ਲੁਧਿਆਣਾ ਦੇ 6 ਹਲਕਿਆਂ ’ਤੇ ਭਾਜਪਾ ਦੀ ਬਾਜ਼ ਅੱਖ! ਸੈਂਟਰਲ ਤੇ ਦੱਖਣੀ ਹਲਕਿਆਂ ’ਚ ਸੀ ਦੂਜਾ ਨੰਬਰ
Wednesday, Mar 20, 2024 - 06:41 PM (IST)
ਲੁਧਿਆਣਾ (ਮੁੱਲਾਂਪੁਰੀ)-ਮਹਾਨਗਰ ਲੁਧਿਆਣਾ ’ਚ ਲੋਕ ਸਭਾ ਚੋਣਾਂ ਦੇ ਚਲਦਿਆਂ 6 ਸ਼ਹਿਰ ਹਲਕਿਆਂ ’ਚ ਭਾਵੇਂ ਹੋਰਨਾਂ ਪਾਰਟੀਆਂ ਦੇ ਵਰਕਰ ਅਤੇ ਆਗੂ ਸਰਗਰਮ ਹਨ ਪਰ ਭਾਜਪਾ ਦਾ ਬੋਲਬਾਲਾ ਜ਼ਿਆਦਾ ਹੀ ਨਜ਼ਰ ਆ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਰਾਮ ਮੰਦਿਰ ਦੱਸਿਆ ਜਾ ਰਿਹਾ ਹੈ। ਬਾਕੀ ਮਹਾਨਗਰ ਦੇ ਹਲਕਾ ਸੈਂਟਰਲ, ਦੱਖਣੀ, ਪੂਰਬੀ ਅਤੇ ਆਤਮ ਨਗਰ, ਪੱਛਮੀ, ਉੱਤਰੀ ’ਚ ਵੱਡੀ ਗਿਣਤੀ ’ਚ ਬੈਠਾ ਹਿੰਦੂ ਭਾਈਚਾਰਾ ਅਤੇ ਪ੍ਰਵਾਸੀ ਪੁਰਵਾਂਚਲੀ ਵੀਰ ਵੀ ਭਾਜਪਾ ਦੇ ਨੇੜੇ-ਨੇੜੇ ਹੁੰਦੇ ਵੇਖੇ ਜਾ ਰਹੇ ਹਨ।
ਪਤਾ ਲੱਗਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਲੁਧਿਆਣਾ ਦੇ 2 ਹਲਕੇ ਸੈਂਟਰਲ ਅਤੇ ਦੱਖਣੀ ’ਚ ਭਾਜਪਾ ਦੂਜੇ ਨੰਬਰ ’ਤੇ ਰਹੀ ਸੀ ਅਤੇ ਇਨ੍ਹਾਂ ਹਲਕਿਆਂ ’ਚ ਵੱਡੀ ਗਿਣਤੀ ਵਿਚ ਹਿੰਦੂ ਭਾਈਚਾਰਾ, ਇੰਡਸਟਰੀ ਨਾਲ ਜੁੜੇ ਲੋਕ ਅਤੇ ਪ੍ਰਵਾਸੀ ਪੁਰਵਾਂਚਲੀ ਲੱਖਾਂ ਦੀ ਗਿਣਤੀ ’ਚ ਬੈਠੇ ਹਨ। ਇਨ੍ਹਾਂ ਹਲਕਿਆਂ ਨਾਲ ਸਬੰਧਤ ਹਲਕਾ ਸੈਂਟਰਲ ’ਚ ਗੁਰਦੇਵ ਸ਼ਰਮਾ ਦੇਬੀ ਜੋ 6 ਵਾਰ ਭਾਜਪਾ ਦਾ ਖਜ਼ਾਨਚੀ ਚਲਿਆ ਜਾ ਰਿਹਾ ਹੈ, ਦੂਜਾ ਸਤਿੰਦਰ ਪਾਲ ਸਿੰਘ ਕਾਕਾ ਤਾਜਪੁਰੀ ਜੋ ਹਲਕਾ ਦੱਖਣੀ ਤੋਂ ਸੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਬੱਲੇ-ਬੱਲੇ ਫਾਰਮ ਨੇੜੇ ਮਿਲੀ ਕਰੀਬ 5 ਸਾਲਾ ਬੱਚੇ ਦੀ ਲਾਸ਼, ਫ਼ੈਲੀ ਸਨਸਨੀ, ਕਤਲ ਦਾ ਸ਼ੱਕ
ਹੁਣ ਭਾਵੇਂ ਦੇਬੀ ਸ਼ਰਮਾ ਦਾ ਨਾਂ ਉਮੀਦਵਾਰੀ ਲਈ ਬੋਲ ਰਿਹਾ ਹੈ ਪਰ ਸੂਤਰਾਂ ਨੇ ਦੱਸਿਆ ਕਿ ਭਾਜਪਾ ਵੋਟਾਂ ਦੀ ਗਿਣਤੀ-ਮਿਣਤੀ ਅਤੇ ਜਰਬਾਂ-ਤਕਸੀਮਾਂ ਵੱਡੇ ਪੱਧਰ ’ਤੇ ਕਰਕੇ ਇਨ੍ਹਾਂ ਸ਼ਹਿਰੀ ਹਲਕਿਆਂ ਤੋਂ ਵੋਟ ਲੈਣ ਲਈ ਹੱਥ-ਪੈਰ ਮਾਰ ਰਹੀ ਹੈ। ਜੇਕਰ ਅਕਾਲੀਆਂ ਨਾਲ ਗੱਠਜੋੜ ਹੋ ਗਿਆ ਤਾਂ ਭਾਜਪਾ ਉਸ ਦਾ ਵੀ ਚੋਖਾ ਲਾਹਾ ਲੈਣ ਤੋਂ ਪਿੱਛੇ ਨਹੀਂ ਹਟੇਗੀ। ਜੇਕਰ ਅਕਾਲੀਆਂ ਦੇ ਹਿੱਸੇ ਇਹ ਸੀਟ ਚਲੀ ਗਈ ਤਾਂ ਨਤੀਜੇ ਕੀ ਹੋਣਗੇ, ਇਹ ਅਜੇ ਸਮੇਂ ਦੇ ਗਰਭ ’ਚ ਹੈ।
ਇਹ ਵੀ ਪੜ੍ਹੋ: ਲੁਧਿਆਣਾ 'ਚ ਵੱਡਾ ਟਰੇਨ ਹਾਦਸਾ, ਰੇਲਵੇ ਟਰੈਕ ਕ੍ਰਾਸ ਕਰਦਿਆਂ ਟਰੇਨ ਹੇਠਾਂ ਆਏ ਸਕੂਲੀ ਬੱਚੇ, ਇਕ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8