੱਚੀ ਦੀ ਪਛਾਣ ਸੁਖਮਨਪ੍ਰੀਤ ਕੌਰ (10) ਪੁੱਤਰੀ ਗੁਰਪ੍ਰੀਤ ਸਿੰਘ ਵਾਸੀ ਮੂਧਲ ਵਜੋਂ ਹੋਈ ਹੈ। ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫ਼ੈਲ ਗਈ ਅਤੇ  ਪੁਲਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਤੇ ਜਾਂਚ ਕੀਤੀ  ਜਾ ਰਹੀ ਹੈ।

ਇਹ ਵੀ ਪੜ੍ਹੋ-  10 ਸਾਲਾ ਬੱਚੀ ਭੇਤਭਰੇ ਹਾਲਾਤ ਚ ਲਾਪਤਾ, ਮਾਪਿਆਂ 'ਚ ਡਰ ਦਾ ਮਾਹੌਲ

ਜ਼ਿਕਰਯੋਗ ਹੈ ਕਿ ਬੀਤੇ ਦਿਨ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਜਣੇ ਬੀਤੇ ਦਿਨ ਆਪੋ-ਆਪਣੇ ਕੰਮਾਂ 'ਤੇ ਰੋਜ਼ਾਨਾ ਦੀ ਤਰ੍ਹਾਂ ਗਏ ਹੋਏ ਸਨ। ਘਰ ਵਿੱਚ ਦੋਵੇਂ ਭੈਣ-ਭਰਾ ਖੇਡ ਰਹੇ ਸਨ। ਸ਼ਾਮ ਨੂੰ ਅਚਾਨਕ ਬੱਚੀ ਸੁਖਮਨਪ੍ਰੀਤ ਘਰੋਂ ਬਾਹਰ ਚਲੀ ਗਈ ਤੇ ਵਾਪਸ ਨਹੀਂ ਆਈ, ਜਿਸ ਦਾ ਪਤਾ ਉਨ੍ਹਾਂ ਨੂੰ ਘਰ ਪਹੁੰਚ ਕੇ ਲੱਗਾ ਸੀ। ਆਂਢ-ਗੁਆਂਢ 'ਚ ਭਾਲ ਕਰਨ 'ਤੇ ਜਦੋਂ ਕੋਈ ਜਾਣਕਾਰੀ ਨਹੀਂ ਮਿਲੀ ਤਾਂ ਉਨ੍ਹਾਂ ਬੱਚੀ ਦੇ ਲਾਪਤਾ ਦੀ ਜਾਣਕਾਰੀ ਥਾਣਾ ਵੇਰਕਾ ਵਿਖੇ ਦਿੱਤੀ। ਜਿਸ ਤੋਂ ਬਾਅਦ ਅੱਜ ਕੁੜੀ ਦੀ ਲਾਸ਼ ਘਰ ਤੋਂ ਕੁੱਝ ਹੀ ਦੂਰੀ 'ਤੇ ਇਕ ਖਾਲੀ ਪਲਾਟ 'ਚੋਂ ਬਰਾਮਦ ਕੀਤੀ ਗਈ ਹੈ। ਪੁਲਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਯਮੁਨਾ ਦੇ ਵਧਦੇ ਪਾਣੀ ਨੇ ਚਿੰਤਾ 'ਚ ਪਾਈ 'ਦਿੱਲੀ', CM ਕੇਜਰੀਵਾਲ ਵੱਲੋਂ ਸਕੂਲ ਬੰਦ ਕਰਨ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News