ਗੈਂਗਵਾਰ ਤੋਂ ਬਾਅਦ ਹੋਈ ਨਾਕਾਬੰਦੀ

Thursday, Aug 03, 2017 - 06:08 AM (IST)

ਗੈਂਗਵਾਰ ਤੋਂ ਬਾਅਦ ਹੋਈ ਨਾਕਾਬੰਦੀ

ਰੂਪਨਗਰ, (ਵਿਜੇ)- ਰੂਪਨਗਰ ਸ਼ਹਿਰ 'ਚ ਅੱਜ ਬਾਅਦ ਦੁਪਹਿਰ ਇਕ ਧਿਰ ਦੇ ਤਿੰਨ ਲੋਕਾਂ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਸ਼ਹਿਰ 'ਚ ਡਰ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਅੱਜ ਸ਼ਾਮ ਜ਼ਿਲਾ ਪੁਲਸ ਨੇ ਰੂਪਨਗਰ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਤੇ ਵੱਡੀ ਗਿਣਤੀ 'ਚ ਪੁਲਸ ਬਲਾਂ ਨੂੰ ਸ਼ਹਿਰ 'ਚ ਅੱਧਾ ਦਰਜਨ ਨਾਕਿਆਂ 'ਤੇ ਤਾਇਨਾਤ ਕਰ ਦਿੱਤਾ। ਪੁਲਸ ਨੇ 100 ਤੋਂ ਵੱਧ ਵਾਹਨ ਚਾਲਕਾਂ ਦੇ ਚਲਾਨ ਕੱਟੇ, 1 ਦਰਜਨ ਚਾਲਕਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਤੇ ਡੇਢ ਦਰਜਨ ਵਾਹਨਾਂ ਨੂੰ ਜ਼ਬਤ ਕਰ ਲਿਆ। ਇਸ ਮੌਕੇ ਜ਼ਿਲਾ ਟ੍ਰੈਫਿਕ ਇੰਚਾਰਜ ਪੁਸ਼ਵਿੰਦਰ ਸਿੰਘ, ਏ. ਐੱਸ. ਆਈ. ਬਲਵੀਰ ਸਿੰਘ ਤੇ ਹੋਰ ਮੁਲਾਜ਼ਮ ਮੌਜੂਦ ਸਨ।
ਸ਼ਹਿਰ ਦੀ ਸੁਰੱਖਿਆ ਰਾਮ ਭਰੋਸੇ- ਸ਼ਹਿਰ ਦੀ ਸੁਰੱਖਿਆ ਰਾਮ ਭਰੋਸੇ ਚੱਲ ਰਹੀ ਹੈ। ਸ਼ਹਿਰ 'ਚ ਚੋਰੀਆਂ, ਚੇਨ ਸਨੈਚਿੰਗ, ਗੈਂਗਵਾਰਸ ਤੇ ਹੋਰ ਅਪਰਾਧਾਂ 'ਚ ਕਾਫੀ ਵਾਧਾ ਹੋਇਆ ਹੈ। ਪੁਲਸ ਸ਼ਹਿਰ ਦੀ ਸੁਰੱਖਿਆ ਕਰਨ 'ਚ ਅਸਮਰੱਥ ਦਿਖਾਈ ਦੇ ਰਹੀ ਹੈ। ਹੁਣ ਸ਼ਹਿਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹਮਲਾਵਰਾਂ ਦੇ ਭੱਜਣ 'ਤੇ ਹੁਣ ਸ਼ਹਿਰ ਦੇ ਲੋਕਾਂ ਦੀ ਸ਼ਾਮਤ ਆ ਗਈ ਹੈ। ਅੱਜ ਪੁਲਸ ਨੇ ਕਲਿਆਣ ਸਿਨੇਮਾ, ਗਿਆਨੀ ਜ਼ੈਲ ਸਿੰਘ ਨਗਰ, ਬੇਲਾ ਚੌਕ ਸਮੇਤ ਅੱੱਧਾ ਦਰਜਨ ਥਾਵਾਂ 'ਤੇ ਨਾਕਾਬੰਦੀ ਕਰ ਦਿੱਤੀ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕੀ ਇਸ ਨਾਕਾਬੰਦੀ ਤੋਂ ਕੋਈ ਲਾਭ ਹੋਵੇਗਾ? ਜੇਕਰ ਪੁਲਸ ਪਹਿਲਾਂ ਹੀ ਸੁਰੱਖਿਆ ਪ੍ਰਬੰਧ ਜਾਂ ਨਾਕਾਬੰਦੀ ਕਰਦੀ ਤਾਂ ਸ਼ਹਿਰ 'ਚ ਤੇਜ਼ਧਾਰ ਹਥਿਆਰ ਤੇ ਪਿਸਤੌਲ ਨਾ ਪਹੁੰਚਦੇ।


Related News