CM ਮਾਨ ਵੱਲੋਂ ਗਰੀਬਾਂ ਦੇ ਘਰਾਂ ਤੱਕ ਆਟਾ ਪਹੁੰਚਣ ਦੀ ਸਕੀਮ ''ਤੇ ਭਾਜਪਾ ਨੇ ਚੁੱਕੇ ਸਵਾਲ

Tuesday, Jul 05, 2022 - 03:12 AM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) : ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿੱਥੇ ਗਰੀਬਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਉਥੇ ਹੀ ਉਨ੍ਹਾਂ ਦੇ ਨਾਲ ਇਕ ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਸਾਡੀ ਸਰਕਾਰ ਬਣਨ 'ਤੇ ਗਰੀਬ ਲੋਕਾਂ ਨੂੰ ਰਾਸ਼ਨ ਦੀਆਂ ਦੁਕਾਨਾਂ 'ਤੇ ਲੰਬੀਆਂ-ਲੰਬੀਆਂ ਲਾਈਨਾਂ 'ਚ ਖੜ੍ਹਾ ਨਹੀਂ ਹੋਣਾ ਪਵੇਗਾ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸਾਫ਼-ਸੁਥਰਾ ਰਾਸ਼ਨ ਸਰਕਾਰ ਵੱਲੋਂ ਪਹੁੰਚਾਇਆ ਜਾਏਗਾ ਪਰ ਇਸ ਵੇਲੇ ਭਗਵੰਤ ਮਾਨ ਦੀ ਇਹ ਸਕੀਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ 'ਤੇ ਭਾਜਪਾ ਵੱਲੋਂ ਕਈ ਸਵਾਲ ਖੜ੍ਹੇ ਕਰ ਦਿੱਤੇ ਗਏ ਹਨ। ਭਾਜਪਾਦੇ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਸੁਰੇਸ਼ ਮਹਾਜਨ ਅਤੇ ਉਪ ਪ੍ਰਧਾਨ ਰਾਮ ਲਾਲ ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਧੋਖਾ ਕਰ ਰਹੀ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਬੜੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਅਜੇ ਤੱਕ ਲੋਕਾਂ ਨਾਲ ਕੋਈ ਵੀ ਵਾਧਾ ਪੂਰਾ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ।

ਖ਼ਬਰ ਇਹ ਵੀ : ਮਾਨ ਕੈਬਨਿਟ ਦਾ ਵਿਸਥਾਰ, ਉਥੇ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਹੋਈ ਇਕ ਹੋਰ ਗ੍ਰਿਫ਼ਤਾਰੀ, ਪੜ੍ਹੋ TOP 10

PunjabKesari

ਉਨ੍ਹਾਂ ਕਿਹਾ ਕਿ ਸੀ.ਐੱਮ. ਮਾਨ ਨੇ ਕਿਹਾ ਸੀ ਕਿ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਘਰਾਂ ਤੱਕ ਸਾਫ਼-ਸੁਥਰਾ ਅਤੇ ਵਧੀਆ ਕੁਆਲਿਟੀ ਦਾ ਆਟਾ ਘਰ-ਘਰ ਪਹੁੰਚਾਇਆ ਜਾਏਗਾ ਪਰ ਪਿਛਲੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਰਾਸ਼ਨ ਡਿਪੂਆਂ 'ਤੇ ਆਪਣੀ ਨਿਗਰਾਨ ਕਮੇਟੀ ਹੇਠ ਜੋ ਗਰੀਬਾਂ ਨੂੰ ਕਣਕ ਵੰਡੀ ਜਾ ਰਹੀ ਹੈ, ਉਹ ਬਹੁਤ ਹੀ ਘਟੀਆ ਕਿਸਮ ਵਾਲੀ ਅਤੇ ਬਦਬੂਦਾਰ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਕਣਕ ਜੇ ਇੰਨੀ ਖਰਾਬ ਤੇ ਘਟੀਆ ਕੁਆਲਿਟੀ ਦੀ ਹੈ ਤਾਂ ਗਰੀਬ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਵਾਲਾ ਆਟਾ ਕਿਸ ਕਿਸਮ ਦਾ ਹੋਵੇਗਾ। ਇਸ ਮੌਕੇ ਪ੍ਰਧਾਨ ਮਹਾਜਨ ਤੇ ਉਪ ਪ੍ਰਧਾਨ ਚਾਵਲਾ ਨੇ ਕਿਹਾ ਕਿ ਗਰੀਬ ਲੋਕਾਂ ਲਈ ਭੇਜੀ ਗਈ ਖ਼ਰਾਬ ਕਣਕ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਦੇ ਜੋ ਵੀ ਜ਼ਿੰਮੇਵਾਰ ਹੈ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਪਟਿਆਲਾ : ਕਾਲੀ ਮਾਤਾ ਮੰਦਰ ਹਿੰਸਾ ਮਾਮਲੇ ’ਚ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਜ਼ਮਾਨਤ ’ਤੇ ਰਿਹਾਅ

PunjabKesari

ਕੀ ਕਹਿਣਾ ਹੈ ਵਿਧਾਇਕ ਦਾ
ਇਸ ਸਬੰਧੀ ਜਦੋਂ ਵਿਧਾਇਕ ਅਜੇ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਗਰੀਬ ਲੋਕਾਂ ਨਾਲ ਵਾਅਦੇ ਕੀਤੇ ਗਏ ਹਨ, ਉਹ ਜ਼ਰੂਰ ਪੂਰੇ ਕੀਤੇ ਜਾਣਗੇ। ਗਰੀਬ ਲੋਕਾਂ ਨੂੰ ਸਾਫ-ਸੁਥਰਾ ਅਤੇ ਸਹੀ ਰਾਸ਼ਨ ਉਨ੍ਹਾਂ ਦੇ ਘਰ ਤੱਕ ਮੁਹੱਈਆ ਕਰਵਾਇਆ ਜਾਏਗਾ। ਖ਼ਰਾਬ ਕਣਕ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਸ ਦੀ ਜਾਂਚ ਜ਼ਰੂਰ ਕਰਵਾਈ ਜਾਏਗੀ, ਜੋ ਵੀ ਇਸ ਦੇ ਪਿੱਛੇ ਦੋਸ਼ੀ ਪਾਇਆ ਗਿਆ, ਉਸ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ।

ਇਹ ਵੀ ਪੜ੍ਹੋ : ਨਕੋਦਰ : ਸਰਕਾਰੀ ਕਣਕ ਦੇ ਗੋਦਾਮਾਂ 'ਚੋਂ ਹਜ਼ਾਰਾਂ ਕੁਇੰਟਲ ਕਣਕ ਖੁਰਦ-ਬੁਰਦ, 2 ਇੰਸਪੈਕਟਰਾਂ ਖ਼ਿਲਾਫ ਮਾਮਲਾ ਦਰਜ

PunjabKesari

ਕੀ ਕਹਿਣਾ ਹੈ ਡਿਪੂ ਹੋਲਡਰ ਦਾ 
ਇਸ ਸਬੰਧੀ ਡਿਪੂ ਹੋਲਡਰ ਸੰਜੀਵ ਕੁਮਾਰ ਲਾਡੀ ਨੇ ਕਿਹਾ ਕਿ ਵਾਰਡ ਦੇ ਇੰਸਪੈਕਟਰ ਵੱਲੋਂ ਡਿਪੂ ਹੋਲਡਰਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ ਕਿ ਜੇਕਰ ਤੁਸੀਂ ਸਾਡੇ ਖਿਲਾਫ਼ ਸ਼ਿਕਾਇਤ ਕਰੋਗੇ ਤਾਂ ਤੁਹਾਡਾ ਡਿਪੂ ਸਸਪੈਂਡ ਕਰ ਦਿੱਤਾ ਜਾਵੇਗਾ। ਇਸ ਲਈ ਡਿਪੂ ਹੋਲਡਰ ਕੁਝ ਬੋਲਣ ਤੋਂ ਵੀ ਡਰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਡੀ.ਐੱਫ.ਐੱਸ.ਸੀ. ਤੋਂ ਮੰਗ ਕੀਤੀ ਕਿ ਸਾਨੂੰ ਸਰਕਾਰ ਵੱਲੋਂ ਪੂਰਾ ਅਤੇ ਸਾਫ਼-ਸੁਥਰਾ ਰਾਸ਼ਨ ਮੁਹੱਈਆ ਕਰਵਾਇਆ ਜਾਵੇ। ਇਸ ਸਬੰਧੀ ਜਦੋਂ ਡੀ.ਐੱਫ.ਐੱਸ.ਸੀ. ਸੰਜੋਗਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗਰੀਬਾਂ ਵਿਚ ਵੰਡੀ ਜਾਣ ਵਾਲੀ ਖ਼ਰਾਬ ਕਣਕ ਦੀ ਪੂਰੀ ਵਾਰਡ ਵਿੱਚ ਜਾਂਚ ਕਰਵਾਈ ਜਾਏਗੀ।

ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਮਾਰਨ ਮਗਰੋਂ ਕਾਤਲਾਂ ਨੇ ਇੰਝ ਮਨਾਇਆ ਸੀ ਜਸ਼ਨ, ਹਥਿਆਰ ਲਹਿਰਾਉਂਦਿਆਂ ਦੀ ਵੀਡੀਓ ਹੋਈ ਵਾਇਰਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News