ਭਾਜਪਾ ''ਤੇ ਭਾਰੀ ਨਾ ਪੈ ਜਾਵੇ ਕੋਰ ਵੋਟਰ ਦੀ ਚੁੱਪੀ

02/07/2017 12:51:26 PM

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਹਿੱਸੇ ਆਈਆਂ 23 ਸੀਟਾਂ ''ਤੇ ਵੋਟਰਾਂ ਨੇ ਚੋਣਾਂ ਪ੍ਰਤੀ ਬੇਰੁਖੀ ਦਿਖਾਈ। ਇਨ੍ਹਾਂ ਵਿਧਾਨ ਸਭਾ ਸੀਟਾਂ ''ਤੇ ਪਿਛਲੀਆਂ ਚੋਣਾਂ ਵਿਚ ਕਰੀਬ 75 ਫੀਸਦੀ ਤਕ ਪੋਲਿੰਗ ਹੋਈ ਸੀ, ਜਦਕਿ ਇਨ੍ਹਾਂ ਚੋਣਾਂ ਵਿਚ ਉਮੀਦਵਾਰਾਂ ਨੂੰ 70 ਫੀਸਦੀ ਵੋਟਿੰਗ ਨਾਲ ਹੀ ਸੰਤੁਸ਼ਟ ਹੋਣਾ ਪਿਆ। ਵੋਟਿੰਗ ਵਿਚ ਆਈ ਇਸ ਕਮੀ ਦਾ ਕਾਰਨ ਉਮੀਦਵਾਰਾਂ ਦਾ ਵਿਰੋਧ ਦੀ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਈ ਸੀਟਾਂ ''ਤੇ ਉਮੀਦਵਾਰਾਂ ਦੇ ਵਿਰੋਧ ਕਾਰਨ ਵੀ ਵੋਟਰ ਕਨਫਿਊਜ਼ ਸੀ। ਉਹ ਆਪਣੀ ਗੱਲ ਨੂੰ ਸੱਚ ਦੱਸਣ ਲਈ ਇਹ ਵੀ ਤਰਕ ਦਿੰਦੇ ਹਨ ਕਿ ਜਿਥੇ-ਜਿਥੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਸੀ, ਉਥੇ ਵੋਟਰਾਂ ਨੇ ਵੋਟਿੰਗ ਦੇ ਪ੍ਰਤੀ ਬੇਰੁਖੀ ਦਿਖਾਈ ਹੈ। ਇਨ੍ਹਾਂ ਸੀਟਾਂ ਵਿਚ ਮੁਕੇਰੀਆਂ ਅਤੇ ਫਗਵਾੜਾ ਮੁਖ ਰੂਪ ''ਚ ਹਨ। ਇਨ੍ਹਾਂ ਸੀਟਾਂ ''ਤੇ ਟਿਕਟਾਂ ਲਈ ਪਹਿਲੇ ਦਿਨ ਤੋਂ ਹੀ ਵਿਰੋਧ ਚੱਲ ਰਿਹਾ ਸੀ, ਜਿਸ ਦਾ ਅਸਰ ਵੋਟਿੰਗ ਵਿਚ ਦੇਖਣ ਨੂੰ ਮਿਲਿਆ। ਇਸ ਦੇ ਇਲਾਵਾ ਕਈ ਵਿਧਾਨ ਸਭਾ ਖੇਤਰ ਅਜਿਹੇ ਵੀ ਹਨ, ਜਿਥੇ ਵੋਟਰਾਂ ਨੇ ਉਤਸ਼ਾਹ ਦਿਖਾਇਆ। ਇਸ ਦਾ ਅਸਰ ਵੋਟ ਫੀਸਦੀ ਵਿਚ ਦੇਖਣ ਨੂੰ ਮਿਲਿਆ।

ਸ਼ੁਰੂ ਤੋਂ ਹੀ ਟਿਕਟਾਂ ''ਤੇ ਸੀ ਵਿਵਾਦ
ਜਿਵੇਂ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਵਿਚ ਟਿਕਟਾਂ ਲਈ ਹੋਏ ਵਿਵਾਦ ਦੇ ਕਾਰਨ ਵੋਟਿੰਗ ਘੱਟ ਹੋਈ ਹੈ। ਜੇ ਦੇਖਿਆ ਜਾਵੇ ਤਾਂ ਭਾਜਪਾ ਵਿਚ ਟਿਕਟਾਂ ਲਈ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਇਹੀ ਕਾਰਨ ਹੈ ਕਿ ਇਕ ਵਾਰ ਤਾਂ 6 ਸੀਟਾਂ ਦੀਆਂ ਟਿਕਟਾਂ ਤਕ ਰੋਕ ਲਈਆਂ ਗਈਆਂ ਸੀ। ਹਾਲਾਂਕਿ ਇਸ ਅੰਦਰੂਨੀ ਵਿਰੋਧ ਦਾ ਸੇਕ ਹਾਈ ਕਮਾਨ ਤਕ ਵੀ ਪਹੁੰਚਿਆ ਸੀ, ਜਿਸ ''ਤੇ ਸੂਬੇ ਪਾਰਟੀ ਪ੍ਰਧਾਨ ਨੂੰ ਸਫਾਈ ਵੀ ਦੇਣੀ ਪਈ ਸੀ। ਟਿਕਟਾਂ ਲਈ ਹੋਇਆ ਵਿਵਾਦ ਮੀਡੀਆ ਵਿਚ ਉਠਿਆ ਸੀ। ਇਸ ਦੇ ਇਲਾਵਾ ਪਾਰਟੀ ਸੂਬਾ ਪ੍ਰਧਾਨ ਦੇ ਅਸਤੀਫੇ ਦੀ ਅਫਵਾਹ ''ਤੇ ਵੀ ਲੀਡਰਸ਼ਿਪ ਨੂੰ ਸਫਾਈ ਦੇਣੀ ਪਈ ਸੀ। ਓਨ੍ਹੀਂ ਦਿਨੀਂ ਚੋਣਾਂ ਦੇ ਬਾਅਦ ਸੂਬਾ ਪਾਰਟੀ ਲੀਡਰਸ਼ਿਪ ਵਿਚ ਬਦਲਾਅ ਦੀ ਘੁਸਰ-ਮੁਸਰ ਦੀ ਚਰਚਾ ਤੇਜ਼ ਹੋ ਗਈ ਸੀ। ਸੂਤਰ ਦੱਸਦੇ ਹਨ ਕਿ ਇਸ ਦੇ ਇਲਾਵਾ ਆਰ. ਐੱਸ. ਐੱਸ. ਵੀ ਸੂਬੇ ਵਿਚ ਚੱਲ ਰਹੀਆਂ ਪਾਰਟੀ ਦੀਆਂ ਸਰਗਰਮੀਆਂ ਤੋਂ ਖੁਸ਼ ਨਹੀਂ ਸੀ।
ਇਨ੍ਹਾਂ 23 ਵਿਧਾਨ ਸਭਾ ਸੀਟਾਂ ਵਿਚੋਂ ਪਿਛਲੀਆਂ ਚੋਣਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵੋਟਿੰਗ ਭੋਆ ਵਿਚ ਹੋਈ, ਜਿਥੇ ਪਿਛਲੀਆਂ ਚੋਣਾਂ ਵਿਚ 71 ਫੀਸਦੀ ਵੋਟਿੰਗ ਹੋਈ ਸੀ, ਜਦਕਿ ਇਸ ਵਾਰ 77 ਫੀਸਦੀ ਵੋਟਿੰਗ ਹੋਈ। ਇਸ ਤਰ੍ਹਾਂ ਫਾਜ਼ਿਲਕਾ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਸਭ ਤੋਂ ਘੱਟ ਵੋਟਿੰਗ ਹੋਈ। ਇਥੇ ਪਿਛਲੀ ਵਾਰ 86 ਫੀਸਦੀ ਵੋਟਿੰਗ ਹੋਈ ਸੀ, ਜਦਕਿ ਇਸ ਸਾਲ 80 ਫੀਸਦੀ ਵੋਟਿੰਗ ਹੀ ਹੋ ਸਕੀ। ਇਸ ਦੇ ਇਲਾਵਾ ਅੰਮ੍ਰਿਤਸਰ ਨਾਰਥ, ਜਲੰਧਰ ਅਤੇ ਲੁਧਿਆਣਾ ਨਾਰਥ ਵਿਚ ਵੋਟਰ ਨਿਰਪੱਖ ਰਹੇ। ਉਨ੍ਹਾਂ ਨੇ ਪਿਛਲੀਆਂ ਚੋਣਾਂ ਵਿਚ 68 ਫੀਸਦੀ ਵੋਟਿੰਗ ਕੀਤੀ ਸੀ। ਇਨ੍ਹਾਂ ਸੀਟਾਂ ''ਤੇ ਇਸ ਵਾਰ ਵੀ 68 ਫੀਸਦੀ ਵੋਟਿੰਗ ਹੋਈ।

 

ਇਨ੍ਹਾਂ ਸੀਟਾਂ ''ਤੇ ਹੋਈ ਵੱਧ ਪੋਲਿੰਗ

 

ਹਲਕਾ 2017 2012
ਵਾਧਾ ਫੀਸਦੀ
ਸੁਜਾਨਪੁਰ  80  73     3
ਭੋਆ  77  71     6
ਪਠਾਨਕੋਟ  76  71     5
ਅੰਮ੍ਰਿਤਸਰ (ਵੈਸਟ)  58  57     1
ਅੰਮ੍ਰਿਤਸਰ (ਸੈਟਰਲ)  66  64      2
ਰਾਜਪੁਰਾ  78  76      2

 

ਇਨ੍ਹਾਂ ਸੀਟਾਂ ''ਤੇ ਹੋਈ ਘੱਟ ਪੋਲਿੰਗ

ਹਲਕਾ 2017 2012 ਵਾਧਾ ਫੀਸਦੀ
ਦੀਨਾਨਗਰ  73  74    1
ਅੰਮ੍ਰਿਤਸਰ (ਈ.)  63  68    3
ਫਗਵਾੜਾ  69  74    5
ਜਲੰਧਰ (ਸੈਂਟਰਲ)  67  69     2
ਜਲੰਧਰ (ਨਾਰਥ)  73  75     2
ਮੁਕੇਰੀਆਂ  71  76     5
ਦਸੂਹਾ 
 70  74
    4
ਹੁਸ਼ਿਆਰਪੁਰ  69
 72     3
ਸ੍ਰੀ ਆਨੰਦਪੁਰ ਸਾਹਿਬ  73  74     1
ਲੁਧਿਆਣਾ (ਸੈਂਟਰਲ)  69  72     3
ਲੁਧਿਆਣਾ (ਵੈਸਟ)  69  70     1
ਫਿਰੋਜ਼ਪੁਰ   71  74     3
ਫਾਜ਼ਿਲਕਾ  80  86     6
ਅਬੋਹਰ  76  78     2

 

ਇਨ੍ਹਾਂ ਸੀਟਾਂ ''ਤੇ ਹੋਈ ਬਰਾਬਰ ਪੋਲਿੰਗ

ਹਲਕਾ 2017 2012 ਵਾਧਾ ਫੀਸਦੀ
ਅੰਮ੍ਰਿਤਸਰ (ਨਾਰਥ)  68  68      0
ਜਲੰਧਰ 
 68  68      0
ਲੁਧਿਆਣਾ (ਨਾਰਥ)  68  68      0

 


Related News