ਬਰਨਾਲਾ ਜ਼ਿਲ੍ਹੇ ’ਚ ਵੀ ਬਲੈਕ ਫੰਗਸ ਨੇ ਦਿੱਤੀ ਦਸਤਕ, ਦੋ ਮਰੀਜ਼ ਆਏ ਸਾਹਮਣੇ

Saturday, May 29, 2021 - 07:59 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ’ਚ ਦੋ ਬਲੈਕ ਫੰਗਸ ਦੇ ਕੇਸ ਸਾਹਮਣੇ ਆਏ ਹਨ ਪਰ ਇਨ੍ਹਾਂ ਦੋਵਾਂ ਮਰੀਜ਼ਾਂ ਦਾ ਤੱਥਗੁਰ ਹਸਪਤਾਲ ਦੇ ਨੱਕ ਗਲੇ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਨੇ ਸਫਲਤਾਪੂਰਵਕ ਨੱਕ ਦਾ ਆਪਰੇਸ਼ਨ ਕੀਤਾ। ਇਨ੍ਹਾਂ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਸੁਰੱਖਿਆ ਦੇਣ ਲਈ ਬਲੈਗ ਫੰਗਸ ਦੇ ਟੀਕਿਆਂ ਦੀ ਜ਼ਰੂਰਤ ਹੈ, ਜੋ ਕਿ ਇਸ ਸਮੇਂ ਉਪਲਬਧ ਨਹੀਂ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਇਕ ਔਰਤ, ਜਿਸਦੀ ਉਮਰ ਲਗਭਗ 63 ਸਾਲ ਹੈ,ਉਹ ਬਰਨਾਲਾ ਦੀ ਰਹਿਣ ਵਾਲੀ ਹੈ। ਦੂਸਰਾ ਮਰੀਜ਼ ਜਿਸਦੀ ਉਮਰ 42 ਸਾਲ, ਉਹ ਮੁਕਸਤਸਰ ਦਾ ਰਹਿਣ ਵਾਲਾ ਹੈ। ਇਨ੍ਹਾਂ ’ਚੋਂ ਇਕ ਮਰੀਜ਼ ਕੋਰੋਨਾ ਪਾਜ਼ੇਟਿਵ ਸੀ। ਇਨ੍ਹਾਂ ਦੋਵਾਂ ਮਰੀਜ਼ਾਂ ਦਾ ਸ਼ੂਗਰ ਲੈਵਲ ਕਾਫੀ ਹਾਈ ਸੀ। ਇਨ੍ਹਾਂ ਦੋਵਾਂ ਮਰੀਜ਼ਾਂ ਨੂੰ ਬਲੈਕ ਫੰਗਸ ਹੋਣ ਕਾਰਨ ਨੱਕ ਦੀ ਤਕਲੀਫ਼ ਸਾਹਮਣੇ ਆਈ। ਨੱਕ ਦਾ ਇਲਾਜ ਕਰਵਾਉਣ ਲਈ ਉਹ ਇੱਥੇ ਆਏ ਸਨ। ਇਨ੍ਹਾਂ ਦਾ ਫੰਗਸ ਦਾ ਟੈਸਟ ਕਰਵਾਇਆ ਗਿਆ, ਜੋ ਕਿ ਪਾਜ਼ੇਟਿਵ ਆਇਆ। ਇਨ੍ਹਾਂ ਦੋਵਾਂ ਮਰੀਜ਼ਾਂ ਦੀ ਫੌਰੀ ਤੌਰ ’ਤੇ ਸਰਜਰੀ ਦੀ ਜ਼ਰੂਰਤ ਸੀ।

ਇਹ ਵੀ ਪੜ੍ਹੋ : ਕੋਰੋਨਾ : ਮਰੀਜ਼ ਘੱਟ ਹੋਏ, ਨਾ ਵਾਇਰਸ ਕਮਜ਼ੋਰ ਹੋਇਆ, ਨਾ ਖ਼ਤਮ

ਇਨ੍ਹਾਂ ਦੋਵਾਂ ਦੀ ਸਰਜਰੀ ਕੀਤੀ ਗਈ। ਜੇਕਰ ਇਕ ਮਰੀਜ਼ ਦੀ ਫੌਰੀ ਤੌਰ ’ਤੇ ਸਰਜਰੀ ਨਾ ਕੀਤੀ ਜਾਂਦੀ ਤਾਂ ਉਸਦੀ ਅੱਖ ਚਲੀ ਜਾਣੀ ਸੀ। ਫੰਗਸ ਦੀ ਬੀਮਾਰੀ ਦੇ ਮਰੀਜ਼ਾਂ ਨੂੰ ਘਬਰਾਉਣਾ ਨਹੀਂ ਚਾਹੀਦਾ। ਇਸਦਾ ਇਲਾਜ ਹੈ ਪਰ ਸਮੇਂ ਸਿਰ ਇਸਦਾ ਇਲਾਜ ਕਰਵਾਉਣਾ ਜ਼ਰੂਰੀ ਹੈ। ਜੇਕਰ ਕਿਸੇ ਵੀ ਮਰੀਜ਼ ਨੂੰ ਨੱਕ ਕੋਲ ਦਾ ਹਿੱਸਾ ਸੁੰਨ ਜਾਂ ਸਿਰ ਦਰਦ ਹੋਵੇ ਤਾਂ ਉਸਨੂੰ ਫੌਰੀ ਤੌਰ ’ਤੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਨ੍ਹਾਂ ਦੋਵਾਂ ਮਰੀਜ਼ਾਂ ਦੇ ਆਪਰੇਸ਼ਨ ਸਫਲਤਾਪੂਰਵ ਹੋ ਗਏ ਹਨ ਪਰ ਇਨ੍ਹਾਂ ਦੀ ਜਾਨ ਤਾਂ ਹੀ ਬਚ ਸਕਦੀ ਹੈ ਜੇਕਰ ਇਨ੍ਹਾਂ ਨੂੰ ਟੀਕੇ ਉਪਲਬਧ ਕਰਾਵਏ ਜਾਣ। ਇਨ੍ਹਾਂ ਨੂੰ ਇਨਫੋਟੈਰਾਸੀਨ ਬੀ ਦੇ ਟੀਕੇ ਲੱਗਣਗੇ। ਜੋ ਇਸ ਸਮੇਂ ਬਾਜ਼ਾਰ ’ਚ ਨਹੀਂ ਮਿਲ ਰਹੇ। ਇਸ ਸਬੰਧੀ ਉਨ੍ਹਾਂ ਨੇ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਲਿਖਕੇ ਭੇਜਿਆ ਹੈ। ਜਦੋਂ ਸਿਹਤ ਮਹਿਕਮੇ ਵਲੋਂ ਟੀਕੇ  ਉਪਲਬਧ ਕਰਵਾਏ ਜਾਣਗੇ ਤਾਂ ਇਨ੍ਹਾਂ ਦੇ ਟੀਕੇ ਲਗਾਏ ਜਾਣਗੇ। 

ਇਹ ਵੀ ਪੜ੍ਹੋ : ਬਠਿੰਡਾ ’ਚ ਬਲੈਕ ਫੰਗਸ ਕਾਰਨ ਇਕ ਦੀ ਮੌਤ, 5 ਨਵੇਂ ਮਰੀਜ਼ ਸਾਹਮਣੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News