ਭਾਜਪਾ ਨੇ ਸੰਨੀ ਦਿਓਲ ਨੂੰ ਐਲਾਨਿਆ ਗੁਰਦਾਸਪੁਰ ਤੋਂ ਉਮੀਦਵਾਰ

Tuesday, Apr 23, 2019 - 08:25 PM (IST)

ਭਾਜਪਾ ਨੇ ਸੰਨੀ ਦਿਓਲ ਨੂੰ ਐਲਾਨਿਆ ਗੁਰਦਾਸਪੁਰ ਤੋਂ ਉਮੀਦਵਾਰ

ਨਵੀਂ ਦਿੱਲੀ/ਗੁਰਦਾਸਪੁਰ (ਬਿਊਰੋ)- ਫਿਲਮ ਇੰਡਸਟਰੀ ਵਿਚ ਵੱਡਾ ਨਾਮਣਾ ਖੱਟਣ ਵਾਲੇ ਸੰਨੀ ਦਿਓਲ ਮੰਗਲਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਭਾਜਪਾ ਨੇ ਸੰਨੀ ਦਿਓਲ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਵੀ ਐਲਾਨ ਦਿੱਤਾ ਹੈ। ਕਿਆਸ ਲਗਾਏ ਜਾ ਰਹੇ ਸਨ ਕਿ ਭਾਜਪਾ ਗੁਰਦਾਸਪੁਰ ਸੀਟ 'ਤੇ ਸਾਬਕਾ ਸੰਸਦ ਮੈਂਬਰ ਅਤੇ ਮਰਹੂਮ ਵਿਨੋਦ ਖੰਨਾ ਦੇ ਪਰਿਵਾਰ ਨੂੰ ਟਿਕਟ ਦੇ ਸਕਦੇ ਹਨ ਪਰ ਭਾਜਪਾ ਨੇ ਐਨ ਮੌਕੇ 'ਤੇ ਸੰਨੀ ਦਿਓਲ 'ਤੇ ਦਾਅ ਖੇਡ ਦਿੱਤਾ ਹੈ। ਸੰਨੀ ਦਿਓਲ ਦੇ ਨਾਂ ਦੇ ਐਲਾਨ ਨਾਲ ਹੀ ਭਾਜਪਾ ਨੇ ਪੰਜਾਬ ਵਿਚ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਹੁਸ਼ਿਆਰਪੁਰ ਸੀਟ 'ਤੇ ਸੋਮ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਗੁਰਦਾਸਪੁਰ ਸੀਟ 'ਤੇ ਕਾਂਗਰਸ ਪਹਿਲਾਂ ਹੀ ਮੌਜੂਦ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਮੈਦਾਨ ਵਿਚ ਉਤਾਰ ਚੁੱਕੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਵਲੋਂ ਪੀਟਰ ਮਸੀਹ, ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਲਾਲ ਚੰਦ ਮੈਦਾਨ ਵਿਚ ਹਨ।


author

Sunny Mehra

Content Editor

Related News