ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ''ਤੇ 3 ਪੁਲਸ ਕਰਮਚਾਰੀ ਸਸਪੈਂਡ, ਵੀਡੀਓ ਵਾਇਰਲ

11/12/2017 9:33:12 AM

ਕਪੂਰਥਲਾ (ਭੂਸ਼ਣ) — ਪਿੰਡ ਨੂਰਪੁਰ ਨਾਲ ਸੰਬੰਧਿਤ ਇਕ ਵਿਅਕਤੀ ਦੀ ਔਰਤ ਨਾਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ 3 ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰਦੇ ਹੋਏ ਡੀ. ਐੱਸ. ਪੀ. ਸਬ-ਡਿਵੀਜ਼ਨ ਗੁਰਮੀਤ ਸਿੰਘ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਕ ਪਿੰਡ ਨੂਰਪੁਰ ਨਾਲ ਸੰਬੰਧਿਤ ਵਿਅਕਤੀ ਅਮਰਜੀਤ ਸਿੰਘ ਨੂੰ ਉਸ ਦੇ ਦੋਸਤ ਨੇ ਤਰਲੋਕਪੁਰਾ ਖੇਤਰ 'ਚ ਮੋਬਾਈਲ ਫੋਨ ਵੇਚਣ ਦੇ ਬਹਾਨੇ ਪਿੱਛਲੇ ਦਿਨੀਂ ਆਪਣੇ ਘਰ ਬੁਲਾਇਆ, ਜਿਥੇ ਉਸ ਨੇ ਪਹਿਲਾਂ ਹੀ ਸਾਜਿਸ਼ ਦੇ ਤਹਿਤ 3 ਪੁਲਸ ਕਰਮਚਾਰੀਆਂ ਤੇ 1 ਔਰਤ ਨੂੰ ਘਰ ਬੁਲਾਇਆ ਹੋਇਆ ਸੀ। ਇਸ ਦੌਰਾਨ ਜ਼ਬਰਦਸਤੀ ਅਮਰਜੀਤ ਸਿੰਘ ਦੀ ਔਰਤ ਦੇ ਨਾਲ ਅਸ਼ਲੀਲ ਵੀਡੀਓ ਬਣਾਈ ਤੇ ਪੁਲਸ ਕਰਮਚਾਰੀਆਂ ਨੇ ਅਮਰਜੀਤ ਸਿੰਘ ਤੋਂ 1 ਲੱਖ ਰੁਪਏ ਦੀ ਮੰਗ ਕਰਦੇ ਹੋਏ ਰਕਮ ਨਾ ਦੇਣ 'ਤੇ ਕੇਸ ਦਰਜ ਕਰਕੇ ਵੀਡੀਓ ਇੰਟਰਨੈਟ 'ਤੇ ਅਪਲੋਡ ਕਰਨ ਦੀ ਧਮਕੀ ਦਿੱਤੀ। 
ਤਿੰਨੋਂ ਪੁਲਸ ਕਰਮਚਾਰੀਆਂ ਦਾ ਮਾਫੀ ਮੰਗਣ ਦਾ ਵੀਡੀਓ ਵੀ ਹੋ ਰਿਹਾ ਹੈ ਵਾਇਰਲ
ਇਸ ਦੌਰਾਨ ਤਿੰਨਾਂ ਪੁਲਸ ਕਰਮਚਾਰੀਆਂ ਨੇ ਪੀੜਤ ਮੋਬਾਈਲ ਫੋਨ, ਸਕੂਟੀ ਤੇ ਆਈ. ਡੀ, ਪਰੂਫ ਖੋਹ ਲਏ, ਜਿਸ ਤੋਂ ਬਾਅਦ ਪੀੜਤ ਨੇ ਪੂਰਾ ਮਾਮਲਾ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਧਿਆਨ 'ਚ ਲਿਆਂਦਾ ਤੇ ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ 3 ਪੁਲਸ ਕਰਮਚਾਰੀਆਂ ਹੈੱਡ ਕਾਂਸਟੇਬਲ ਸਤਨਾਮ ਸਿੰਘ, ਸੁਰਜੀਤ ਸਿੰਘ ਤੇ ਬਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ।
ਉਥੇ ਪੀੜਤ ਨੂੰ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਤਿੰਨਾਂ ਪੁਲਸ ਕਰਮਚਾਰੀਆਂ ਦਾ ਹੱਥ ਜੋੜ ਕੇ ਮੁਆਫੀ ਮੰਗਦੇ ਹੋਏ ਦਾ ਵੀਡੀਓ ਵਾਇਰਲ ਹੋ ਗਿਆ, ਜਿਸ ਦੀ ਪੁਸ਼ਟੀ ਕਰਦੇ ਹੋਏ ਐੱਸ.ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਜਾਂਚ ਦੌਰਾਨ ਕਿਸੇ ਵੀ ਦੋਸ਼ੀ ਨੂੰ ਬਕਸ਼ਿਆ ਨਹੀਂ ਜਾਵੇਗਾ।


Related News