ਭਾਜਪਾ ਦੀ ਦੋਆਬੇ ਦੇ ‘ਸਾਬਕਾ ਵਜ਼ੀਰ’ ’ਤੇ ਟੇਕ!
Friday, Feb 24, 2023 - 01:42 PM (IST)
ਲੁਧਿਆਣਾ (ਮੁੱਲਾਂਪੁਰੀ) : ਦੋਆਬੇ ਦੀ ਰਾਜਧਾਨੀ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਪੂਰੀ ਤਰ੍ਹਾਂ ਲੰਗਰ ਲੰਗੋਟੇ ਕੱਸ ਲਏ ਹਨ ਤੇ ਉਮੀਦਵਾਰ ਦੀ ਭਾਲ ਸ਼ੁਰੂ ਜਾਂ ਆਪਣੇ ਨੇਤਾਵਾਂ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਕਾਂਗਰਸ ਇਸ ਸੀਟ ’ਤੇ ਚੌਧਰੀ ਪਰਿਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਇਕ ਸਾਬਕਾ ਮੰਤਰੀ ’ਤੇ ਵੀ ਵਿਚਾਰ ਕਰ ਰਹੀ ਹੈ, ਉੱਥੇ ਭਾਜਪਾ ਇਸ ਵਾਰ ਵੀ ਇਕੱਲੇ ਤੌਰ ’ਤੇ ਚੋਣ ਲੜਨ ਦੀ ਤਿਆਰੀ ਵਿਚ ਹੈ। ਭਾਵੇਂ ਉਹ ਆਪਣੇ ਚੋਣ ਲੜਣ ਵਾਲੇ ਨੇਤਾਵਾਂ ਬਾਰੇ ਵੀ ਜ਼ਰਬਾਂ-ਤਕਸੀਮਾਂ ਕਰਦੀ ਦੱਸੀ ਜਾ ਰਹੀ ਹੈ ਪਰ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਕਿ ਭਾਜਪਾ ਦੋਆਬੇ ’ਚੋਂ ਇਕ ਸਾਬਕਾ ਮੰਤਰੀ ’ਤੇ ਬਾਜ਼ ਅੱਖ ਰੱਖ ਕੇ ਚੱਲ ਰਹੀ ਹੈ ਅਤੇ ਉਸ ਨੂੰ ਆਸ ਹੈ ਕਿ ਇਹ ਸਾਬਕਾ ਮੰਤਰੀ ਉਨ੍ਹਾਂ ਦੀ ਬੇੜੀ ’ਚ ਜਲਦ ਹੀ ਸਵਾਰ ਹੋ ਜਾਵੇਗਾ।
ਇਹ ਵੀ ਪੜ੍ਹੋ- 6 ਮਹੀਨੇ ਪਹਿਲਾਂ ਚਾਵਾਂ ਨਾਲ ਵਿਆਹੀ ਧੀ ਦੀ ਮੌਤ ਦੀ ਖ਼ਬਰ ਸੁਣ ਮਾਪਿਆਂ ਦਾ ਨਿਕਲਿਆ ਤ੍ਰਾਹ, ਕੀਤਾ ਇਹ ਖ਼ੁਲਾਸਾ
ਇਸ ਕਾਰਜ ਲਈ ਭਾਜਪਾ ਦੇ ਆਗੂ ਆਪਣੇ ਏਲਚੀਆਂ ਰਾਹੀਂ ਉਸ ਸਾਬਕਾ ਵਜ਼ੀਰ ਤਾਈਂ ਪਹੁੰਚ ਕਰਦੇ ਦੱਸੇ ਜਾ ਰਹੇ ਹਨ ਪਰ ਸੂਤਰਾਂ ਨੇ ਦੱਸਿਆ ਕਿ ਸਾਬਕਾ ਵਜ਼ੀਰ ਅਜੇ ਵੀ ਆਪਣੀ ਪਾਰਟੀ ਤੋਂ ਟਿਕਟ ਦੇ ਆਸਵੰਦ ਹੋਣ ਕਰ ਕੇ ਭਾਜਪਾ ਕੋਈ ਲੜ-ਪੱਲਾ ਨਹੀਂ ਫੜਾ ਰਹੀ। ਸੂਤਰਾਂ ਨੇ ਦੱਸਿਆ ਕਿ ਅਜੇ ਚੋਣਾਂ ਦੀ ਤਾਰੀਖ਼ ਦਾ ਐਲਾਨ ਨਹੀਂ ਹੋਇਆ, ਜਿਸ ਨੂੰ ਲੈ ਕੇ ਭਾਵੇਂ ਅਜੇ ਕਿਆਸ ਅਰਾਈਆਂ ਚੱਲ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿਚ ਭਾਜਪਾ ਜ਼ਰੂਰ ਆਪਣੇ ਮਿਸ਼ਨ ’ਚ ਕਾਮਯਾਬ ਹੋਣ ਲਈ ਟਿੱਲ ਤੱਕ ਦਾ ਜ਼ੋਰ ਲਗਾ ਸਕਦੀ ਹੈ ਕਿਉਂਕਿ ਉਸ ਸਾਬਕਾ ਵਜ਼ੀਰ ਦਾ ਦੋਆਬੇ ’ਚ ਵੱਡਾ ਆਧਾਰ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਕੁੜੀ ਨੇ ਵਿਆਹ ਕਰਵਾਉਣ ਤੋਂ ਕੀਤੀ ਨਾ ਤਾਂ ਸਿਰਫ਼ਿਰੇ ਆਸ਼ਿਕ ਨੇ ਕਰ ਦਿੱਤਾ ਵੱਡਾ ਕਾਂਡ, ਮਾਮਲਾ ਜਾਣ ਹੋਵੋਗੇ ਹੈਰਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।