ਹੁਣ ਕਾਲੀ ਕਣਕ ਚਮਕਾਏਗੀ ਕਿਸਾਨਾਂ ਦੀ ਕਿਸਮਤ, ਇਨ੍ਹਾਂ ਬੀਮਾਰੀਆਂ ਲਈ ਵੀ ਹੈ ਲਾਹੇਵੰਦ
Tuesday, Nov 24, 2020 - 04:43 PM (IST)
ਫਰੀਦਕੋਟ (ਜਗਤਾਰ) - ਪੰਜਾਬ ਦੇ ਕਿਸਾਨ ਜਿਥੇ ਖੇਤੀ ਸੰਬੰਧੀ ਵੱਖ-ਵੱਖ ਸਮੱਸਿਆਵਾਂ ਨਾਲ ਘਿਰੇ ਹੋਏ ਹਨ, ਉਥੇ ਹੀ ਸਮੱਸਿਆਵਾਂ ਤੋਂ ਡਰੇ ਸਾਡੇ ਸੂਬੇ ਦੇ ਬਹੁਤੇ ਜਵਾਨ ਵਿਦੇਸ਼ਾਂ ਵੱਲ ਆਪਣਾ ਜਾ ਰਹੇ ਹਨ। ਅਜਿਹੇ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸੋਧ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਰੇੜਕਾ ਵਧਦਾ ਜਾ ਰਿਹਾ ਹੈ। ਜਿੱਥੇ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਅੜੇ ਹੋਏ ਹਨ, ਉਥੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਫ਼ਾਇਦੇ ਗਿਣਾਏ ਜਾ ਰਹੇ ਹਨ ਅਤੇ ਦੱਬੀ ਜਬਾਨ ਨਾਲ ਕਿਹਾ ਜਾ ਰਿਹੈ ਕਿ ਇਹ ਬਿੱਲ ਕਿਸੇ ਵੀ ਹਾਲਤ ’ਚ ਵਾਪਸ ਨਹੀਂ ਹੋਣਗੇ। ਦੂਜੇ ਪਾਸੇ ਪੰਜਾਬ ’ਚ ਕੁਝ ਕਿਸਾਨ ਅਜਿਹੇ ਵੀ ਹਨ, ਜੋ ਹਨੇਰੇ ਵਿਚ ਰੌਸ਼ਨੀ ਤਲਾਸ਼ਣ ਦਾ ਕੰਮ ਕਰਦੇ ਹਨ ਅਤੇ ਉਹ ਹਨ ਕੋਟਕਪੂਰਾ ਦਾ ਕਿਸਾਨ ਸੰਸਥਾ ‘ਕਿਸਾਨ ਗੁਰੂਕੁਲ’।
ਪੜ੍ਹੋ ਇਹ ਵੀ ਖ਼ਬਰ - ਸ਼ੁੱਕਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਪੂਰੀ ਹੋਵੇਗੀ ਤੁਹਾਡੀ ਹਰੇਕ ਮਨੋਕਾਮਨਾ
ਜਾਣਕਾਰੀ ਅਨੁਸਾਰ ਕਿਸਾਨਾਂ ਦੇ ਛੋਟੇ-ਛੋਟੇ ਸਮੂਹ ਬਣਾ ਕੇ ਉਨ੍ਹਾਂ ਨੂੰ ਆਰਗੈਨਿਕ ਖੇਤੀ ਲਈ ਉਤਸ਼ਾਹਿਤ ਕਰਨ ਲਈ ਹੋਂਦ ਵਿਚ ਆਈ ਇਸ ਸੰਸਥਾ ਨੂੰ ਕੋਈ ਬਹੁਤਾ ਸਮਾਂ ਨਹੀਂ ਹੋਇਆ ਹੈ। ਹਾਲ ਹੀ ਵਿਚ ਇਸ ਸੰਸਥਾ ਵੱਲੋਂ ਕਣਕ ਦਾ ਇਕ ਅਜਿਹਾ ਬੀਜ ਕਿਸਾਨਾਂ ਨੂੰ ਮੁਫ਼ਤ ਬੀਜਣ ਲਈ ਨਿਰਧਾਰਿਤ ਮਾਤਰਾ ਵਿਚ ਦਿੱਤਾ ਜਾ ਰਿਹਾ, ਜਿਸ ਦੀ ਪੈਦਾਵਾਰ ਨੂੰ ਸਰਕਾਰ ਦੇ ਘੱਟੋ-ਘੱਟ ਸਮਰੱਥਨ ਮੁੱਲ ਤੋਂ ਦੁਗਣੇ ਮੁੱਲ ’ਤੇ ਖ੍ਰੀਦਣ ਦੀ ਗਰੰਟੀ ਦਿੱਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - Beauty Tips : ਚਿਹਰੇ ਤੇ ਵਾਲਾਂ ਦੀ ਖ਼ੂਬਸੂਰਤੀ ਵਧਾਉਣ ਲਈ ਇਸ ‘ਪਾਣੀ’ ਦੀ ਕਰੋ ਵਰਤੋਂ
ਤਰਕ ਦਿੱਤਾ ਜਾ ਰਿਹਾ ਹੈ ਕਿ ਇਸ ਕਣਕ ਵਿਚ ਆਮ ਕਣਕ ਨਾਲੋਂ ਪੌਸ਼ਟਿਕ ਤੱਤ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ। ਇਸ ’ਚ ਪ੍ਰੋਟੀਨ ਦੀ ਮਾਤਰਾ ਅਤੇ ਫਾਇਬਰ ਵੀ ਜ਼ਿਆਦਾ ਹੈ। ਇਹ ਸ਼ੂਗਰ ਅਤੇ ਕਣਕ ਦੀ ਐਲਰਜੀ ਤੋਂ ਨਪੀੜਤ ਲੋਕਾਂ ਲਈ ਕਾਰਗਰ ਹੈ ਅਤੇ ਨਾਲ ਹੀ ਇਸ ਨੂੰ ਕੈਂਸਰ ਦੀ ਰੋਕਥਾਮ ਲਈ ਵੀ ਲਾਹੇਵੰਦ ਦੱਸਿਆ ਜਾ ਰਿਹਾ।
ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ
ਪੜ੍ਹੋ ਇਹ ਵੀ ਖ਼ਬਰ - Health : ਜੇ ਤੁਹਾਨੂੰ ਵੀ ਹੈ ‘ਮਾਈਗ੍ਰੇਨ’ ਦੀ ਸਮੱਸਿਆ ਤਾਂ ਇਹ ਹੋ ਸਕਦੈ ਉਸ ਦਾ ‘ਰਾਮਬਾਣ ਇਲਾਜ਼’