ਕੇਵਲ ਢਿੱਲੋਂ ਤੋਂ ਸੁਣੋ ਕਿਵੇਂ ਪੰਜਾਬ ’ਚ ਆਈ ਪੈਪਸੀਕੋ ਕੰਪਨੀ ਤੇ ਮਿਲਿਆ 40 ਹਜ਼ਾਰ ਲੋਕਾਂ ਨੂੰ ਰੁਜ਼ਗਾਰ

Friday, Feb 02, 2024 - 06:46 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ)- ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ ਪੰਜਾਬ ਦੀ ਤਿਆਰੀ ਅਤੇ ਕਾਂਗਰਸੀ ਆਗੂਆਂ ਵਿਚਕਾਰ ਪੈਦਾ ਹੋਏ ਕਾਟੋ-ਕਲੇਸ਼ ’ਤੇ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨਾਲ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਕੇਵਲ ਢਿੱਲੋਂ ਨੇ ਪੰਜਾਬ ਦੇ ਵਿਕਾਸ ਲਈ ਜਿੱਥੇ ਵਾਹਘਾ ਬਾਰਡਰ ਰਾਹੀਂ ਕਾਰੋਬਾਰ ਸ਼ੁਰੂ ਕਰਨ ਦੀ ਗੱਲ ਕਰਦਿਆਂ ਇਸ ਮਾਮਲੇ ਨੂੰ ਕੇਂਦਰ ਦੇ ਵਿਚਾਰ ਅਧੀਨ ਦੱਸਿਆ, ਉਥੇ ਹੀ ਉਨ੍ਹਾਂ ਨੇ ਪੰਜਾਬ 'ਚ ਪੈਪਸੀਕੋ ਲਿਆਉਣ ਦਾ ਸਬੱਬ ਕਿਵੇਂ ਬਣਿਆ, ਇਸ ਬਾਰੇ ਵੀ ਖੁੱਲ੍ਹ ਕੇ ਚਰਚਾ ਕੀਤੀ। 

ਜਾਣੋ ਕਿਵੇਂ ਬਣਿਆ ਪੰਜਾਬ ’ਚ ਪੈਪਸੀਕੋ ਲਿਆਉਣ ਦਾ ਸਬੱਬ
ਪੈਪਸੀਕੋ ਬਾਰੇ ਗੱਲ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ’ਚ ਅੱਤਵਾਦ ਦੇ ਸਮੇਂ 'ਤੇ ਉਹ ਪੰਜਾਬ ’ਚ ਪੈਪਸੀਕੋ ਲੈ ਕੇ ਆਏ ਸਨ। ਇਹ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਪਲਾਂਟ ਸੀ। ਉਨ੍ਹਾਂ ਦੱਸਿਆ ਕਿ ਮੈਂ ਰਾਜੀਵ ਗਾਂਧੀ ਨਾਲ ਮਿਲ ਕੇ ਇਹ ਪਲਾਂਟ ਪੰਜਾਬ ਵਿੱਚ ਲਿਆਂਦਾ ਸੀ। ਉਨ੍ਹਾਂ ਦਿਨਾਂ ’ਚ ਭਾਰਤ ’ਚ ਕੋਈ ਅੰਤਰਾਸ਼ਟਰੀ ਕੰਪਨੀ ਆਪਣਾ ਪਲਾਂਟ ਨਹੀਂ ਲਾ ਰਹੀ ਸੀ ਪਰ ਅਸੀਂ ਪੈਪਸੀਕੋ ਲੈ ਕੇ ਆਏ। ਉਨ੍ਹਾਂ ਦਿਨਾਂ ਵਿੱਚ ਪੈਪਸੀਕੋ ਵੀ ਆਪਣਾ ਪਲਾਂਟ ਸੀਕ੍ਰੇਟ ਫਾਰਮੂਲੇ ਦੇ ਕਾਰਨ ਬਾਹਰ ਨਹੀਂ ਸੀ ਲਗਾਉਂਗੀ ਪਰ ਇਹ ਪਲਾਂਟ ਜਦ ਪੰਜਾਬ ਵਿੱਚ ਚਾਲੂ ਹੋਇਆ ਤਾਂ ਫਿਰ ਇਥੋਂ ਹੀ ਕਈ ਦੇਸ਼ਾਂ ਵਿੱਚ ਸਾਮਾਨ ਸਪਲਾਈ ਹੋਣ ਲੱਗਾ। ਹੁਣ ਚੰਨ੍ਹੋ ਸੰਗਰੂਰ ’ਚ ਸਿਰਫ਼ ਇਕ ਲੱਖ ਹੈਕਟੇਅਰ ’ਚ ਆਲੂਆਂ ਦੀ ਪੈਦਾਵਾਰ ਕਰਕੇ ਆਲੂ ਚਿਪਸ ਲਈ ਵਿਦੇਸ਼ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ: 32 ਸਾਲ ਦੀ ਉਮਰ 'ਚ ਪੂਨਮ ਪਾਂਡੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇਹ ਗ੍ਰਹਿ ਬਣੇ ਅਦਾਕਾਰਾ ਦੀ ਮੌਤ ਦਾ ਕਾਰਨ

ਉਨ੍ਹਾਂ ਕਿਹਾ ਕਿ ਜਿਹੜੇ Fritts ਚਿਪਸ ਹਨ, ਉਹ ਵੀ ਚੰਨੋ ਤੋਂ ਜਾਂਦੇ ਹਨ। 30 ਤੋਂ 40 ਹਜ਼ਾਰ ਦੇ ਵਰਕਰ ਇਥੇ ਕੰਮ ਕਰ ਰਹੇ ਹਨ। ਹਜ਼ਾਰਾਂ ਲੋਕਾਂ ਨੂੰ ਅਸੀਂ ਰੁਜ਼ਗਾਰ ਦਿੱਤਾ ਹੈ, ਜਿਸ ਨਾਲ ਕਈ ਘਰ ਚੱਲ ਰਹੇ ਹਨ। ਪੰਜਾਬ ਦੇ ਕਿਸਾਨਾਂ ਨੂੰ ਆਲੂ ਉਗਾਉਣ ਅਤੇ ਆਲੂ ਪ੍ਰੋਸੈਸਿੰਗ ਵਿਚ ਵੀ ਕਾਫ਼ੀ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਤ ਅੱਜ ਦਾ ਜਿਹੜਾ ਵਾਤਾਵਰਣ ਹੈ, ਉਹ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਕ ਤਾਂ ਰੁਜ਼ਗਾਰ ਨਹੀਂ ਹੈ ਅਤੇ ਨਾ ਹੀ ਕੋਈ ਇਨਵੈਸਟਮੈਂਟ ਆ ਰਹੀ ਹੈ। ਕੇਵਲ ਢਿੱਲੋਂ ਨੇ ਕਿਹਾ ਕਿ 7 ਮਹੀਨਿਆਂ ਦੇ ਵਿਚ ਅਸੀਂ ਜਲੰਧਰ ਦੇ ਫਿਲੌਰ ਵਿਚ ਪੈਪਸੀਕੋ ਦਾ ਪਲਾਂਟ ਲਗਾਇਆ ਦਿੱਤਾ ਸੀ,  ਪੈਪਸੀਕੋ ਜ਼ਰੀਏ ਸੇਲ ਵੀ ਕਾਫ਼ੀ ਹੋਈ ਸੀ। 

ਇਹ ਵੀ ਪੜ੍ਹੋ: ਆਸਟ੍ਰੇਲੀਆ ਵਿਖੇ ਪਾਣੀ 'ਚ ਡੁੱਬ ਗਏ ਸਨ ਇਕੋ ਪਰਿਵਾਰ ਦੇ 4 ਮੈਂਬਰ, ਇਕੱਠਿਆਂ ਹੋਇਆ ਅੰਤਿਮ ਸੰਸਕਾਰ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News