ਥਾਣਾ ਸਦਰ ਦੀ ਪੁਲਸ ਨੇ ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼, 3 ਔਰਤਾਂ ਸਣੇ 2 ਵਿਅਕਤੀ ਗ੍ਰਿਫਤਾਰ

Saturday, Jul 22, 2017 - 04:39 PM (IST)

ਥਾਣਾ ਸਦਰ ਦੀ ਪੁਲਸ ਨੇ ਦੇਹ ਵਪਾਰ ਦੇ ਅੱਡੇ ਦਾ ਕੀਤਾ ਪਰਦਾਫਾਸ਼, 3 ਔਰਤਾਂ ਸਣੇ 2 ਵਿਅਕਤੀ ਗ੍ਰਿਫਤਾਰ



ਤਰਨਤਾਰਨ—ਜ਼ਿਲ੍ਹਾਂ ਤਰਨਤਾਰਨ ਦੇ ਪਿੰਡ ਬਾਠ ਵਿਖੇ ਥਾਣਾ ਸਦਰ ਦੀ ਪੁਲਸ ਵੱਲੋਂ ਪਿਛਲੇ ਸਮੇਂ ਤੋ ਚੱਲ ਰਹੇ ਦੇਹ ਵਾਪਾਰ ਦੇ ਅੱਡੇ ਤੋਂ 3 ਔਰਤਾਂ ਅਤੇ 2 ਵਿਅਕਤੀਆਂ ਨੂੰ ਰੰਗਰਲੀਆਂ ਮਨਾਉਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ। ਥਾਣਾ ਸਦਰ ਦੀ ਪੁਲਸ ਨੇ ਇਨ੍ਹਾਂ ਫੜੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਥਾਣਾ ਸਦਰ ਦੀ ਪੁਲਸ ਨੇ ਇਨ੍ਹਾਂ ਫੜੇ ਗਏ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਦਿੰਦਿਆ ਐਸ. ਐਸ. ਪੀ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਬਾਠ 'ਚ ਪਿਛਲੇ ਲੰਮੇ ਸਮੇਂ ਤੋਂ ਦੇਹ ਵਪਾਰ ਦਾ ਅੱਡਾ ਚੱਲ ਰਿਹਾ ਸੀ, ਜਿਸ ਤੋਂ ਪਿੰਡ ਵਾਸੀ ਬਹੁਤ ਪ੍ਰੇਸ਼ਾਨ ਸਨ । ਉਨ੍ਹਾਂ ਕਿਹਾ ਕਿ ਪਿੰਡ 'ਚੋਂ ਇਸ ਨਰਕ ਦੇ ਵਾਪਾਰ ਨੂੰ ਬੰਦ ਕਰਨ ਲਈ ਕਿਸੇ ਮੁੱਖਬਰ ਨੇ ਇਤਲਾਹ ਦਿੱਤੀ ਕਿ ਇੱਕ ਔਰਤ ਮਨਪ੍ਰੀਤ ਕੌਰ ਉਰਫ ਮੰਨੂ ਆਪਣੇ ਘਰ ਚਕਲਾ ਚਲਾਉਂਦੀ ਹੈ ਅਤੇ ਉਸਦੇ ਘਰ ਦੂਰ-ਦੂਰ ਤੋਂ ਕਾਫੀ ਔਰਤਾਂ ਅਤੇ ਵਿਅਕਤੀ ਆਉਂਦੇ ਰਹਿੰਦੇ ਹਨ, ਜੋ ਅੱਜ ਵੀ ਆਏ ਹਨ । ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਸਦਰ ਦੀ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਮਨਪ੍ਰੀਤ ਕੌਰ ਉਰਫ ਮੰਨੂ ਦੇ ਘਰ ਛਾਪਾਮਾਰੀ ਕਰਕੇ 3 ਔਰਤਾਂ ਅਤੇ 2 ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕੀਤਾ । ਜਿਨ੍ਹਾਂ ਦੇ ਖਿਲਾਫ ਥਾਣਾ ਸਦਰ 'ਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ । ਫੜੇ ਵਿਅਕਤੀਆਂ ਅਤੇ ਔਰਤਾਂ ਦੀ ਪਹਿਚਾਣ ਮਨਪ੍ਰੀਤ ਕੌਰ ਪਤਨੀ ਲੇਟ ਗੁਰਚਰਨ ਸਿੰਘ, ਮਨਜੀਤ ਕੌਰ ਪਤਨੀ ਹਰਦੇਵ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸਤਪਾਲ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਗੁਰਜਾਰ ਸਿੰਘ ਦੇ ਨਾਮ ਤੋਂ ਹੋਈ ਹੈ।


Related News