ਫਾਰਮੇਸੀ ਭਰਤੀ ਪੇਪਰ ਲੀਕ ਮਾਮਲੇ ਦੀ ਜਾਂਚ CBI ਨੂੰ ਸੌਂਪੀ ਜਾਵੇ : ਚੁੱਘ

Sunday, Jul 26, 2026 - 01:37 AM (IST)

ਫਾਰਮੇਸੀ ਭਰਤੀ ਪੇਪਰ ਲੀਕ ਮਾਮਲੇ ਦੀ ਜਾਂਚ CBI ਨੂੰ ਸੌਂਪੀ ਜਾਵੇ : ਚੁੱਘ

ਚੰਡੀਗੜ੍ਹ (ਹਰੀਸ਼ਚੰਦਰ) - ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਮੰਗ ਕੀਤੀ ਕਿ ਫਾਰਮੇਸੀ ਭਰਤੀ ਪੇਪਰ ਲੀਕ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪੀ ਜਾਵੇ, ਕਿਉਂਕਿ ਪੰਜਾਬ ਪੁਲਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਚੁੱਘ ਨੇ ਕਿਹਾ ਕਿ 19 ਜੁਲਾਈ ਨੂੰ ਫ਼ਰੀਦਕੋਟ, ਕੋਟਕਪੂਰਾ ਅਤੇ ਫ਼ਿਰੋਜ਼ਪੁਰ ਦੇ 25 ਪ੍ਰੀਖਿਆ ਕੇਂਦਰਾਂ ’ਤੇ 454 ਅਹੁਦਿਆਂ ਲਈ ਕਰੀਬ 7,000 ਉਮੀਦਵਾਰ ਪ੍ਰੀਖਿਆ ਵਿਚ ਬੈਠੇ ਸਨ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪ੍ਰੀਖਿਆ ਹਾਲ ਦੇ ਅੰਦਰ ਪੈੱਨ ਕੈਮਰੇ, ਲੁਕੇ ਹੋਏ ਈਅਰਪੀਸ ਅਤੇ ਬੈਟਰੀ ਨਾਲ ਚੱਲਣ ਵਾਲੇ ਵਾਇਰਲੈੱਸ ਡਿਵਾਈਸ ਨਾਲ ਬਾਕਾਇਦਾ ਇਕ ਗਿਰੋਹ ਨਕਲ ਕਰਵਾ ਰਿਹਾ ਸੀ।

ਉਨ੍ਹਾਂ ਸਵਾਲ ਕੀਤਾ ਕਿ ਜਦੋਂ ਖੁਫ਼ੀਆ ਇਨਪੁਟ ਪਹਿਲਾਂ ਤੋਂ ਮੌਜੂਦ ਸੀ ਤਾਂ ਪ੍ਰੀਖਿਆ ਕੇਂਦਰਾਂ ’ਤੇ ਸਿਗਨਲ ਜੈਮਰ ਵਰਗੀ ਬੁਨਿਆਦੀ ਸੁਰੱਖਿਆ ਵਿਵਸਥਾ ਕਿਉਂ ਨਹੀਂ ਕੀਤੀ ਗਈ। ਇਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੀ ਬਣਦੀ ਹੈ।
 


author

Inder Prajapati

Content Editor

Related News