ਇਸ਼ਕ ’ਚ ਅੰਨ੍ਹੇ ਦਿਓਰ-ਭਰਜਾਈ ਨੇ ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਦੁਖੀ ਹੋ ਨਿਗਲਿਆ ਜ਼ਹਿਰ, ਮੌਤ

Monday, Aug 30, 2021 - 08:17 PM (IST)

ਅੰਮ੍ਰਿਤਸਰ (ਸੁਮਿਤ)-ਜ਼ਿਲ੍ਹੇ ਦੇ ਥਾਣਾ ਕੱਥੂਨੰਗਲ ਅਧੀਨ ਆਉਂਦੇ ਕਸਬਾ ਚਵਿੰਡਾ ਦੇਵੀ ਵਿਖੇ ਇਸ਼ਕ ’ਚ ਅੰਨ੍ਹੇ ਦਿਓਰ-ਭਰਜਾਈ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਕੰਵਲਜੀਤ ਕੌਰ ਪਤਨੀ ਸੋਨੂੰ ਤੇ ਉਸ ਦਾ ਦਿਓਰ ਜੀਵਨ ਸਿੰਘ ਪੁੱਤਰ ਬੀਰ ਸਿੰਘ ਕੁਝ ਦਿਨ ਪਹਿਲਾਂ ਘਰੋਂ ਭੱਜ ਗਏ ਸਨ ਅਤੇ ਘਰ ਵਾਪਸ ਆਉਣ ’ਤੇ ਪਰਿਵਾਰ ਅਤੇ ਲੋਕਾਂ ਵੱਲੋਂ ਦਿੱਤੇ ਤਾਅਨੇ-ਮਿਹਣਿਆਂ ਤੋਂ ਦੁਖੀ ਹੋ ਕੇ ਇਨ੍ਹਾਂ ਦੋਵਾਂ ਨੇ ਦੇਰ ਰਾਤ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਵੱਲੋਂ ਦਿਓਰ-ਭਰਜਾਈ ਨੂੰ ਗੰਭੀਰ ਹਾਲਤ ’ਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਪਾਰਟੀ ਦੇ ਅੰਦਰੂਨੀ ਕਲੇਸ਼ ਤੇ ਸਿੱਧੂ ਦੀਆਂ ਧਮਕੀਆਂ ਦੇ ਡਰੋਂ ਕੈਪਟਨ ਰੱਦ ਕਰ ਰਿਹੈ ਬਿਜਲੀ ਸਮਝੌਤੇ : ਚੰਦੂਮਾਜਰਾ

ਦੱਸਣਯੋਗ ਹੈ ਕਿ ਦਿਓਰ-ਭਰਜਾਈ ਵਿਆਹੇ ਹੋਏ ਸਨ ਤੇ ਇਨ੍ਹਾਂ ਦੋਵਾਂ ਦੇ ਬੱਚੇ ਵੀ ਹਨ। ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਕੋਈ ਵੀ ਕਾਰਵਾਈ ਨਾ ਕਰਵਾਉਣ ’ਤੇ ਥਾਣਾ ਕੱਥੂਨੰਗਲ ਦੀ ਪੁਲਸ ਵੱਲੋਂ 174 ਦੀ ਕਾਰਵਾਈ ਕਰ ਕੇ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।


author

Manoj

Content Editor

Related News