ਭਾਜਪਾ ਆਗੂ ਜਿੰਦਲ ਵੱਲੋਂ 30 ਲੱਖ ਦੀ ਠੱਗੀ

Saturday, Dec 07, 2019 - 10:08 AM (IST)

ਭਾਜਪਾ ਆਗੂ ਜਿੰਦਲ ਵੱਲੋਂ 30 ਲੱਖ ਦੀ ਠੱਗੀ

ਨਾਭਾ (ਜੈਨ, ਭੂਪਾ)—ਸਥਾਨਕ ਕੋਤਵਾਲੀ ਪੁਲਸ ਨੇ ਪੰਜਾਬ ਭਾਜਪਾ ਦੀ ਸਟੇਟ ਐਗਜ਼ੈਕਟਿਵ ਦੇ ਸਾਬਕਾ ਮੈਂਬਰ ਅਤੇ ਪ੍ਰਾਈਵੇਟ ਪਬਲਿਕ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਜਿੰਦਲ ਖਿਲਾਫ 30 ਲੱਖ ਰੁਪਏ ਦੀ ਠੱਗੀ ਕਰਨ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਣਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰੋਹਟੀ ਖਾਸ ਨੇ ਪੁਲਸ ਕੋਲ ਰਿਪੋਰਟ ਦਰਜ ਕਰਵਾਈ ਕਿ ਸਰਕੂਲਰ ਰੋਡ 'ਤੇ ÎÂਇਕ ਪਲਾਟ ਦਾ 50 ਲੱਖ ਰੁਪਏ ਦਾ ਇਕਰਾਰਨਾਮਾ ਓਮ ਜਿੰਦਲ ਨਾਲ ਹੋਇਆ ਸੀ। ਇਸ ਵਿਚੋਂ 15 ਲੱਖ ਰੁਪਏ ਬਿਆਨਾ ਦਿੱਤਾ ਗਿਆ। ਫਿਰ 15 ਲੱਖ ਰੁਪਏ ਹੋਰ ਦੇ ਦਿੱਤੇ। ਨਾ ਹੀ ਪਲਾਟ ਦੀ ਰਜਿਸਟਰੀ ਕਰਵਾਈ, ਨਾ ਹੀ ਰਾਸ਼ੀ ਵਾਪਸ ਕੀਤੀ।

ਪੜਤਾਲ ਵਿਚ ਸਾਹਮਣੇ ਆਇਆ ਕਿ ਓਮ ਜਿੰਦਲ ਨੇ ਪਲਾਟ ਦੀ ਰਜਿਸਟਰੀ ਰੱਖ ਕੇ ਕਿਸੇ ਰਿਸ਼ਤੇਦਾਰ ਨੂੰ ਲੋਨ ਕਰਵਾਇਆ ਹੋਇਆ ਹੈ। ਓਮ ਜਿੰਦਲ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਮੇਰੇ ਖਿਲਾਫ ਇਕ ਕੈਬਨਿਟ ਮੰਤਰੀ ਦੇ ਕਥਿਤ ਇਸ਼ਾਰੇ 'ਤੇ ਵਾਰ-ਵਾਰ ਮਾਮਲੇ ਦਰਜ ਕੀਤੇ ਜਾ ਰਹੇ ਹਨ। ਸਾਡੇ ਪਰਿਵਾਰ ਨੂੰ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।


author

Shyna

Content Editor

Related News