ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫ਼ਤਾਰੀ ’ਤੇ ਭਾਜਪਾ ਦਾ ਵੱਡਾ ਬਿਆਨ, ਭਗਵੰਤ ਮਾਨ ’ਤੇ ਚੁੱਕੇ ਸਵਾਲ

Sunday, Oct 16, 2022 - 03:42 PM (IST)

ਬਠਿੰਡਾ (ਕੁਨਾਲ) : ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ। ਅਸ਼ਵਨੀ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਮਾਨ ਦੀ ਸਰਕਾਰ ਨੇ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ ਉਸੇ ਤਰ੍ਹਾਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਿਸੇ ਨਾਲ ਵੀ ਪੱਖਪਾਤ ਨਾ ਕਰਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਸਵਾਲ ਪੁੱਛਿਆ ਕਿ ਮੰਤਰੀ ਸਰਾਰੀ ਦੀ ਆਡੀਓ ਇੰਨੀ ਵਾਇਰਲ ਹੋ ਰਹੀ ਹੈ ਫਿਰ ਉਸ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਵਿਜੀਲੈਂਸ ਨੂੰ ਸਰਾਰੀ ਨੂੰ ਵੀ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਕਪੂਰਥਲਾ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਓਵਰਟੇਕ ਕਰਨ 'ਤੇ ਪੁਲਸ ਮੁਲਾਜ਼ਮਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਅਸ਼ਵਨੀ ਨੇ ਕਿਹਾ ਕਿ ਮਾਨ ਸਰਕਾਰ ਨੂੰ ਸੱਤਾ 'ਚ ਆਈ ਨੂੰ 6 ਮਹੀਨਿਆਂ ਦਾਹੋ ਗਿਆ ਹੈ ਅਤੇ ਫਿਰੌਤੀ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ ਅਜਿਹੇ 'ਚ ਪੁਰਾਣੀਆਂ ਸਰਕਾਰਾਂ ਦਾ ਨਾਮ ਲੈ ਕੇ ਉਹ ਕਦੋਂ ਤੱਕ ਸਰਕਾਰ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਤਹਿਤ ਇਨ੍ਹਾਂ ਦੀ ਜਵਾਬਦੇਈ ਨਹੀਂ ਹੈ। 'ਆਪ' ਸਰਕਾਰ ਦੇ ਕਈ ਵਿਧਾਇਕ ਜਾਂ ਮੁੱਖ ਮੰਤਰੀ ਮਾਨ ਬਾਕੀਆਂ ਸੂਬਿਆਂ 'ਚ ਘੁੰਮ ਰਹੇ ਹਨ ਤਾਂ ਜੋ ਕੇਜਰੀਵਾਲ ਅਤੇ ਰਾਘਵ ਚੱਢਾ ਨੂੰ ਖੁਸ਼ ਕੀਤਾ ਜਾਵੇ। ਅਸ਼ਵਨੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜੋ ਸਕ੍ਰਿਪਟ ਕੇਜਰੀਵਾਲ ਲਿਖ ਕੇ ਦਿੰਦੇ ਹਨ , ਮਾਨ ਉਹੀ ਬੋਲਦੇ ਹਨ।

ਇਹ ਵੀ ਪੜ੍ਹੋ- ਜਿਸ ਜੇਲ੍ਹ 'ਚ ਕਰਦਾ ਸੀ ਸਰਦਾਰੀ, ਉੱਥੋਂ ਦਾ ਹੀ ਬਣਿਆ ਹਵਾਲਾਤੀ, ਜਾਣੋ ਪੂਰਾ ਮਾਮਲਾ

ਐੱਸ. ਵਾਈ. ਐੱਲ. 'ਤੇ ਬੋਲਦਿਆਂ ਅਸ਼ਵਨੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੋਹਰਾ ਸਟੈਂਡ ਲੈ ਰਹੇ ਹਨ। ਚੋਣਾਂ ਤੋਂ ਪਹਿਲਾਂ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਉਨ੍ਹਾਂ ਕੋਲ ਇਸ ਮੁੱਦੇ ਦਾ ਹੱਲ ਹੈ ਫਿਰ ਕੇਜਰੀਵਾਲ ਹੁਣ ਕਿਉਂ ਚੁੱਪ ਬੈਠੇ ਹਨ। ਹੁਣ ਉਹ ਆਪਣਾ ਅਲਾਦੀਨ ਦਾ ਚਿਰਾਗ ਕਿਉਂ ਕੱਢ ਰਹੇ। ਪੰਜਾਬ 'ਚ ਅਮਨ-ਸ਼ਾਂਤੀ ਵਰਗੀ ਕੋਈ ਚੀਜ਼ ਨਹੀਂ ਹੈ। ਸਰਕਾਰ ਦਾ ਵਿਰੋਧ ਕਰਨ ਵਾਲਿਆਂ 'ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੱਤਾ ਦੇ ਹੰਕਾਰ 'ਚ ਡੁੱਬੀ ਹੋਈ ਹੈ। ਪਰਾਲੀ ਦੇ ਮੁੱਦੇ 'ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਦੇਣ ਦਾ ਵਾਅਦਾ ਕੀਤਾ ਸੀ, ਜੋ ਸਰਕਾਰ ਬਣਨ ਤੋਂ ਬਾਅਦ 500 'ਤੇ ਆ ਗਿਆ। ਅਸ਼ਵਨੀ ਨੇ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ ਮਾਨ ਦੀ ਸਰਕਾਰ ਨਹੀਂ ਹੈ ਸਗੋਂ ਰਾਘਵ ਚੱਢਾ ਅਤੇ ਕੇਜਰੀਵਾਲ ਦੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News