ਕਿਸਾਨ ਅੰਦੋਲਨ ਦਰਮਿਆਨ ਇਸ 'ਭਾਜਪਾ ਆਗੂ' ਨੇ ਕੀਤਾ ਵੱਡਾ ਦਾਅਵਾ, ਜਾਣੋ ਕੀ ਕਿਹਾ

01/09/2021 11:28:52 AM

ਲੁਧਿਆਣਾ (ਸਲੂਜਾ) : ਇੱਕ ਪਾਸੇ ਜਿੱਥੇ ਕਿਸਾਨ ਸੰਗਠਨਾਂ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਕਰਕੇ ਉਨ੍ਹਾਂ ਦੇ ਘਰਾਂ 'ਚ ਗੋਹਾ ਤੱਕ ਸੁੱਟਿਆ ਜਾ ਰਿਹਾ ਹੈ, ਉੱਥੇ ਭਾਜਪਾ ਦੇ ਆਗੂ ਡਾ. ਕਮਲਜੀਤ ਸੋਈ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਦਿੱਲੀ ਬਾਰਡਰ ’ਤੇ ਕਿਸਾਨਾਂ ਦੇ ਨਾਲ ਰੋਸ ਧਰਨੇ ’ਤੇ ਬੈਠੇ ਸਨ।

ਇਹ ਵੀ ਪੜ੍ਹੋ : ਓ. ਪੀ. ਸੋਨੀ ਦੀ ਹਾਜ਼ਰੀ 'ਚ ਭਿੜੇ ਕਾਂਗਰਸੀਆਂ ਵੱਲੋਂ ਗਾਲੀ-ਗਲੌਚ, ਗੁੱਸੇ 'ਚ ਆਏ ਮੰਤਰੀ ਨੇ ਦਿੱਤੀ ਸਖ਼ਤ ਚਿਤਾਵਨੀ

ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨੀ ਨਾਲ ਸਬੰਧਿਤ ਕਾਨੂੰਨਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਕਿਸਾਨਾਂ ਤੋਂ ਫੀਡਬੈਕ ਲਈ। ਉਨ੍ਹਾਂ ਦਾ ਨਾ ਤਾਂ ਕਿਸੇ ਕਿਸਾਨ ਅਤੇ ਨਾ ਹੀ ਕਿਸੇ ਸੰਗਠਨ ਨੇ ਵਿਰੋਧ ਕੀਤਾ।

ਇਹ ਵੀ ਪੜ੍ਹੋ : ਇਸ ਤਾਰੀਖ਼ ਨੂੰ ਹੋਵੇਗੀ 'ਚਾਰਟਰਡ ਅਕਾਊਂਟੈਂਟ' ਦੀ ਪ੍ਰੀਖਿਆ, 'ਐਡਮਿਟ ਕਾਰਡ' ਵੈੱਬਸਾਈਟ 'ਤੇ ਜਾਰੀ

ਡਾ. ਸੋਈ ਨੇ ਦੱਸਿਆ ਕਿ ਉਹ ਲਗਾਤਾਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਸੰਪਰਕ 'ਚ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕਿਸਾਨਾਂ ਨਾਲ ਸਬੰਧਿਤ ਪੈਦਾ ਹੋਏ ਮੁੱਦੇ ਜਲਦ ਹੀ ਨਿੱਬੜ ਜਾਣਗੇ ਕਿਉਂਕਿ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਬਰਡ ਫਲੂ : ਪੰਜਾਬ ਸਰਕਾਰ ਨੇ ਸੂਬੇ ਨੂੰ 'ਕੰਟਰੋਲਡ ਏਰੀਆ' ਐਲਾਨਿਆ, ਲਿਆ ਗਿਆ ਇਹ ਵੱਡਾ ਫ਼ੈਸਲਾ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਦੀ ਮਦਦ ਲਈ ਜੈਕਟਾਂ ਵੀ ਵੰਡੀਆਂ ਹਨ।
ਨੋਟ : ਕਿਸਾਨ ਅੰਦੋਲਨ ਦਰਮਿਆਨ ਭਾਜਪਾ ਆਗੂ ਦੇ ਦਾਅਵੇ ਬਾਰੇ ਦਿਓ ਆਪਣੀ ਰਾਏ


Babita

Content Editor

Related News