ਪਟਿਆਲਾ ਦੀ ਫੈਕਟਰੀ ''ਚ ਧਮਾਕਾ, 2 ਮਜ਼ਦੂਰ ਜ਼ਖਮੀ

Wednesday, Apr 21, 2021 - 11:36 AM (IST)

ਪਟਿਆਲਾ ਦੀ ਫੈਕਟਰੀ ''ਚ ਧਮਾਕਾ, 2 ਮਜ਼ਦੂਰ ਜ਼ਖਮੀ

ਪਟਿਆਲਾ (ਇੰਦਰਜੀਤ) : ਪਟਿਆਲਾ 'ਚ ਸਥਿਤ ਇਕ ਫੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਦੇ ਅਨੁਸਾਰ  ਥਰਮਾਕੋਲ ਬਣਾਉਣ ਵਾਲੀ ਫੈਕਟਰੀ ਵਿੱਚ ਬੀਤੀ ਸ਼ਾਮ ਅਚਾਨਕ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਮਜ਼ਦੂਰ ਉਸ ਦੀ ਲਪੇਟ 'ਚ ਆ ਗਏ।

ਇਸ ਧਮਾਕੇ ਦੌਰਾਨ 2 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉੱਥੇ ਹੀ ਇਸ ਸਬੰਧੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।


author

Babita

Content Editor

Related News