ਬਠਿੰਡਾ ਕੇਂਦਰੀ ਜੇਲ੍ਹ ''ਚ ਕੈਦੀਆਂ ਵਿਚਾਲੇ ਖ਼ੂਨੀ ਝੜਪ, ਮੌਕੇ ''ਤੇ ਪੈ ਗਈਆਂ ਭਾਜੜਾਂ
Friday, Sep 26, 2025 - 02:59 PM (IST)

ਬਠਿੰਡਾ (ਵਿਜੈ ਵਰਮਾ) : ਬਠਿੰਡਾ ਕੇਂਦਰੀ ਜੇਲ੍ਹ 'ਚ ਅੱਜ ਦੁਪਹਿਰ ਤਿੰਨ ਕੈਦੀਆਂ ਅਤੇ ਇੱਕ ਹਵਾਲਤੀ ਵਿਚਕਾਰ ਵੱਡੀ ਝੜਪ ਹੋ ਗਈ। ਇਹ ਝੜਪ ਇਸ ਹੱਦ ਤੱਕ ਵੱਧ ਗਈ ਕਿ ਇਸ ਨੇ ਖੂਨੀ ਰੂਪ ਧਾਰਨ ਕਰ ਗਿਆ। ਕੁੱਟਮਾਰ ਦੌਰਾਨ 4 ਕੈਦੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ! ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਲੋਕ ਦੇਣ ਧਿਆਨ
ਜ਼ਖਮੀਆਂ ਨੂੰ ਤੁਰੰਤ ਬਠਿੰਡਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਅਨੁਸਾਰ ਤਿੰਨ ਕੈਦੀਆਂ ਦੀ ਹਾਲਤ ਨਾਜ਼ੁਕ ਹੈ। ਜ਼ਖਮੀਆਂ ਵਿੱਚ ਗੁਰਪ੍ਰੀਤ ਸਿੰਘ, ਅਨੂਪ, ਸਾਜਨ ਅਤੇ ਦੂਜਾ ਗੁਰਪ੍ਰੀਤ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਝੜਪ ਦੇ ਕਾਰਨ ਬਾਰੇ ਹਾਲੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਅੰਦਰੂਨੀ ਰੰਜਿਸ਼ ਅਤੇ ਵੈਰ-ਵਿਰੋਧ ਨੂੰ ਲੈ ਕੇ ਇਹ ਝੜਪ ਹੋਣ ਦੀਆਂ ਅਟਕਲਾਂ ਲੱਗ ਰਹੀਆਂ ਹਨ। ਜੇਲ੍ਹ ਪ੍ਰਬੰਧਕ ਤੰਤਰ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8