ਬਲਾਕ ਧਾਰੀਵਾਲ ਦੇ ਪਿੰਡ ਬੰਦੇਸਾਂ ਵਿਖੇ ਗਊ ਹੱਤਿਆ ਦਾ ਪਰਦਾਫਾਸ਼, ਬਰਾਮਦ ਹੋਏ ਗਊਆਂ ਦੇ ਪਿੰਜਰ ਤੇ ਹੋਰ ਸਮਾਨ

Tuesday, Oct 12, 2021 - 02:35 PM (IST)

ਬਲਾਕ ਧਾਰੀਵਾਲ ਦੇ ਪਿੰਡ ਬੰਦੇਸਾਂ ਵਿਖੇ ਗਊ ਹੱਤਿਆ ਦਾ ਪਰਦਾਫਾਸ਼, ਬਰਾਮਦ ਹੋਏ ਗਊਆਂ ਦੇ ਪਿੰਜਰ ਤੇ ਹੋਰ ਸਮਾਨ

ਧਾਰੀਵਾਲ (ਜਵਾਹਰ) - ਬਲਾਕ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਬੰਦੇਸਾਂ ਵਿਖੇ ਵੱਡੇ ਪੱਧਰ ’ਤੇ ਨਾਜਾਇਜ਼ ਤੌਰ ’ਤੇ ਚੱਲ ਰਹੇ ਗਊ ਹੱਤਿਆ ਦਾ ਪਰਦਾਫਾਸ਼ ਹੋਇਆ ਹੈ। ਪਰਦਾਫਾਸ਼ ਦੌਰਾਨ ਉਕਤ ਜਗਾਂ ਤੋਂ ਭਾਰੀ ਮਾਤਰਾਂ ਵਿਚ ਮ੍ਰਿਤਕ ਗਾਵਾਂ ਦੇ ਪਿੰਜਰ, ਮਰੀਆਂ ਗਾਵਾਂ ਸਰੀਰ ਸਮੇਤ ਹੋਰ ਚੀਜ਼ਾਂ ਮਿਲੀਆਂ ਹਨ। ਇਸ ਘਟਨਾ ਦੇ ਚੱਲਦਿਆਂ ਇਲਾਕੇ ਦੇ ਹਿੰਦੂ ਸੰਗਠਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਬੰਦੇਸਾਂ ਵਿਚ ਹੋਈ ਗਾਂ ਹੱਤਿਆਵਾਂ ਦੀ ਘਟਨਾ ਦਾ ਪਤਾ ਲੱਗਣ ’ਤੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਯੂਵਾ ਇਕਾਈ ਦੇ ਪ੍ਰਧਾਨ ਹਨੀ ਮਹਾਜਨ ਅਤੇ ਵੱਖ-ਵੱਖ ਹਿੰਦੁ ਜਥੇਬੰਦੀਆਂ ਦੇ ਆਗੂ ਅਤੇ ਲੋਕ ਇਸ ਜਗਾਂ ’ਤੇ ਪਹੁੰਚੇ ਅਤੇ ਜਾਇਜ਼ਾ ਲਿਆ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)

ਇਸ ਮੌਕੇ ਸ਼ਿਵ ਸੈਨਾ ਨੇਤਾ ਹਨੀ ਮਹਾਜਨ ਸਮੇਤ ਹੋਰ ਹਿੰਦੂ ਜਥੇਬੰਦੀਆ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਨੇ ਇਕ ਵਾਰ ਫਿਰ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਡੂੰਘਾ ਜਖ਼ਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਗਾਵਾਂ ਅਤੇ ਪਿੰਜਰਾਂ ਦੀ ਗਿਣਤੀ ਨੂੰ ਵੇਖਣ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਜਗਾਂ ’ਤੇ ਗਾਂ ਹੱਤਿਆ ਦਾ ਕੰਮ ਚੱਲ ਰਿਹਾ ਸੀ, ਜਿਸ ਨੇ ਹਿੰਦੂ ਸਮਾਜ ਦੀ ਭਾਵਨਾਵਾਂ ਨੂੰ ਅਹਾਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜਗਾਂ ’ਤੇ ਗਾਂ ਹੱਤਿਆ ਦਾ ਕੰਮ ਕਰਨ ਵਾਲੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਕਤ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)

ਹਿੰਦੂ ਸੰਗਠਨਾਂ ਨੇ ਕਿਹਾ ਕਿ ਉਕਤ ਸਥਾਨ ਤੋਂ ਮਿਲੀਆਂ ਗਾਵਾਂ ਦੇ ਸਰੀਰਾਂ ਨੂੰ ਪ੍ਰਸ਼ਾਸਨ ਵੱਲੋਂ ਹਿੰਦੂ ਰੀਤੀ ਰਿਵਾਜ ਨਾਲ ਦਫਨਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਇਸ ਘਟਨਾ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਇਸ ਸਬੰਧੀ ਕੋਈ ਵੀ ਗੱਲ ਕਰਨ ਤੋਂ ਕੰਨੀ ਕਤਰਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ


author

rajwinder kaur

Content Editor

Related News