ਪੰਜਾਬ ਭਾਜਪਾ ਦੇ ਮਹਾਮੰਤਰੀ ਮਲਵਿੰਦਰ ਕੰਗ ਨੇ ਦਿੱਤਾ ਅਸਤੀਫ਼ਾ!

10/17/2020 6:16:46 PM

ਜਲੰਧਰ : ਪੰਜਾਬ ਭਾਜਪਾ ਦੇ ਮਹਾਮੰਤਰੀ ਮਲਵਿੰਦਰ ਸਿੰਘ ਕੰਗ ਵਲੋਂ ਅਸਤੀਫ਼ਾ ਦਿੱਤੇ ਜਾਣ ਦੀ ਚਰਚਾ ਹੈ, ਹਾਲਾਂਕਿ ਕੰਗ ਨਾਲ ਇਸ ਸੰਬੰਧ ਵਿਚ ਅਜੇ ਤਕ ਸੰਪਰਕ ਨਹੀਂ ਹੋ ਸਕਿਆ ਹੈ ਅਤੇ ਨਾ ਹੀ ਪਾਰਟੀ ਨੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕੰਗ ਨੇ ਪਾਰਟੀ 'ਚੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਭਾਜਪਾ ਦੇ ਕਈ ਆਗੂ ਇਨ੍ਹਾਂ ਖੇਤੀ ਬਿੱਲਾਂ ਦੇ ਮਾਮਲੇ 'ਤੇ ਪਾਰਟੀ ਛੱਡ ਚੁੱਕੇ ਹਨ। 

ਇਹ ਵੀ ਪੜ੍ਹੋ :  ਅਕਾਲੀ ਦਲ ਵੱਲੋਂ 2017 ਦੇ ਮੰਡੀਕਰਣ ਐਕਟ ਵਿਰੁੱਧ ਬਿੱਲ ਪੇਸ਼

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਸਿੱਖ ਚਿਹਰੇ ਦੀ ਤਲਾਸ਼ ਵਿਚ ਹੈ, ਅਜਿਹੇ ਵਿਚ ਪਾਰਟੀ ਦੇ ਸਿੱਖ ਆਗੂਆਂ ਵਲੋਂ ਅਸਤੀਫ਼ਾ ਦੇਣਾ ਪਾਰਟੀ ਦੀ ਪੰਜਾਬ ਇਕਾਈ ਲਈ ਕੋਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਹੋਰ ਤੇਜ਼ ਹੋਇਆ ਕਿਸਾਨਾਂ ਦਾ ਪ੍ਰਦਰਸ਼ਨ, ਅੰਮ੍ਰਿਤਸਰ 'ਚ ਘੇਰਿਆ 'ਮਾਲ'


Gurminder Singh

Content Editor Gurminder Singh