ਜਲੰਧਰ ਵਿਖੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ

Wednesday, Feb 15, 2023 - 04:20 PM (IST)

ਜਲੰਧਰ ਵਿਖੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ

ਜਲੰਧਰ (ਗੁਲਸ਼ਨ)- ਜਲੰਧਰ ਵਿਖੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਰਕੇ ਦਿਹਾਂਤ ਹੋ ਗਿਆ। ਵਿਕਾਸ ਮਹਿਜ਼ 45 ਸਾਲ ਦੇ ਸਨ। ਜਾਣਕਾਰੀ ਮੁਤਾਬਕ ਕਰੀਬ 10 ਦਿਨ ਪਹਿਲਾਂ ਵੀ ਵਿਕਾਸ ਨੂੰ ਦਿਲ ਦਾ ਦੌਰਾ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਕਾਰਡੀਓਨੋਵਾ ਹਸਪਤਾਲ ਵਿਚ ਉਨ੍ਹਾਂ ਦੋ ਸਟੰਟ ਪਾਏ ਗਏ ਸਨ। ਉਸ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਗਏ ਸਨ।

ਅੱਜ ਸਵੇਰੇ ਫਿਰ ਤੋਂ ਉਨ੍ਹਾਂ ਦੀ ਸਿਹਤ ਵਿਗੜੀ ਅਤੇ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ। ਇਸ ਮਗਰੋਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਮੁਤਾਬਕ ਦਿਲਾ ਦਾ ਦੌਰਾ ਪੈਣ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਮੰਡੀ ਰੋਡ ਦੇ ਰਹਿਣ ਵਾਲੇ ਵਿਕਾਸ ਦਾ ਚੌਲਾਂ ਦਾ ਕਾਰੋਬਾਰ ਸੀ ਅਤੇ ਉਹ ਭਾਜਪਾ ਵਿਚ ਕਾਫ਼ੀ ਸਰਗਰਮ ਸਨ। ਉਨ੍ਹਾਂ ਦੀ ਮੌਤ 'ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਕੇਡੀ ਭੰਡਾਰੀ, ਮਨੋਰੰਜਨ ਕਾਲੀਆ, ਅਮਰਜੀਤ ਸਿੰਘ, ਸੰਨੀ ਸ਼ਰਮਾ, ਰਾਕੇਸ਼ ਰਾਠੌਰ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ :  ਜਨਤਾ ਨੂੰ ਦਿੱਤੀ ਵੱਡੀ ਰਾਹਤ, CM ਭਗਵੰਤ ਮਾਨ ਨੇ ਰਸਮੀ ਤੌਰ 'ਤੇ ਦੋਆਬੇ ਦੇ 3 ਟੋਲ ਪਲਾਜ਼ੇ ਕੀਤੇ ਬੰਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News