ਲੁਧਿਆਣਾ 'ਚ ਕੈਮੀਕਲ ਫੈਕਟਰੀ ਤੋਂ ਬਾਅਦ ਇਕ ਹੋਰ ਫੈਕਟਰੀ ਆਈ ਅੱਗ ਦੀ ਲਪੇਟ 'ਚ

Thursday, Nov 23, 2017 - 05:32 PM (IST)

ਲੁਧਿਆਣਾ 'ਚ ਕੈਮੀਕਲ ਫੈਕਟਰੀ ਤੋਂ ਬਾਅਦ ਇਕ ਹੋਰ ਫੈਕਟਰੀ ਆਈ ਅੱਗ ਦੀ ਲਪੇਟ 'ਚ

ਲੁਧਿਆਣਾ (ਪੰਕਜ) — ਪੰਜਾਬ 'ਚ ਉਦਯੋਗਿਕ ਨਗਰ ਲੁਧਿਆਣਾ 'ਚ ਕੈਮੀਕਲ ਫੈਕਟਰੀ 'ਚ ਵਾਪਰੇ ਭਿਆਨਕ ਹਾਦਸੇ ਕਾਰਨ ਕਈ ਲੋਕਾਂ ਦੀਆਂ ਮੌਤਾਂ ਤੋਂ ਬਾਅਦ ਅਜੇ ਤਕ ਰਾਹਤ ਕੰਮ ਚਲ ਰਹੇ ਸਨ ਕਿ ਅੱਜ ਉਦਯੋਗਿਕ ਨਗਰ ਦੇ ਗਿਆਸਪੁਰਾ 'ਚ ਸਥਿਤ ਬਲੇਡ ਬਨਾਉਣ ਵਾਲੀ ਇਕ ਫੈਕਟਰੀ 'ਚ ਦੁਪਹਿਰ ਦੇ ਸਮੇਂ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਫੈਕਟਰੀ 'ਚ ਧਮਾਕਾ ਹੋਣ ਤੋਂ ਬਾਅਦ ਲੱਗੀ ਹੈ, ਜਿਸ 'ਚ ਇਕ ਬੱਚੇ ਦੀ ਮੌਤ ਹੋ ਗਈ ਤੇ ਇਕ ਔਰਤ ਅੱਗ ਦੀ ਲਪੇਟ 'ਚ ਆ ਗਈ, ਜਿਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਈਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਹੈ।

PunjabKesari

 


Related News