ਚੰਡੀਗੜ੍ਹ : ਜਿੱਤ ਦੇ ਜਸ਼ਨਾਂ 'ਚ ਡੁੱਬੇ 'ਭਾਜਪਾ ਆਗੂ' ਕਰ ਬੈਠੇ ਗ਼ਲਤੀ, ਕਾਰਵਾਈ ਦੀ ਮੰਗੀ ਗਈ ਰਿਪੋਰਟ

Thursday, Nov 12, 2020 - 12:35 PM (IST)

ਚੰਡੀਗੜ੍ਹ : ਜਿੱਤ ਦੇ ਜਸ਼ਨਾਂ 'ਚ ਡੁੱਬੇ 'ਭਾਜਪਾ ਆਗੂ' ਕਰ ਬੈਠੇ ਗ਼ਲਤੀ, ਕਾਰਵਾਈ ਦੀ ਮੰਗੀ ਗਈ ਰਿਪੋਰਟ

ਚੰਡੀਗੜ੍ਹ (ਰਾਏ) : ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਪਾਰਟੀ ਦੀ ਜਿੱਤ ਮਗਰੋਂ ਭਾਜਪਾ ਆਗੂ ਇੰਨਾ ਜ਼ਿਆਦਾ ਜਿੱਤ ਦੇ ਜਸ਼ਨਾਂ 'ਚ ਡੁੱਬ ਗਏ ਕਿ ਗ਼ਲਤੀ ਕਰ ਬੈਠੇ। ਚੰਡੀਗੜ੍ਹ 'ਚ ਪਟਾਕੇ ਰੱਖਣ, ਵੇਚਣ ਅਤੇ ਚਲਾਉਣ ’ਤੇ ਰੋਕ ਦੇ ਬਾਵਜੂਦ ਬੁੱਧਵਾਰ ਨੂੰ ਭਾਜਪਾ ਆਗੂਆਂ ਨੇ ਸੈਕਟਰ-37 ਸਥਿਤ ਮੁੱਖ ਦਫ਼ਤਰ 'ਚ ਜੰਮ ਕੇ ਪਟਾਕੇ ਚਲਾਏ। ਪ੍ਰਸ਼ਾਸਕ ਦੇ ਸਲਾਹਕਾਰ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਾਰੀ ਹੁਕਮਾਂ ਨੂੰ ਸ਼ਹਿਰ 'ਚ ਤੁਰੰਤ ਪ੍ਰਭਾਵ ਤੋਂ ਲਾਗੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਇਸ 'ਕਿਸਾਨ ਜੱਥੇਬੰਦੀ' ਨੇ ਠੁਕਰਾਇਆ ਕੇਂਦਰ ਦਾ ਸੱਦਾ, ਦਿੱਤੇ ਵੱਡੇ ਤਰਕ
ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਆਪਦਾ ਪ੍ਰਬੰਧਨ ਐਕਟ-2005 ਤਹਿਤ ਭਾਰਤੀ ਸਜ਼ਾ ਸੰਹਿਤਾ ਦੀ ਧਾਰਾ-188 ਤਹਿਤ ਕਾਨੂੰਨੀ ਕਾਰਵਾਈ ਕਰਨ ਦਾ ਵੀ ਵਿਵਸਥਾ ਹੈ। ਪ੍ਰਸ਼ਾਸਨ ਦੇ ਇਨ੍ਹਾਂ ਹੁਕਮਾਂ ਦੀ ਪੰਜਾਬ ਭਾਜਪਾ ਦੇ ਦਫ਼ਤਰ 'ਚ ਸੂਬੇ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ 'ਚ ਜੰਮ ਕੇ ਉਲੰਘਣਾ ਹੋਈ। ਖੂਬ ਪਟਾਕੇ ਚੱਲੇ ਪਰ ਉਨ੍ਹਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਸ ਦਾ ਇਕ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਦੌਰਾਨ ਇਕ-ਦੋ ਪਟਾਕੇ ਨਹੀਂ, ਸਗੋਂ ਪਟਾਕਿਆਂ ਦੀਆਂ ਲੜੀਆਂ ਇਕ ਤੋਂ ਬਾਅਦ ਇਕ ਚਲਾਈਆਂ ਗਈਆਂ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਪਤਨੀ ਦੀ ਮੌਤ ਨੇ ਚੀਰ ਛੱਡਿਆ ਦਿਲ, ਅੰਤਿਮ ਸੰਸਕਾਰ ਮਗਰੋਂ ਖਾਧੀ ਜ਼ਹਿਰ
ਇਲਾਕੇ ਦੇ ਐੱਸ. ਐੱਚ. ਓ. ਤੋਂ ਪਰਿਦਾ ਨੇ ਮੰਗੀ ਜਾਣਕਾਰੀ
ਇਸ ਬਾਰੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ ਨੇ ਕਿਹਾ ਕਿ ਸ਼ਹਿਰ 'ਚ ਦੇਸ਼ ਦੀ ਲੀਡਿੰਗ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਵੱਲੋਂ ਅਜਿਹਾ ਕਰਨ ਦੀ ਉਮੀਦ ਨਹੀਂ ਸੀ। ਇਸ ਬਾਰੇ 'ਚ ਇਲਾਕੇ ਦੇ ਐੱਸ. ਐੱਚ. ਓ. ਤੋਂ ਇਸ ਦੀ ਪੂਰੀ ਰਿਪੋਰਟ ਮੰਗੀ ਗਈ ਹੈ ਅਤੇ ਉਨ੍ਹਾਂ ਨੇ ਕੀ ਕਾਰਵਾਈ ਕੀਤੀ। ਇਸ ਦੀ ਵੀ ਜਾਣਕਾਰੀ ਮੰਗੀ ਗਈ ਹੈ।

ਇਹ ਵੀ ਪੜ੍ਹੋ : ਗੰਦੇ ਇਰਾਦੇ ਪੂਰੇ ਨਾ ਹੋਣ 'ਤੇ ਅੱਲ੍ਹੜ ਕੁੜੀ ਦੇ ਮੂੰਹ 'ਚ ਤੁੰਨਿਆ ਕੱਪੜਾ, ਮਰਿਆ ਸਮਝ ਥਾਣੇ ਪੁੱਜਾ 2 ਬੱਚਿਆਂ ਦਾ ਪਿਓ
ਅਜੇ ਪਹਿਲਾਂ ਦਾ ਜੁਰਮਾਨਾ ਨਹੀਂ ਭਰਿਆ
ਭਾਜਪਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਭਿਣਕ ਨਹੀਂ ਸੀ ਕਿ ਇੱਥੇ ਪਟਾਕੇ ਚਲਾਉਣ ’ਤੇ ਰੋਕ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ 'ਚ ਪੰਜਾਬ ਭਾਜਪਾ ਨੇ ਨਿਯਮਾਂ ਦੀ ਉਲੰਘਣਾ ਕੀਤੀ ਸੀ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਕੁੱਝ ਸਾਲ ਪਹਿਲਾਂ ਪੰਜਾਬ ਭਾਜਪਾ ਦੇ ਨਵੇਂ ਚੁਣੇ ਪ੍ਰਧਾਨ ਦਾ ਸਵਾਗਤ ਕਰਨ ਲਈ ਨਗਰ ਨਿਗਮ ਦੀ ਮਨਜ਼ੂਰੀ ਤੋਂ ਬਿਨਾਂ ਪੂਰੇ ਸ਼ਹਿਰ 'ਚ ਬੈਨਰ, ਪੋਸਟਰ ਅਤੇ ਹੋਰਡਿੰਗ ਲਗਾ ਦਿੱਤੇ ਗਏ ਸਨ। ਚੰਡੀਗੜ੍ਹ ਨਿਗਮ ਦੇ ਅਧਿਕਾਰੀਆਂ ਨੇ ਨਾ ਸਿਰਫ਼ ਉਨ੍ਹਾਂ ਸਾਰਿਆ ਨੂੰ ਉਤਾਰਿਆ, ਨਾਲ ਹੀ ਕਰੀਬ 1.82 ਕਰੋੜ ਦਾ ਜੁਰਮਾਨਾ ਵੀ ਪੰਜਾਬ ਭਾਜਪਾ ’ਤੇ ਲਗਾਇਆ ਸੀ। ਉਸ ਸਮੇਂ ਪੰਜਾਬ 'ਚ ਭਾਜਪਾ ਦੀ ਅਕਾਲੀ ਦਲ ਦੇ ਸਹਿਯੋਗ ਨਾਲ ਸੂਬੇ 'ਚ ਸਰਕਾਰ ਸੀ। ਚੰਡੀਗੜ੍ਹ ਨਿਗਮ ’ਤੇ ਵੀ ਭਾਜਪਾ ਕਾਬਜ਼ ਸੀ। ਆਖਰਕਾਰ ਉਹ ਰਾਸ਼ੀ ਅੱਜ ਤੱਕ ਬਰਾਮਦ ਨਹੀਂ ਕੀਤੀ ਗਈ। ਕਾਂਗਰਸ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਸੀ ਕਿ ਇਸ ਵਾਰ ਵੀ ਕੇਂਦਰ 'ਚ ਭਾਜਪਾ ਦੀ ਸਰਕਾਰ ਹੋਣ ਕਾਰਣ ਲੱਗਦਾ ਹੈ ਕਿ ਪੰਜਾਬ ਭਾਜਪਾ ’ਤੇ ਕੋਈ ਕਾਰਵਾਈ ਨਹੀਂ ਹੋਵੇਗੀ।


 


author

Babita

Content Editor

Related News