ਨਾਕੇਬੰਦੀ ਦੌਰਾਨ ਕਾਰ ਦੇ ਦਰਵਾਜ਼ੇ ''ਚੋਂ 16 ਕਿਲੋ ਅਫੀਮ ਬਰਾਮਦ, 2 ਕਾਬੂ

Sunday, Jul 14, 2019 - 03:57 PM (IST)

ਨਾਕੇਬੰਦੀ ਦੌਰਾਨ ਕਾਰ ਦੇ ਦਰਵਾਜ਼ੇ ''ਚੋਂ 16 ਕਿਲੋ ਅਫੀਮ ਬਰਾਮਦ, 2 ਕਾਬੂ

ਜਲੰਧਰ (ਸੋਨੂੰ) - ਜਲੰਧਰ ਦੇਹਾਂਤੀ ਦੀ ਪੁਲਸ ਨੇ ਆਈ 20 ਕਾਰ ਦੇ ਦਰਵਾਜ਼ੇ 'ਚ ਲੁੱਕਾ ਕੇ ਲਿਆਂਦੀ ਜਾ ਰਹੀ 16 ਕਿਲੋ ਅਫੀਮ ਨੂੰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਅਫੀਮ ਬਰਾਮਦ ਹੋਣ ਦੇ ਦੋਸ਼ 'ਚ ਪੁਲਸ ਨੇ 2 ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਐੱਸ.ਐੱਸ.ਪੀ. ਦੇਹਾਂਤੀ ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ.ਸਟਾਫ ਦੇ ਪ੍ਰਭਾਰੀ ਸ਼ਿਵ ਕੁਮਾਰ ਨੇ ਮਾਲਿਆ ਪਿਡ ਨੇੜੇ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਉਨ੍ਹਾਂ ਨੇ ਆਈ 20 ਕਾਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ। ਪੁਲਸ ਨੇ ਜਦੋਂ ਕਾਰ ਚਾਲਕ ਪੰਜਾਬ ਸਿੰਘ ਅਤੇ ਉਸ ਦੇ ਸਾਥੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ 3-3 ਕਿਲੋ ਅਫੀਸ ਬਰਾਮਦ ਹੋਣ ਦੇ ਦੋਸ਼ 'ਚ ਕਾਬੂ ਕਰ ਲਿਆ ਗਿਆ। ਪੁੱਛਗਿੱਛ ਕਰਨ 'ਤੇ ਉਨ੍ਹਾਂ ਦੱਸਿਆ ਕਿ ਕਾਰ ਦੀ ਡਿੱਗੀ ਦੇ ਦਰਵਾਜ਼ੇ ਖੋਲ੍ਹਣ 'ਤੇ ਉਨ੍ਹਾਂ ਨੂੰ 10 ਕਿਲੋ ਅਫੀਮ ਹੋਣ ਬਰਾਮਦ ਹੋਵੇਗੀ। ਪੁਲਸ ਨੂੰ ਜਾਣਕਾਰੀ ਦਿੰਦਿਆਂ ਉਕਤ ਤਸਕਰਾਂ ਨੇ ਦੱਸਿਆ ਕਿ ਉਹ ਬਿਹਾਰ ਤੋਂ ਅਫੀਮ ਲਿਆ ਕੇ ਪੰਜਾਬ 'ਚ ਵੇਚਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਿੰਘ ਦਾ ਪਰਿਵਾਰ ਅੱਤਵਾਦ ਨਾਲ ਸੰਬਧ ਰੱਖਦਾ ਸੀ, ਜੋ ਪੁਲਸ ਐਨਕਾਊਂਟਰ 'ਚ ਮਾਰਿਆ ਗਿਆ।


author

rajwinder kaur

Content Editor

Related News