ਨਾਭਾ : ਭਾਜਪਾ ਵੱਲੋਂ ਮੰਤਰੀ ਧਰਮਸੋਤ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ, ਫੂਕਿਆ ਪੁਤਲਾ

Friday, Aug 28, 2020 - 12:33 PM (IST)

ਨਾਭਾ : ਭਾਜਪਾ ਵੱਲੋਂ ਮੰਤਰੀ ਧਰਮਸੋਤ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ, ਫੂਕਿਆ ਪੁਤਲਾ

ਨਾਭਾ (ਖੁਰਾਣਾ) : 64 ਕਰੋੜ ਰੁਪਏ ਦੇ ਕਰੀਬ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਜਿੱਥੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਦੋਸ਼ ਲੱਗ ਰਹੇ ਹਨ, ਉਸ ਦੇ ਤਹਿਤ ਹੀ  'ਆਪ' ਆਗੂਆਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲੱਗਾ ਦਿੱਤਾ ਗਿਆ ਹੈ। ਹੁਣ ਭਾਜਪਾ ਆਗੂਆਂ ਵੱਲੋਂ ਵੀ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫ਼ੂਕ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

PunjabKesari

ਭਾਜਪਾ ਆਗੂਆਂ ਵੱਲੋਂ ਨਾਭਾ ਦੇ ਪਟਿਆਲਾ ਗੇਟ ਵਿਖੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਭਾਜਪਾ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਧਰਮਸੋਤ ਨੂੰ ਕੈਬਨਿਟ ਰੈਂਕ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਸੀ. ਬੀ. ਆਈ. ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭਾਜਪਾ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਯੋਗੇਸ਼ ਖੱਤਰੀ ਅਤੇ ਪੰਜਾਬ ਯੁਵਾ ਮੋਰਚਾ ਦੇ ਸਕੱਤਰ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਵੱਲੋਂ ਜੋ ਗਰੀਬ ਬੱਚਿਆਂ ਦਾ ਵਜ਼ੀਫਾ ਹੜੱਪਿਆ ਹੈ, ਉਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਸੀਂ ਮੰਗ ਕਰਦੇ ਹਾਂ ਹਾਂ ਕਿ ਸੀ. ਬੀ. ਆਈ. ਜਾਂਚ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕੀਤਾ ਜਾਵੇ ਕਿਉਂਕਿ ਸਾਨੂੰ ਪੰਜਾਬ ਸਰਕਾਰ ਤੋਂ ਬਿਲਕੁਲ ਵੀ ਉਮੀਦ ਨਹੀਂ ਕਿ ਉਹ 64 ਕਰੋੜ ਘਪਲੇ 'ਚ ਇਨਸਾਫ਼ ਦੇਵੇਗੀ ਅਤੇ ਅਸੀਂ ਮੰਗ ਕਰਦੇ ਹਾਂ ਕਿ ਧਰਮਸੋਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਕੇ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।


author

Babita

Content Editor

Related News