ਮੰਦਰ ''ਚ ਬੇਅਦਬੀ, ਜੁੱਤੀਆਂ ਪਾ ਕੇ ਲੋਕਾਂ ਨੇ ਅੱਧ-ਵਿਚਕਾਰ ਰੁਕਵਾਈ ਆਰਤੀ, ਹੋਇਆ ਹੰਗਾਮਾ
Monday, Dec 11, 2023 - 12:41 AM (IST)
ਲੁਧਿਆਣਾ (ਰਾਜ) : ਇਸਲਾਮਗੰਜ ਇਲਾਕੇ 'ਚ ਸਥਿਤ ਇਕ ਮੰਦਰ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦ ਕੁਝ ਲੋਕਾਂ ਨੇ ਮੰਦਰ ਦੇ ਅੰਦਰ ਚੱਲ ਰਹੀ ਭਗਵਾਨ ਦੀ ਆਰਤੀ ਨੂੰ ਅੱਧ-ਵਿਚਕਾਰ ਰੁਕਵਾ ਦਿੱਤਾ। ਪੰਡਿਤ ਦਾ ਦੋਸ਼ ਹੈ ਕਿ ਆਰਤੀ ਬੰਦ ਕਰਵਾਉਣ ਵਾਲੇ ਲੋਕ ਜੁੱਤੀਆਂ ਪਾ ਕੇ ਮੰਦਰ ਦੇ ਅੰਦਰ ਆ ਗਏ। ਉਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ : ਇਨੋਵਾ ਤੇ ਐਕਟਿਵਾ ਦੀ ਭਿਆਨਕ ਟੱਕਰ 'ਚ 2 ਦੀ ਮੌਤ, ਗੱਡੀ ਛੱਡ ਮੌਕੇ ਤੋਂ ਫਰਾਰ ਹੋਇਆ ਚਾਲਕ
ਜਾਣਕਾਰੀ ਮੁਤਾਬਕ ਇਸਲਾਮਗੰਜ ਸਥਿਤ ਗੋਪਾਲ ਮੰਦਰ 'ਚ ਐਤਵਾਰ ਸ਼ਾਮ ਨੂੰ ਮਹਾਆਰਤੀ ਚੱਲ ਰਹੀ ਸੀ। ਇਸ ਦੌਰਾਨ ਮੰਦਰ ਦੇ ਨੇੜੇ ਹੀ ਰਹਿਣ ਵਾਲੇ ਕੁਝ ਲੋਕ ਜੁੱਤੀਆਂ ਪਾ ਕੇ ਅੰਦਰ ਆ ਗਏ, ਜਿਨ੍ਹਾਂ ਨੇ ਚੱਲ ਰਹੀ ਆਰਤੀ ਨੂੰ ਅੱਧ-ਵਿਚਕਾਰ ਰੁਕਵਾ ਦਿੱਤਾ। ਮੰਦਰ ਦੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਕਰਕੇ ਉਨ੍ਹਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋਈ ਹੈ, ਜਦਕਿ ਦੂਜੇ ਪਾਸੇ ਲੋਕਾਂ ਦਾ ਤਰਕ ਹੈ ਕਿ ਮੰਦਰ 'ਚ ਆਰਤੀ ਦੇ ਸਮੇਂ ਨਗਾੜੇ ਵੱਜਦੇ ਹਨ, ਇਲਾਕੇ 'ਚ ਕੁਝ ਲੋਕ ਬੀਮਾਰ ਹਨ, ਜਿਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਧਰ ਦੂਜੇ ਪਾਸੇ ਐੱਸ.ਐੱਸ.ਓ. ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਤੇ ਉਹ ਇਸ ਦੀ ਜਾਂਚ ਕਰ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8