ਸੰਯੁਕਤ ਮੋਰਚੇ ਦੀ ਕਾਲ ਤੋਂ ਬਾਅਦ 26 ਮਈ ਨੂੰ ਪੂਰੇ ਪੰਜਾਬ ਭਰ 'ਚ ਮਨਾਇਆ ਜਾਵੇਗਾ ਕਾਲਾ ਦਿਵਸ
Monday, May 24, 2021 - 07:50 PM (IST)
ਰੂਪਨਗਰ(ਸੱਜਣ ਸੈਣੀ)- ਸੰਯੁਕਤ ਕਿਸਾਨ ਜਥੇਬੰਦੀਆਂ ਰੋਪੜ ਦੀ ਮੀਟਿੰਗ ਸਤਨਾਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸਰਦਾਰ ਗੁਰਮੇਲ ਸਿੰਘ ਬਾੜਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ 26 ਮਈ ਨੂੰ ਕਾਲਾ ਦਿਵਸ ਮਨਾਉਣ ਸਬੰਧੀ ਕਿਸਾਨ ਸੰਯੁਕਤ ਮੋਰਚੇ ਵੱਲੋਂ ਜੋ ਕਾਲ ਆਈ ਹੈ ਉਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 26 ਮਈ ਨੂੰ ਕਾਲਾ ਦਿਵਸ ਮਨਾਉਣ ਸਬੰਧੀ ਜੋ ਕਾਲੀਆਂ ਝੰਡੀਆਂ ਸੰਯੁਕਤ ਕਿਸਾਨ ਜਥੇਬੰਦੀਆਂ ਵੱਲੋਂ ਬਣਾਈਆਂ ਗਈਆਂ ਹਨ ਉਨ੍ਹਾਂ ਨੂੰ ਪਿੰਡ-ਪਿੰਡ ਪਹੁੰਚਾਉਣ ਲਈ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਡਿਊਟੀ ਲਾਈ ਗਈ । ਪਿੰਡਾਂ ਵਿੱਚ ਕਿਸਾਨਾਂ ਨੂੰ ਕਾਲਾ ਦਿਵਸ ਵੱਡੇ ਪੱਧਰ 'ਤੇ ਮਨਾਉਣ ਲਈ ਉਤਸ਼ਾਹਤ ਅਤੇ ਪ੍ਰੇਰਿਤ ਕਰਨ ਲਈ ਪਿੰਡ-ਪਿੰਡ ਜਾਣ ਲਈ ਕਿਹਾ ਗਿਆ । ਟੋਲ ਪਲਾਜ਼ੇ 'ਤੇ ਰੋਜ਼ਾਨਾ ਰਾਤ ਨੂੰ ਸੌਣ ਲਈ ਜੋ ਗੱਦੇ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਸੈਨੇਟਾਈਜ਼ਰ ਕਰਨ ਵਾਸਤੇ ਪਰਵਿੰਦਰ ਸਿੰਘ ਅਲੀਪੁਰ ਦੀ ਡਿਊਟੀ ਲਗਾਈ ਗਈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਮੁਸੀਬਤ ਜਾਂ ਲਾਗ ਦੀ ਬਿਮਾਰੀ ਉੱਥੇ ਰਾਤ ਨੂੰ ਪਹਿਰਾ ਦੇਣ ਵਾਲੇ ਕਿਸਾਨਾਂ ਨੂੰ ਨਾ ਹੋਵੇ । ਇਸ ਮੀਟਿੰਗ ਵਿੱਚ ਗੁਰਨਾਮ ਸਿੰਘ ਜੱਸੜਾਂ ਜ਼ਿਲ੍ਹਾ ਪ੍ਰਧਾਨ , ਰੁਪਿੰਦਰ ਸਿੰਘ ਰੂਪਾ ਸਰਪ੍ਰਸਤ ਬਲਾਕ ਰੂਪਨਗਰ , ਗੁਰਮੇਲ ਸਿੰਘ ਬਾੜਾ , ਪਰਵਿੰਦਰ ਸਿੰਘ ਅਲੀਪੁਰ ਪ੍ਰਧਾਨ , ਦਲੀਪ ਸਿੰਘ ਘਨੌਲਾ, ਜਰਨੈਲ ਸਿੰਘ ਘਨੌਲਾ , ਕੁਲਵਿੰਦਰ ਸਿੰਘ ਪੰਜੋਲਾ ਜ.ਸ , ਅਮਰਜੀਤ ਸਿੰਘ ਭੋਜੇ ਮਾਜਰਾ, ਸਤਨਾਮ ਸਿੰਘ , ਸੁਖਵਿੰਦਰ ਸਿੰਘ ਸੁੱਖਾ ਆਦਿ ਕਿਸਾਨ ਸ਼ਾਮਲ ਸਨ ।