ਜੇਕਰ ਕਾਂਗਰਸ ਨੇ ਨਿਗਮ ਚੋਣਾਂ ਲੇਟ ਕਰਵਾਈਆਂ ਤਾਂ ਭਾਜਪਾ ਜਾਵੇਗੀ ਅਦਾਲਤ : ਸ਼ਵੇਤ ਮਲਿਕ

Sunday, Sep 17, 2017 - 12:03 PM (IST)

ਲੁਧਿਆਣਾ (ਗੁਪਤਾ) — ਭਾਜਪਾ ਸੰਸਦ ਸ਼ਵੇਤ ਮਲਿਕ ਨੇ ਕਾਂਗਰਸ 'ਤੇ ਦੋਸ਼ ਲਗਾਇਆ ਕਿ ਉਹ ਜਨਤਾ ਦੇ ਰੋਸ ਨੂੰ ਦੇਖਦੇ ਹੋਏ ਆਗਾਮੀ ਨਗਰ ਨਿਗਮ ਚੋਣਾਂ ਕਰਵਾਉਣ ਤੋਂ ਭੱਜ ਰਹੀ ਹੈ ਤੇ ਪ੍ਰਸ਼ਾਸਕ ਦੇ ਮਾਧਿਅਮ ਨਾਲ ਪਿੱਛਲੇ ਦਰਵਾਜੇ ਤੋਂ ਨਗਰ ਨਿਗਮ 'ਚ ਲੁੱਟ ਮਚਾਉਣਾ ਚਾਹੁੰਦੀ ਹੈ।
ਉਹ ਇਥੇ ਭਾਜਪਾ ਵਲੋਂ ਕੀਤੀ ਗਈ ਰੋਸ ਰੈਲੀ 'ਚ ਸ਼ਾਮਲ ਹੋਣ ਆਏ ਸਨ। ਸ਼ਵੇਤ ਮਲਿਕ ਨੇ ਕਿਹਾ ਕਿ ਜੀ. ਐੱਸ. ਟੀ. 'ਚ ਹਰੇਕ ਰਾਜ ਦੇ ਵਿੱਤ ਮੰਤਰੀ ਨੂੰ ਸਥਾਨ ਦਿੱਤਾ ਗਿਆ ਹੈ, ਤਾਂ ਕਿ ਉਹ ਆਪਣੇ ਰਾਜ ਦੀਆਂ ਜ਼ਰੂਰਤਾਂ ਦੇ ਹਿਸਾਬ ਤੋਂ ਜੀ. ਐੱਸ. ਟੀ. ਕਾਨੂੰਨ 'ਚ ਜ਼ਰੂਰੀ ਸੁਧਾਰ ਕਰਾਉਣ ਲਈ ਸਹਾਇਤਾ ਕਰਨ।
ਮਨਪ੍ਰੀਤ ਬਾਦਲ ਦੀ ਜ਼ਿੰਮੇਵਾਰੀ ਭਾਜਪਾ ਨਿਭਾ ਰਹੀ ਹੈ, ਅਜੇ ਰਾਈਸ ਸ਼ੈਲਰਾਂ ਨੂੰ ਕਪੜਾ ਉਦਯੋਗ ਨਾਲ ਜੁੜੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਭਾਜਪਾ ਨੇ ਕਦਮ ਚੁੱਕੇ ਹਨ। ਸ਼ਵੇਤ ਮਲਿਕ ਨੇ ਕਿਹਾ ਕਿ ਦੁਸਹਿਰਾ ਮੇਲੇ 'ਤੇ ਜੀ. ਐੱਸ. ਟੀ. ਲਗੱਣ ਦੇ ਮਾਮਲੇ ਨੂੰ ਵੀ ਭਾਜਪਾ ਵਿੱਤ ਮੰਤਰੀ ਦੇ ਸਾਹਮਣੇ ਚੁੱਕੇਗੀ ਤਾਂ ਕਿ ਇਹ ਮੇਲੇ ਜੀ. ਐੱਸ. ਟੀ. ਤੋਂ ਮੁਕਤ ਹੋਣ।


Related News