ਸੁੰਨਸਾਨ ਪਲਾਟ ’ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਫੈਲੀ ਸਨਸਨੀ

05/29/2023 10:38:40 PM

ਸਾਹਨੇਵਾਲ (ਜਗਰੂਪ) : ਥਾਣਾ ਸਾਹਨੇਵਾਲ ਦੀ ਪੁਲਸ ਨੂੰ ਜ਼ਿਮੀਂਦਾਰਾ ਢਾਬੇ ਦੇ ਨਜ਼ਦੀਕ ਇਕ ਸੁੰਨਸਾਨ ਪਲਾਟ ’ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਾਹਨੇਵਾਲ ਪੁਲਸ ਨੂੰ ਕਿਸੇ ਰਾਹਗੀਰ ਨੇ ਉਕਤ ਸੁੰਨਸਾਨ ਪਲਾਟ ’ਚ ਇਕ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਣ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਪੁਲਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਜਿਸਟਰੀਆਂ ਦੀ NOC ਨੂੰ ਲੈ ਕੇ ਭਲਕੇ ਸੱਦੀ ਅਹਿਮ ਮੀਟਿੰਗ (ਵੀਡੀਓ)

ਮ੍ਰਿਤਕ ਵਿਅਕਤੀ ਪੈਰਾਂ ਤੋਂ ਨੰਗਾ ਸੀ, ਜਿਸ ਦੇ ਕੱਪੜੇ ਫਟੇ ਹੋਏ ਸਨ ਅਤੇ ਜੇਬ ’ਚ ਕਾਫੀ ਲਿਫਾਫੇ ਕੂੜੇ ’ਚੋਂ ਇਕੱਠੇ ਕੀਤੇ ਹੋਏ ਸਨ । ਪੁਲਸ ਨੇ ਉਸ ਦੀ ਮ੍ਰਿਤਕ ਦੇਹ ਨੂੰ ਪਛਾਣ ਲਈ ਅਗਲੇ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।
 


Manoj

Content Editor

Related News