''ਕਿਸਾਨ ਅੰਦੋਲਨ'' ਨੂੰ ਲੈ ਕੇ ਸਰਗਰਮ ਹੋਈ ''ਭਾਜਪਾ'', ਅੱਜ ਕਰੇਗੀ ਪੰਜਾਬ ਟੀਮ ਨਾਲ ਬੈਠਕ

Monday, Dec 14, 2020 - 08:48 AM (IST)

''ਕਿਸਾਨ ਅੰਦੋਲਨ'' ਨੂੰ ਲੈ ਕੇ ਸਰਗਰਮ ਹੋਈ ''ਭਾਜਪਾ'', ਅੱਜ ਕਰੇਗੀ ਪੰਜਾਬ ਟੀਮ ਨਾਲ ਬੈਠਕ

ਚੰਡੀਗੜ੍ਹ (ਹਰੀਸ਼ਚੰਦਰ) : ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ਭਰ ਦੇ ਕਿਸਾਨਾਂ ਨੂੰ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਇਕਜੁੱਟ ਕਰਕੇ ਦਿੱਲੀ 'ਚ ਡੇਰਾ ਜਮਾਉਣ ਨਾਲ ਭਾਜਪਾ ਲੀਡਰਸ਼ਿਪ ਹੋਰ ਸਰਗਰਮ ਹੋ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਅੰਦੋਲਨ ਦੀ ਮੁਸੀਬਤ ਘੱਟ ਕੀਤੀ ਜਾ ਸਕੇ। ਇਸੇ ਕੜੀ 'ਚ ਪੰਜਾਬ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ ਨੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਜਨਰਲ ਸਕੱਤਰ ਸੁਭਾਸ਼ ਸ਼ਰਮਾ ਅਤੇ ਜੀਵਨ ਗੁਪਤਾ ਨੂੰ ਸ਼ਨੀਵਾਰ ਨੂੰ ਹੀ ਦਿੱਲੀ ਬੁਲਾ ਲਿਆ ਸੀ।

ਇਹ ਵੀ ਪੜ੍ਹੋ : 'ਰਾਸ਼ਟਰੀ ਸਿੱਖ ਸੰਗਤ' ਲੜ ਸਕਦੈ SGPC ਚੋਣਾਂ, ਆਖ਼ਰੀ ਫ਼ੈਸਲਾ ਅਗਲੇ ਮਹੀਨੇ

ਪੰਜਾਬ ਦੇ ਇਨ੍ਹਾਂ ਚਾਰੇ ਨੇਤਾਵਾਂ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਨਾਲ ਲੈ ਕੇ ਸ਼ਨੀਵਾਰ ਰਾਤ ਨੂੰ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਇਨ੍ਹਾਂ ਪੰਜਾਂ ਨੇਤਾਵਾਂ ਨੇ ਤੋਮਰ ਅਤੇ ਦੁਸ਼ਯੰਤ ਗੌਤਮ ਨੂੰ ਨਾਲ ਲੈ ਕੇ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ਬੈਠਕਾਂ 'ਚ ਕੀ ਹੋਇਆ, ਇਹ ਫਿਲਹਾਲ ਸਪੱਸ਼ਟ ਨਹੀਂ ਹੋਇਆ ਹੈ ਪਰ ਇਸ 'ਚ ਦੁਸ਼ਯੰਤ ਗੌਤਮ ਨੇ ਸੋਮਵਾਰ ਸਵੇਰੇ 10.30 ਵਜੇ ਪੰਜਾਬ ਟੀਮ ਨਾਲ ਵੀਡੀਓ ਕਾਨਫਰੰਸ ਰਾਹੀਂ ਬੈਠਕ ਬੁਲਾਈ ਹੈ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ 'ਚ ਹੁਣ 10 ਰੁਪਏ 'ਚ ਅੱਧਾ ਘੰਟਾ ਚਲਾ ਸਕੋਗੇ 'ਸਾਈਕਲ'

ਬੈਠਕ 'ਚ ਮੰਡਲ ਪ੍ਰਧਾਨ ਤੋਂ ਲੈ ਕੇ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਇੰਚਾਰਜ, ਪ੍ਰਦੇਸ਼ ਅਹੁਦੇਦਾਰ, ਮੋਰਚਾ ਪ੍ਰਧਾਨ ਆਦਿ ਨੂੰ ਬੁਲਾਇਆ ਗਿਆ ਹੈ। ਸੂਤਰਾਂ ਮੁਤਾਬਕ ਅਮਿਤ ਸ਼ਾਹ ਨਾਲ ਹੋਈ ਬੈਠਕ 'ਚ ਜੋ ਫ਼ੈਸਲਾ ਹੋਇਆ ਹੋਵੇਗਾ, ਉਸ ਤੋਂ ਪੰਜਾਬ ਟੀਮ ਨੂੰ ਜਾਣੂੰ ਕਰਵਾਉਣ ਲਈ ਹੀ ਇਹ ਬੈਠਕ ਬੁਲਾਈ ਗਈ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਹੋ ਰਹੀ ਕਿਰਕਿਰੀ ਨੂੰ ਭਾਜਪਾ ਬੜੀ ਗੰਭੀਰਤਾ ਨਾਲ ਲੈ ਰਹੀ ਹੈ।

ਇਹ ਵੀ ਪੜ੍ਹੋ : ਕੇਂਦਰ ਖ਼ਿਲਾਫ਼ ਵਧਿਆ ਕਿਸਾਨਾਂ ਦਾ ਗੁੱਸਾ, ਇਸ ਯੋਜਨਾ ਤਹਿਤ ਆਈ ਰਾਸ਼ੀ ਲੱਗੇ ਮੋੜਨ

ਇਸ ਕਾਰਣ ਉਹ ਪੰਜਾਬ ਨੂੰ ਲੈ ਕੇ ਵਧੇਰੇ ਚੌਕਸੀ ਵਰਤ ਰਹੀ ਹੈ, ਕਿਉਂਕਿ ਕਿਸਾਨ ਅੰਦੋਲਨ ਨੂੰ ਇੰਨੇ ਉੱਚੇ ਪੱਧਰ ਤੱਕ ਪਹੁੰਚਾਉਣ 'ਚ ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਦੀ ਸਭ ਤੋਂ ਅਹਿਮ ਭੂਮਿਕਾ ਰਹੀ ਹੈ।

ਨੋਟ : ਭਾਜਪਾ ਵੱਲੋਂ ਕਿਸਾਨ ਟੀਮ ਨਾਲ ਬੈਠਕ ਕਰਨ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


author

Babita

Content Editor

Related News