ਨਾਬਾਲਗਾ ਨੂੰ ਅਗਵਾ ਕਰਨ ਦੇ ਦੋਸ਼ ''ਚ 2 ''ਤੇ ਪਰਚਾ
Monday, Mar 26, 2018 - 06:12 AM (IST)

ਫਿਰੋਜ਼ਪੁਰ, (ਮਲਹੋਤਰਾ, ਕੁਮਾਰ)— ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲਿਜਾਣ ਵਾਲੇ ਨੌਜਵਾਨ ਅਤੇ ਉਸ ਦੇ ਸਾਥੀ ਦੇ ਵਿਰੁੱਧ ਪੁਲਸ ਨੇ ਪਰਚਾ ਦਰਜ ਕੀਤਾ ਹੈ। ਥਾਣਾ ਮੱਖੂ ਦੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ 15 ਸਾਲਾਂ ਦੀ ਲਾਪਤਾ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਧੀ ਨੂੰ ਪਿੰਡ ਮੰਝਵਾਲਾ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਵਿਆਹ ਦਾ ਲਾਰਾ ਲਾ ਕੇ ਉਸ ਨੂੰ ਅਗਵਾ ਕਰ ਕੇ ਆਪਣੇ ਨਾਲ ਲੈ ਗਿਆ ਹੈ ਤੇ ਇਸ ਕੰਮ ਵਿਚ ਉਸ ਦੇ ਸਾਥੀ ਦੇਬੂ ਨੇ ਉਸ ਦਾ ਸਾਥ ਦਿੱਤਾ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਅਤੇ ਲਾਪਤਾ ਲੜਕੀ ਦੀ ਭਾਲ ਜਾਰੀ ਹੈ।