ਪੰਜਾਬ ''ਚ ਜਨ-ਜਨ ਤੱਕ ਤਿਰੰਗਾ ਅਭਿਆਨ ਪਹੁੰਚਾਏਗੀ ਭਾਜਪਾ : ਰਾਕੇਸ਼ ਕਪੂਰ

Monday, Jul 18, 2022 - 08:20 PM (IST)

ਪੰਜਾਬ ''ਚ ਜਨ-ਜਨ ਤੱਕ ਤਿਰੰਗਾ ਅਭਿਆਨ ਪਹੁੰਚਾਏਗੀ ਭਾਜਪਾ : ਰਾਕੇਸ਼ ਕਪੂਰ

ਲੁਧਿਆਣਾ (ਗੁਪਤਾ) : ਪੰਜਾਬ ਭਾਜਪਾ ਦੇ ਕਾਰਜਕਾਰਨੀ ਮੈਂਬਰ ਰਾਕੇਸ਼ ਕਪੂਰ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਰਕਰ ਕੇਂਦਰ ਸਰਕਾਰ ਦੇ ਤਿਰੰਗਾ ਅਭਿਆਨ ਨੂੰ ਪੰਜਾਬ 'ਚ ਘਰ-ਘਰ ਪਹੁੰਚਾਏਗੀ। ਇਸ ਮੁਹਿੰਮ ਤਹਿਤ ਹਰ ਨਾਗਰਿਕ ਨੂੰ ਆਪਣੇ ਘਰ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। 13 ਤੋਂ 15 ਅਗਸਤ ਤੱਕ ਚੱਲਣ ਵਾਲਾ ਇਹ ਪ੍ਰੋਗਰਾਮ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮੁਹਿੰਮ ਤਹਿਤ ਚਲਾਇਆ ਜਾਵੇਗਾ। ਕੇਂਦਰ ਦੀ ਇਸ ਮੁਹਿੰਮ ਨਾਲ ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਹੋਰ ਮਜ਼ਬੂਤ ​​ਹੋਵੇਗੀ ਤੇ ਆਜ਼ਾਦੀ ਦਿਹਾੜੇ ’ਤੇ ਹਰ ਘਰ 'ਤੇ ਤਿਰੰਗਾ ਲਹਿਰਾਉਣ ਨਾਲ ਆਜ਼ਾਦੀ ਦਿਵਸ ਦਾ ਮਾਹੌਲ ਕੌਮੀ ਤਿਉਹਾਰ ਵਰਗਾ ਨਜ਼ਰ ਆਏਗਾ।

ਇਹ ਵੀ ਪੜ੍ਹੋ : ਬਾਈਕ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 41 ਮੋਟਰਸਾਈਕਲਾਂ ਸਣੇ 3 ਕਾਬੂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News