ਭਾਜਪਾ ਨੇ ਪੰਜਾਬ ਲਈ ਖਿੱਚੀ 2027 ਦੀ ਤਿਆਰੀ, ਇਸ ਆਗੂ ''ਤੇ ਖੇਡਿਆ ਜਾ ਸਕਦੈ ਭਵਿੱਖ ਦਾ ਪੱਤਾ!

Thursday, Jun 06, 2024 - 03:19 PM (IST)

ਲੁਧਿਆਣਾ (ਮੁੱਲਾਂਪਰੀ)- ਦੇਸ਼ ’ਚ 3 ਵਾਰ ਸਰਕਾਰ ਬਣਾਉਣ ਜਾ ਰਹੀ ਭਾਰਤੀ ਜਨਤਾ ਪਾਰਟੀ ਭਾਵੇਂ ਪੰਜਾਬ ’ਚ ਸਾਰੀਆਂ ਸੀਟਾਂ ’ਤੇ ਤਾਂ ਹਾਰ ਗਈ ਪਰ ਜੋ ਆਪਣਾ ਵੋਟ ਸ਼ੇਅਰ ਵਧਾ ਕੇ 26 ਫੀਸਦੀ ਕਰ ਗਈ, ਉਸ ਨੂੰ ਲੈ ਕੇ ਹਾਈ ਕਮਾਂਡ ਪੰਜਾਬ ’ਚ ਆਏ ਨਤੀਜੇ ਤੋਂ ਅੰਦਰੋ-ਅੰਦਰੀ ਖੁਸ਼ ਦੱਸੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਸਣੇ 2 ਨਵੇਂ ਲੋਕ ਸਭਾ ਮੈਂਬਰ ਜੇਲ੍ਹ 'ਚ ਬੰਦ, ਕੀ ਹੋਵੇਗੀ ਅਗਲੀ ਪ੍ਰਕੀਰਿਆ? ਜਾਣੋ ਕਾਨੂੰਨ

ਪਤਾ ਲੱਗਾ ਹੈ ਕਿ ਪੰਜਾਬ ’ਚ ਸਿਰਫ 3 ਥਾਵਾਂ ’ਤੇ ਭਾਜਪਾ ਦੇ ਉਮੀਦਵਾਰ ਦੂਜੇ ਨੰਬਰ ’ਤੇ ਰਹੇ ਹਨ, ਜਿਨ੍ਹਾਂ ਵਿਚ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਜੋ 3 ਲੱਖ 1 ਹਜ਼ਾਰ 282 ਵੋਟਾਂ ਲੈ ਗਏ, ਜਦੋਂਕਿ ਦੂਜਾ ਚਿਹਰਾ ਦਿਨੇਸ਼ ਬੱਬੂ ਗੁਰਦਾਸਪੁਰ ਤੋਂ 2 ਲੱਖ 81 ਹਜ਼ਾਰ 182 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ। ਇਸੇ ਤਰ੍ਹਾਂ ਜਲੰਧਰ ਰਾਖਵੀਂ ਸੀਟ ਤੋਂ 2 ਲੱਖ 13 ਹਜ਼ਾਰ 720 ਵੋਟਾਂ ਲੈ ਗਏ। ਭਾਵੇਂ ਹੋਰਨਾਂ ਹਲਕਿਆਂ ਵਿਚ ਵੀ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ।

ਇਹ ਖ਼ਬਰ ਵੀ ਪੜ੍ਹੋ - ਚੋਣ ਹਾਰਨ ਮਗਰੋਂ Live ਆ ਗਏ ਰਵਨੀਤ ਸਿੰਘ ਬਿੱਟੂ, ਪਿੰਡਾਂ ਵਾਲਿਆਂ ਨੂੰ ਮਾਰੇ ਮਿਹਣੇ

ਹੁਣ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਕਿ ਭਾਜਪਾ ਜੱਟ ਸਿੱਖ ਨੌਜਵਾਨ ਚਿਹਰੇ ਰਵਨੀਤ ਬਿੱਟੂ ’ਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਹੁਣ ਫਿਰ ਤੋਂ ਪੱਤਾ ਖੇਡ ਸਕਦੀ ਹੈ। ਭਾਵੇਂ ਬਿੱਟੂ ਚੋਣ ਹਾਰ ਗਏ ਪਰ ਜਿਸ ਤਰੀਕੇ ਨਾਲ ਉਨ੍ਹਾਂ ਨੇ ਮੁਕਾਬਲਾ ਕੀਤਾ ਅਤੇ 3 ਲੱਖ ਵੋਟ ਲੈ ਗਏ, ਉਸ ਨੂੰ ਲੈ ਕੇ ਸੂਤਰਾਂ ਨੇ ਦੱਸਿਆ ਕਿ ਜੇਕਰ ਤੀਜੀ ਵਾਰ ਮੋਦੀ ਅਤੇ ਸ਼ਾਹ ਦੀ ਸਰਕਾਰ ਬਣਦੀ ਹੈ ਤਾਂ ਬਿੱਟੂ ਨੂੰ ਝੰਡੀ ਵਾਲੀ ਕਾਰ ਮਿਲ ਸਕਦੀ ਹੈ ਅਤੇ ਭਾਜਪਾ ਉਸ ਨੂੰ ਪੰਜਾਬ ਵਿਚ ਪ੍ਰਚਾਰ ਅਤੇ ਵੱਖ-ਵੱਖ ਫਿਰਕਿਆਂ ਅਤੇ ਆਪਣੇ ਆਗੂਆਂ ਨਾਲ ਰਾਬਤਾ ਕਾਇਮ ਕਰਨ ਅਤੇ ਭਵਿੱਖ ਦੀ ਰਾਜਨੀਤੀ ਲਈ ਜੇਕਰ ਹਰੀ ਝੰਡੀ ਦਿੰਦੀ ਹੈ ਤਾਂ ਉਸ ਨੂੰ 6 ਮਹੀਨੇ ਵਿਚ ਲੋਕ ਸਭਾ ਜਾਂ ਰਾਜ ਸਭਾ ਦੀ ਮੈਂਬਰੀ ਹਾਸਲ ਕਰਨੀ ਪਵੇਗੀ। ਇਹ ਕਾਰਜ ਵੀ ਜੇਕਰ ਭਾਜਪਾ ਨੇ ਮੰਤਰੀ ਬਣਾਉਣ ਦਾ ਮਨ ਬਣਾ ਲਿਆ, ਉਹ ਆਪੇ ਹੀ ਪੂਰਾ ਕਰਨ ਦੇ ਸਮਰੱਥ ਹੋਵੇਗੀ, ਜਿਸ ਦੀ ਚਰਚਾ ਭਾਜਪਾ ਹਲਕਿਆਂ ’ਚ ਸਰਕਾਰ ਬਣਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News