ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ’ਚ ਪੰਜ ਹੋਰ ਕਿਸਾਨਾਂ ਨੇ ਦਿੱਤੀ ਗ੍ਰਿਫ਼ਤਾਰੀ

Monday, Apr 05, 2021 - 04:36 PM (IST)

ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ’ਚ ਪੰਜ ਹੋਰ ਕਿਸਾਨਾਂ ਨੇ ਦਿੱਤੀ ਗ੍ਰਿਫ਼ਤਾਰੀ

ਮਲੋਟ (ਜੁਨੇਜਾ , ਕਾਠਪਾਲ): ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਮਾਮਲੇ ਵਿਚ ਅੱਜ ਪੰਜ ਹੋਰ ਕਿਸਾਨਾਂ ਨੇ ਪੁਲਸ ਕੋਲ ਗ੍ਰਿਫਤਾਰੀ ਦਿੱਤੀ ਹੈ। ਜਿਸ ਨਾਲ ਗ੍ਰਿਫ਼ਤਾਰ ਕਿਸਾਨਾਂ ਦੀ ਕੁੱਲ ਗਿਣਤੀ 30 ਹੋ ਜਾਵੇਗੀ। ਲੰਘੀ 27 ਮਾਰਚ ਨੂੰ ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਕੱਪੜੇ ਲਾਉਣ ਅਤੇ ਮਾਰਕੁਟਾਈ ਕਰਨ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਸ਼ੁਰੂ ਛਾਪਾਮਾਰੀ ਦੇ ਉਲਟ ਸਯੁੰਕਤ ਕਿਸਾਨ ਮੋਰਚੇ ਦੇ ਫੈਸਲੇ ਤੇ ਬੀ.ਕੇ.ਯੂ. ਸਿੱਧੂਪੁਰ ਵੱਲੋਂ ਇਸ ਐਕਸ਼ਨ ਵਿਚ ਸ਼ਾਮਲ ਕਿਸਾਨਾਂ ਨੂੰ ਖੁਦ ਹੀ ਪੁਲਸ ਕੋਲ ਪੇਸ਼ ਕਰਨ ਦੀ ਸ਼ੁਰੂਆਤ ਕਰ ਦਿੱਤੀ ਤਾਂ ਜੋ ਪੁਲਸ ਨਾਜਾਇਜ਼ ਕਿਸੇ ਕਿਸਾਨ ਨੂੰ ਤੰਗ ਪ੍ਰੇਸ਼ਾਨ ਨਾ ਕਰੇ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਪ੍ਰਾਈਵੇਟ ਸਕੂਲ ਆਹਮੋ-ਸਾਹਮਣੇ, ਫੈੱਡਰੇਸ਼ਨ ਵੱਲੋਂ 10 ਤੋਂ ਸਕੂਲ ਖੋਲ੍ਹਣ ਦਾ ਐਲਾਨ

PunjabKesari

ਇਸ ਤਹਿਤ 21 ਕਿਸਾਨਾਂ ਨੇ ਖੁਦ ਨੂੰ ਪੁਲਸ ਕੋਲ ਪੇਸ਼ ਕਰ ਦਿੱਤਾ ਜਿਸ ਨਾਲ ਪਹਿਲਾਂ ਗ੍ਰਿਫਤਾਰ ਕੀਤੇ 4 ਕਿਸਾਨਾਂ ਸਮੇਤ ਗ੍ਰਿਫਤਾਰ ਕਿਸਾਨਾਂ ਦੀ ਗਿਣਤੀ 25 ਹੋ ਗਈ। ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਪੰਜ ਕਿਸਾਨਾਂ ਲਖਨਪਾਲ ਸ਼ਰਮਾ ਆਲਮਵਾਲਾ, ਕੁਲਵਿੰਦਰ ਸਿੰਘ ਦਾਨੇਵਾਲਾ, ਕੁਲਦੀਪ ਸਿੰਘ ਈਨਾਖੇੜਾ ਤੋਂ ਇਲਾਵਾ ਜਸਮੇਲ ਸਿੰਘ ਅਤੇ ਸੰਦੀਪ ਸਿੰਘ ਨੇ ਖ਼ੁਦ ਨੂੰ ਪੁਲਸ ਕੋਲ ਪੇਸ਼ ਕਰ ਦਿੱਤਾ।

ਇਹ ਵੀ ਪੜ੍ਹੋ:  26 ਸਾਲਾਂ ਨੌਜਵਾਨ ਲਈ ਕਾਲ ਬਣੀ ਚਾਇਨਾ ਡੋਰ, ਘਰੋਂ ਸਮਾਨ ਲੈਣ ਗਏ ਨੂੰ ਇੰਝ ਮਿਲੀ ਮੌਤ

PunjabKesari

ਇਸ ਮੌਕੇ ਉਨ੍ਹਾਂ ਦੇ ਸਮਰਥਨ ਵਿਚ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ, ਜਿਨ੍ਹਾਂ ਨੇ ਗ੍ਰਿਫ਼ਤਾਰੀਆਂ ਦੇਣ ਆਏ ਕਿਸਾਨਾਂ ਅਤੇ ਕਿਸਾਨ ਅੰਦੋਲਨ ਦੇ ਹੱਕ ਵਿਚ ਨਾਅਰੇ ਲਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਕਸ਼ਨ ’ਚ ਸ਼ਾਮਲ ਸਾਰੇ ਕਿਸਾਨਾਂ ਨੂੰ ਪੁਲਸ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਜੇਕਰ ਪੁਲਸ ਇਸ ਤੋਂ ਬਾਅਦ ਇਸ ਮਾਮਲੇ ’ਚ ਕਿਸੇ ਕਿਸਾਨ ਨਾਲ ਵਧੀਕੀ ਕਰੇਗੀ ਤਾਂ ਕਿਸਾਨ ਯੂਨੀਅਨ ਇਸ ਦਾ ਵਿਰੋਧ ਕਰੇਗੀ। ਇਸ ਮੌਕੇ ਮਲੋਟ ਦੇ ਐਸ ਪੀ ਰਾਜਪਾਲ ਸਿੰਘ ਹੁੰਦਲ ,ਡੀ.ਐਸ.ਪੀ. ਜਸਪਾਲ ਸਿੰਘ ਢਿੱਲੋਂ ਅਤੇ ਇੰਸਪੈਕਟਰ ਪਰਮਜੀਤ ਸਿੰਘ ਸਮੇਤ ਅਧਿਕਾਰੀ ਮੌਕੇ ’ਤੇ ਹਾਜ਼ਰ ਸਨ।

 


author

Shyna

Content Editor

Related News