ਪੰਜਾਬ ’ਚ ‘ਆਪ’ ਸਰਕਾਰ ਦੇ ‘ਦਮਨਚੱਕਰ’ ਦਾ ਡਟ ਕੇ ਮੁਕਾਬਲਾ ਕਰਨਗੇ ਭਾਜਪਾ ਵਰਕਰ : ਅਸ਼ਵਨੀ ਸ਼ਰਮਾ

05/06/2022 10:47:47 PM

ਲੁਧਿਆਣਾ (ਗੁਪਤਾ)-ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਵਲੋਂ ਸਰਕਾਰੀ ਮਸ਼ੀਨਰੀ ਅਤੇ ਪੰਜਾਬ ਪੁਲਸ ਦੀ ਦੁਰਵਰਤੋਂ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਸਰਕਾਰੀ ‘ਦਮਨਚੱਕਰ’ ਦਾ ਡਟ ਕੇ ਮੁਕਾਬਲਾ ਕਰਨਗੇ। ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਅਰਾਜਕਤਾ ਦਾ ਸਪੱਸ਼ਟ ਸਬੂਤ ਇਹ ਹੈ ਕਿ ਸਰਕਾਰ ਬਣਨ ਤੋਂ 50 ਦਿਨਾਂ 'ਚ ਪੰਜਾਬ ’ਚ 40 ਕਤਲ ਹੋ ਚੁੱਕੇ ਹਨ। ਫਿਰੋਜ਼ਪੁਰ ਰੋਡ ਤੋਂ ਬੇਖੌਫ 250 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਹਰਿਆਣਾ ਪੁੱਜਣ ਵਾਲੇ 4 ਅੱਤਵਾਦੀ ਹਰਿਆਣਾ 'ਚ ਗ੍ਰਿਫਤਾਰ ਕੀਤੇ ਜਾਂਦੇ ਹਨ, ਜਦੋਂਕਿ ਪੰਜਾਬ ਪੁਲਸ ਨੂੰ ਉਨ੍ਹਾਂ ਸਬੰਧੀ ਕੁਝ ਪਤਾ ਨਹੀਂ ਲੱਗਦਾ।

ਇਹ ਵੀ ਪੜ੍ਹੋ :-ਪਾਕਿ ਸਰਕਾਰ ਇਮਰਾਨ ਖਾਨ ਦੀ ਆਮਦਨ ਤੇ ਜਾਇਦਾਦ ਦੀ ਕਰੇਗੀ ਜਾਂਚ : ਰਿਪੋਰਟ

‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਰਾਜਨੀਤਕ ਬਦਲਾਖੋਰੀ ਤਹਿਤ ‘ਆਪ’ ਸਰਕਾਰ ਹੁਣ ਸ਼ਰੇਆਮ ਗੁੰਡਾਗਰਦੀ ’ਤੇ ਉੱਤਰ ਆਈ ਹੈ। ਲੋਕਤੰਤਰ ਵਿਰੋਧੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਪੁਲਸ ਰਾਹੀਂ ਦਿੱਲੀ ਤੋਂ ਤਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਭਾਜਪਾ ਸਖ਼ਤ ਨਿਖੇਧੀ ਕਰਦੀ ਹੈ। ਪੰਜਾਬ ਪੁਲਸ ਵੱਲੋਂ ਡਰਾ-ਧਮਕਾ ਕੇ ਦਿੱਲੀ ਤੋਂ ਤਜਿੰਦਰਪਾਲ ਸਿੰਘ ਬੱਗਾ ਨੂੰ ਅਗਵਾ ਕੇਜਰੀਵਾਲ ਦੇ ਇਸ਼ਾਰੇ ’ਤੇ ਕੀਤਾ ਹੈ। ਬੱਗਾ ਦੇ ਬੁੱਢੇ ਪਿਤਾ ਨਾਲ ਕੀਤੀ ਗਈ ਦਰਦਨਾਕ ਕੁੱਟ-ਮਾਰ ਦੀ ਨਿੰਦਾ ਕਰਦਿਆਂ ਸ਼ਰਮਾ ਨੇ ਕਿਹਾ ਕਿ ਪੰਜਾਬ ਪੁਲਸ ਦੀ ਵਰਤੋਂ ਕਰਨਾ ਸਾਫ ਦਰਸਾਉਂਦਾ ਹੈ ਕਿ ਪੰਜਾਬ ਦੀ ਸੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ, ਸਗੋਂ ਕੇਜਰੀਵਾਲ ਚੱਲਾ ਰਹੇ ਹਨ।

ਇਹ ਵੀ ਪੜ੍ਹੋ :- ਪੋਪ ਫ੍ਰਾਂਸਿਸ ਨੇ ਰੂਸ-ਯੂਕ੍ਰੇਨ ਯੁੱਧ ਨੂੰ ਦਿੱਤਾ ਵਹਿਸ਼ੀ ਕਰਾਰ

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਸਗੋਂ ਸਰਕਾਰ ਨੇ ਡੇਢ ਮਹੀਨੇ ਦੇ ਕਾਰਜਕਾਲ 'ਚ ਹੀ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ। ਬਿਜਲੀ ਸਪਲਾਈ ਦੀ ਮੰਦੀ ਹਾਲਤ ਕਾਰਨ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪੰਜਾਬ 'ਚ ਜਥੇਬੰਦਕ ਰੂਪ ਨਾਲ ਭਾਜਪਾ ਨੂੰ ਮਜ਼ਬੂਤ ਬਣਾਉਣ ਅਤੇ ਪੰਜਾਬ ਦੇ ਗੰਭੀਰ ਮੁੱਦਿਆਂ ਸਬੰਧੀ ਵਿਚਾਰ ਕਰਨ ਲਈ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ 8 ਮਈ ਨੂੰ ਲੁਧਿਆਣਾ ਆ ਰਹੇ ਹਨ। ਇਸ ਮੌਕੇ ਭਾਜਪਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਸੁਨੀਲ ਮੈਫਿਕ, ਸੁਭਾਸ਼ ਡਾਬਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ :- ਬ੍ਰਿਟੇਨ ਆਪਣੇ ਡਿਜੀਟਲ ਰੈਗੂਲੇਟਰ ਨੂੰ ਹੋਰ ਅਧਿਕਾਰ ਦੇਣ 'ਤੇ ਕਰ ਰਿਹੈ ਵਿਚਾਰ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News