ਪ੍ਰਧਾਨ ਮੰਤਰੀ ਮੋਦੀ ਤੇ ਮੁੱਖ ਮੰਤਰੀ ਬਾਦਲ ਦਾ ਪੁਤਲਾ ਫੂਕਿਆ

07/24/2016 7:13:24 PM

ਖਾਸਾ (ਮਲਕੀਅਤ)— ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਘੱਟ ਗਿਣਤੀ ਅਤੇ ਦਲਿਤਾਂ ਨਾਲ ਬੇਇਨਸਾਫੀ ਕਰਦੀ ਰਹੀ ਹੈ ਅਤੇ ਹੁਣ ਇਸ ਪਾਰਟੀ ਵੱਲੋਂ ਦੇਸ਼ ਦੀ ਰਾਜ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਇਹ ਵਰਤਾਰਾ ਪਹਿਲਾਂ ਨਾਲੋਂ ਵੀ ਵੱਧ ਗਿਆ ਹੈ। ਇਹ ਵਿਚਾਰ ਰਾਸ਼ਟਰੀ ਮਜ਼ਦੂਰ ਕਾਂਗਰਸ (ਇੰਟਕ) ਦੇ ਜ਼ਿਲਾ ਦਿਹਾਤੀ ਪ੍ਰਧਾਨ ਸਾਹਿਬ ਸਿੰਘ ਘਰਿੰਡੀ ਨੇ ਗੁਜਰਾਤ ਵਿਚ ਦਲਿਤਾਂ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕਣ ਮੌਕੇ ਖਾਸਾ ਵਿਖੇ ਪ੍ਰਗਟਾਏ।
ਉਨ੍ਹਾ ਕਿਹਾ ਕਿ ਇਕ ਮਰੀ ਗਾਂ ਨੂੰ ਲੈ ਕੇ ਦਲਿਤਾਂ ''ਚੇ ਜਾਨਵਰਾਂ ਨਾਲੋਂ ਵਧ ਅੱਤਿਆਚਾਰ ਕੀਤਾ ਹੈ ਤੇ ਉਨ੍ਹਾਂ ਦੋਸ਼ੀਆਂ ''ਤੇ ਕੋਈ ਕੇਸ ਦਰਜ ਵੀ ਨਹੀਂ ਕੀਤਾ ਗਿਆ। ਘਰਿੰਡੀ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਵੀ ਦਲਿਤ ਪਰਿਵਾਰਾਂ ਤੇ ਮਜ਼ਦੂਰਾਂ ''ਤੇ ਆਏ ਦਿਨ ਧੱਕੇਸ਼ਾਹੀ ਹੋ ਰਹੀ ਹੈ ਤੇ ਕਿਧਰੇ ਕੋਈ ਸੁਣਵਾਈ ਵੀ ਨਹੀਂ ਹੋ ਰਹੀ।


Gurminder Singh

Content Editor

Related News