ਭਾਜਪਾ ਨਾਲ ਫਿਕਸਡ ਮੈਚ ਖੇਡ ਰਹੇ ਹਨ ਕੈਪਟਨ, CM ਚਾਹੁੰਦੇ ਤਾਂ ਨਹੀਂ ਹੁੰਦੇ ਖੇਤੀ ਬਿੱਲ ਪਾਸ : ਸੁਖਬੀਰ ਬਾਦਲ

04/12/2021 10:22:14 AM

ਚੰਡੀਗੜ੍ਹ (ਰਮਨਦੀਪ ਸੋਢੀ) - ਪੰਜਾਬ ਦੇ ਸਾਬਕਾ ਡਿਪਟੀ ਸੀ. ਐੱਮ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਵਿਚਾਲੇ ਫਿਕਸਡ ਮੈਚ ਖੇਡਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਪੂਰੀ ਤਰ੍ਹਾਂ ਭਾਜਪਾ ਦੇ ਦਬਾਅ ਵਿਚ ਹਨ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਵਿਚ ਸੁਖਬੀਰ ਨੇ ਕਿਹਾ ਕਿ ਕੈਪਟਨ ਨੇ ਪੰਜਾਬ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕੈਪਟਨ ਨੂੰ ਪਤਾ ਸੀ ਕਿ ਖੇਤੀ ਬਿੱਲ ਪਾਸ ਹੋਣ ਜਾ ਰਹੇ ਹਨ ਪਰ ਉਨ੍ਹਾਂ ਨੇ ਖਾਮੋਸ਼ੀ ਨਾਲ ਸਭ ਕੁਝ ਹੋਣ ਦਿੱਤਾ। ਜੇਕਰ ਕੈਪਟਨ ਪੰਜਾਬ ਨੂੰ ਲੈ ਕੇ ਵਫਾਦਾਰ ਹੁੰਦੇ ਤਾਂ ਕਿਸਾਨ ਅੰਦੋਲਨ ਹੋਣਾ ਹੀ ਨਹੀਂ ਸੀ।

ਪੜ੍ਹੋ ਇਹ ਵੀ ਖਬਰ - ਮਿੱਟੀ 'ਚ ਰੁਲੇ ਮਾਪਿਆਂ ਦੇ ਚਾਅ, ‘ਏਅਰਫੋਰਸ’ ਅਧਿਕਾਰੀ ਨਾਲ ਵਿਆਹੀ ਧੀ ਨੇ ਕੀਤੀ ਖ਼ੁਦਕੁਸ਼ੀ (ਵੀਡੀਓ)

ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਸਾਫ਼ ਹੈ ਕਿ ਉਹ ਹਰ ਉਸ ਵਿਅਕਤੀ ਦਾ ਵਿਰੋਧ ਕਰੇਗਾ, ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਕਰੇਗਾ। ਬਾਦਲ ਨੇ ਕਿਹਾ ਕਿ ਸ਼ੁਰੂ ਤੋਂ ਕੈਪਟਨ ਦਾ ਭਾਜਪਾ ਨਾਲ ਸਾਫਟ ਕਾਰਨਰ ਰਿਹਾ ਹੈ ਅਤੇ ਅੱਜ ਵੀ ਚੱਲ ਰਿਹਾ ਹੈ। ਪੰਜਾਬ ’ਚ ਕੇਂਦਰੀ ਜਾਂਚ ਏਜੰਸੀਆਂ ਵਲੋਂ ਆ ਕੇ ਨੌਜਵਾਨਾਂ ਦੀ ਫੜੋ ਫੜੀ ’ਤੇ ਸੁਖਬੀਰ ਨੇ ਕਿਹਾ ਕਿ ਕਿਸੇ ਸਰਕਾਰ ਦੀ ਹਿੰਮਤ ਕਿਵੇਂ ਹੋ ਜਾਵੇ ਕਿ ਉਹ ਤੁਹਾਡੇ ਸੂਬੇ ਵਿੱਚ ਆ ਕੇ ਇਸ ਤਰ੍ਹਾਂ ਦੇ ਕੰਮ ਕਰੇ। ਇਸ ਦਾ ਸਿੱਧਾ ਕਾਰਨ ਹੈ ਕਿ ਕੈਪਟਨ ਕੇਂਦਰ ਦੀ ਭਾਜਪਾ ਸਰਕਾਰ ਦੇ ਦਬਾਅ ’ਚ ਹੈ। ਕਾਨੂੰਨ ਵੀ ਕੋਈ ਚੀਜ਼ ਹੈ। ਕਿਸੇ ਸੂਬੇ ਦੀ ਪੁਲਸ ਪੰਜਾਬ ਵਿਚ ਆ ਜਾਵੇ ਅਤੇ ਕਿਸੇ ਨੂੰ ਵੀ ਉਠਾ ਕੇ ਲੈ ਜਾਵੇ ਅਤੇ ਉਸ ’ਤੇ ਥਰਡ ਡਿਗਰੀ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਤਾਂ ਦਿੱਲੀ ਪੁਲਸ ’ਤੇ ਮਾਮਲਾ ਦਰਜ ਕਰਨਾ ਚਾਹੀਦਾ ਹੈ ਕਿ ਉਹ ਬਿਨਾਂ ਸੂਬੇ ਦੀ ਸਹਿਮਤੀ ਦੀ ਕਿਵੇਂ ਇੱਥੋਂ ਦੇ ਨੌਜਵਾਨਾਂ ਨੂੰ ਚੁੱਕ ਕੇ ਲੈ ਗਈ। ਉਨ੍ਹਾਂ ਕਿਹਾ ਕਿ ਗੱਲ ਅਸੂਲ ਕੀਤੀ ਹੈ, ਗ਼ਲਤੀ ਹੋਈ ਹੈ ਤਾਂ ਠੀਕ ਹੈ ਪਰ ਨੌਜਵਾਨਾਂ ਨਾਲ ਕੁੱਟਮਾਰ ਤਾਂ ਸਰਾਸਰ ਗ਼ਲਤ ਹੈ।

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ : ਮਾਂ ਨੇ 2 ਮਾਸੂਮਾਂ ਸਣੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ

ਖੇਤੀ ਬਿੱਲ ’ਤੇ ਕੈਪਟਨ ਨੇ ਕੀਤਾ ਧੋਖਾ
ਖੇਤੀ ਬਿੱਲ ’ਤੇ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਨੇ ਭਰੋਸੇ ਵਿਚ ਲਿਆ ਹੀ ਨਹੀਂ ਅਤੇ ਨਾ ਹੀ ਭਿਣਕ ਲੱਗਣ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਉਦੋਂ ਲੱਗਿਆ ਜਦੋਂ ਕੈਬਨਿਟ ਵਿਚ ਬਿੱਲ ਲਿਆਂਦਾ ਗਿਆ। ਭਾਜਪਾ ਦਾ ਫਰਜ਼ ਬਣਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਸਾਥੀ ਸੀ ਅਤੇ ਪਾਰਟੀ ਨੂੰ ਭਰੋਸੇ ਵਿੱਚ ਲਿਆ ਜਾਂਦਾ। ਕੇਂਦਰ ਨੇ ਇਸ ਮਸਲੇ ’ਤੇ 7 ਮੁੱਖ ਮੰਤਰੀਆਂ ਦੀ ਇਕ ਕਮੇਟੀ ਬਣਾ ਦਿੱਤੀ, ਜਿਸ ਵਿਚ 5 ਭਾਜਪਾ ਦੇ ਅਤੇ 2 ਕਾਂਗਰਸ ਦੇ ਸੀ. ਐੱਮ. ਸਨ। ਇਹ ਨਹੀਂ ਸੋਚਿਆ ਕਿ ਸੀ. ਐੱਮ. ਇਸ ਮਸਲੇ ’ਤੇ ਫ਼ੈਸਲਾ ਲੈਣ ਵਾਲੇ ਨਹੀਂ ਹਨ।

ਬਾਦਲ ਨੇ ਕਿਹਾ ਕਿ ਕੈਪਟਨ ਪਹਿਲਾਂ ਇਸ ਕਮੇਟੀ ਦਾ ਹਿੱਸਾ ਨਹੀਂ ਸਨ। ਉਨ੍ਹਾਂ ਨੇ ਲੜਾਈ ਕਰ ਕੇ ਆਪਣੇ ਆਪ ਨੂੰ ਕਮੇਟੀ ਵਿਚ ਸ਼ਾਮਲ ਕਰਵਾਇਆ। ਕੈਪਟਨ ਕਮੇਟੀ ਵਿਚ ਆਉਣ ਦੇ ਬਾਅਦ ਵੀ ਖਾਮੋਸ਼ ਰਹੇ ਅਤੇ ਇਸ ਬਿੱਲ ਬਾਰੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ, ਜਿਸ ਕਾਰਨ ਬਿੱਲ ਪਾਸ ਹੋ ਗਿਆ। ਬਿੱਲ ਦੀ ਵਾਪਸੀ ’ਤੇ ਬਾਦਲ ਬੋਲੇ ਕਿ ਪੀ. ਐੱਮ. ਨਰਿੰਦਰ ਮੋਦੀ ਨੇ ਜ਼ਿਦ ਫੜੀ ਹੈ ਅਤੇ ਲੱਗਦਾ ਨਹੀਂ ਕਿ ਉਹ ਕਾਨੂੰਨ ਵਾਪਸ ਲੈਣਗੇ। ਪੰਜਾਬ ਦੇ ਲੋਕਾਂ ਨੂੰ ਇਸ ਮਸਲੇ ’ਤੇ ਇੱਕਜੁਟ ਹੋਣਾ ਪਵੇਗਾ ਅਤੇ ਪਲਾਨ ਬਣਾਉਣਾ ਹੋਵੇਗਾ ਕਿ ਕਿਵੇਂ ਲੜਾਈ ਜਿੱਤਣੀ ਹੈ।

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ
ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਨੂੰ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ. ਐੱਮ. ਨੂੰ ਚਾਹੀਦਾ ਹੈ ਕਿ ਉਹ ਘਰੋਂ ਬਾਹਰ ਨਿਕਲਣ। ਦਿੱਲੀ ’ਚ ਡੇਰਾ ਲਾਉਣ ਅਤੇ ਕੇਂਦਰ ਤੋਂ ਆਪਣੇ ਸੂਬੇ ਲਈ ਹੱਕ ਮੰਗਣ। ਸੁਖਬੀਰ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਹੱਕਾਂ ਲਈ ਦਿੱਲੀ ਜਾਂਦੇ ਸਨ। ਹਰ ਮੰਤਰੀ ਨੂੰ ਮਿਲਦੇ ਸਨ। ਸੀ. ਐੱਮ. ਦੇ ਦਿੱਲੀ ਜਾਣ ਅਤੇ ਕਿਸੇ ਸੂਬੇ ਦੇ ਮੰਤਰੀ ਦੇ ਦਿੱਲੀ ਜਾ ਕੇ ਹੱਕ ਮੰਗਣ ਵਿਚ ਫ਼ਰਕ ਹੁੰਦਾ ਹੈ। ਕਿਉਂ ਕੈਪਟਨ ਨਹੀਂ ਜਾ ਰਹੇ ਕੇਂਦਰ ਕੋਲ, ਇਹ ਇਕ ਬਹੁਤ ਵੱਡਾ ਸਵਾਲ ਹੈ। ਕੈਪਟਨ ਦਾ ਸੁਫ਼ਨਾ ਸੀ ਸੀ. ਐੱਮ. ਬਣਨਾ ਪਰ ਉਹ ਗੰਭੀਰ ਨਹੀਂ ਹਨ। ਦਿੱਲੀ ਨਾ ਜਾਣ ਦੇ ਪਿੱਛੇ ਕੈਪਟਨ ਦਾ ਡਰ ਹੈ। ਕੇਂਦਰ ਕੋਲ ਕੈਪਟਨ ਦੇ ਕਈ ਕੇਸ ਹਨ, ਜਿਸਦੇ ਡਰੋਂ ਉਹ ਦਿੱਲੀ ਜਾ ਕੇ ਗੱਲ ਰੱਖਣ ਦੀ ਹਿੰਮਤ ਨਹੀਂ ਕਰ ਰਹੇ।

ਭਾਜਪਾ ਨਾਲ ਪੈਚਅਪ ਦੀ ਅਜੇ ਸੰਭਾਵਨਾ ਨਹੀਂ
ਭਾਜਪਾ ਨਾਲ ਦੁਬਾਰਾ ਗੱਠਜੋੜ ਦੇ ਮਾਮਲੇ ’ਤੇ ਜਵਾਬ ਦਿੰਦੇ ਹੋਏ ਸੁਖਬੀਰ ਨੇ ਕਿਹਾ ਕਿ ਅਜਿਹੀ ਸੰਭਾਵਨਾ ਅਜੇ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਫ਼ੈਸਲਾ ਲੈਂਦਾ ਹੈ, ਉਹ ਨਫਾ-ਨੁਕਸਾਨ ਵੇਖ ਕੇ ਨਹੀਂ ਲੈਂਦਾ। ਅਕਾਲੀ ਦਲ ਅਤੇ ਭਾਜਪਾ ਦਾ ਰਿਸ਼ਤਾ ਪੰਜਾਬ ਲਈ ਵਧੀਆ ਸੀ। ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਤੋੜਨਾ ਕੋਈ ਮਜਬੂਰੀ ਨਹੀਂ ਸੀ। ਭਾਜਪਾ ਦੀ ਜੋ ਸੋਚ ਪਹਿਲਾਂ ਸੀ, ਉਹ ਹੁਣ ਨਹੀਂ ਰਹੀ। ਪਾਰਟੀ ਬਦਲ ਗਈ ਹੈ। ਹੁਣ ਭਾਜਪਾ ਐਂਟੀ ਪੰਜਾਬ ਦੀ ਸੋਚ ਨਾਲ ਕੰਮ ਕਰ ਰਹੀ ਹੈ। ਪੰਜਾਬ ਸਰਹੱਦੀ ਸੂਬਾ ਹੈ। ਸੂਬੇ ਦੇ ਲੋਕਾਂ ਦੀ ਭਾਵਨਾ ਨਾ ਸੁਣ ਕੇ ਜ਼ਿਦ ਨਾਲ ਸੱਤਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਲੋਕਤੰਤਰ ਦੇ ਖ਼ਿਲਾਫ਼ ਹੈ ।

ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ

ਸੁਖਬੀਰ ਬਾਦਲ ਦੀ ਡਿਕਟੇਟਰਸ਼ਿਪ
ਸ਼੍ਰੋਮਣੀ ਅਕਾਲੀ ਦਲ ਪਹਿਲਾਂ ਸਰਵੇ ਕਰਵਾਉਂਦਾ ਹੈ ਫਿਰ ਲੀਡਰਸ਼ਿਪ ਨਾਲ ਗੱਲ ਕਰ ਕੇ ਫ਼ੈਸਲਾ ਲੈਂਦਾ ਹੈ। ਪਾਰਟੀ ਨੂੰ ਅੱਗੇ ਵਧਾਉਣ ਲਈ ਫ਼ੈਸਲਾ ਲਿਆ ਜਾਂਦਾ ਹੈ। ਜੋ ਲੋਕ ਵਿਰੋਧ ਕਰ ਰਹੇ ਉਨ੍ਹਾਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਇਲਾਕੇ ਵਿਚ ਜੋ ਕਮੀਆਂ ਸਨ, ਉਨ੍ਹਾਂ ’ਤੇ ਫੋਕਸ ਕਰਨ ਨੂੰ ਕਿਹਾ। ਸਮੱਸਿਆ ਹੱਲ ਨਹੀਂ ਹੋਈ ਅਤੇ ਸਰਵੇ ਵਿਚ ਵਿਰੋਧ ਨੂੰ ਵੇਖਦੇ ਹੋਏ ਟਿਕਟ ਕਿਸੇ ਦੂਜੇ ਨੂੰ ਦੇ ਦਿੱਤੀ ਗਈ। ਮਤਲਬ ਤਾਂ ਇਹ ਹੈ ਕਿ ਪਾਰਟੀ ਨੂੰ ਕਿਵੇਂ ਜਿਤਾਇਆ ਜਾਵੇ। ਸੱਤਾ ਕੋਈ ਭਾਵਨਾਵਾਂ ਦੀ ਖੇਡ ਨਹੀਂ ਹੈ। ਅੱਗੇ ਵਧਣ ਲਈ ਕਈ ਤਰ੍ਹਾਂ ਦੇ ਬਦਲਾਅ ਕਰਨੇ ਪੈਂਦੇ ਹਨ। ਅਜਿਹੇ ਵਿਚ ਇਹ ਕਹਿਣਾ ਕਿ ਸੁਖਬੀਰ ਬਾਦਲ ਡਿਕਟੇਟਰ ਹੋ ਗਿਆ, ਸਰਾਸਰ ਗਲਤ ਹੈ। ਸ਼੍ਰੋਮਣੀ ਅਕਾਲੀ ਦਲ ਵਿਚ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕਈ ਵੱਡੇ ਨੇਤਾ ਟਕਸਾਲੀ ਨੇਤਾ ਹਨ ਪਰ ਕੌਣ ਜਿੱਤ ਸਕਦਾ ਹੈ ਅਤੇ ਕੌਣ ਨਹੀਂ, ਉਸਦੇ ਆਧਾਰ ’ਤੇ ਕੰਮ ਹੋਵੇਗਾ। ਪਾਰਟੀ ਵਿਚ ਹੋਰ ਵੀ ਕਈ ਜ਼ਿੰਮੇਦਾਰੀਆਂ ਹੋਣਗੀਆਂ। ਯੂਥ ਨੂੰ ਅੱਗੇ ਲਿਆਉਣ ਦੇ ਸਵਾਲ ’ਤੇ ਸੁਖਬੀਰ ਨੇ ਕਿਹਾ ਕਿ ਕੁਝ ਟਕਸਾਲੀ ਨੇਤਾ ਹਨ, ਜਿਨ੍ਹਾਂ ਨੂੰ ਕਈ ਵਾਰ ਟਿਕਟ ਦਿੱਤੀ ਅਤੇ ਉਹ ਹਰ ਵਾਰ ਹਾਰ ਗਏ। ਆਖਿਰ ਕਿੰਨੀ ਵਾਰ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ। ਟਕਸਾਲੀ ਦੇ ਨਾ ’ਤੇ ਪਾਰਟੀ ਨੂੰ ਖ਼ਰਾਬ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਸਿੱਧੀ ਅਦਾਇਗੀ
ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ (ਡੀ. ਬੀ. ਟੀ.) ਨੂੰ ਲੈ ਕੇ ਕੇਂਦਰ ਅਤੇ ਕਿਸਾਨਾਂ ਵਿਚ ਟਸਲ ’ਤੇ ਬਾਦਲ ਬੋਲੇ ਕਿ ਇਹ ਮਸਲਾ ਪ੍ਰਕਾਸ਼ ਸਿੰਘ ਬਾਦਲ ਦੇ ਸੀ. ਐੱਮ. ਹੁੰਦੇ ਵੀ ਉੱਠਿਆ ਸੀ। ਉਨ੍ਹਾਂ ਕਿਹਾ ਕਿ ਸਿੱਧੀ ਜਿਹੀ ਗੱਲ ਹੈ ਕਿ ਕਿਸਾਨ ਜੋ ਐਗਰੀਮੈਂਟ ’ਚ ਕਹੇ, ਉਸ ਅਨੁਸਾਰ ਉਸ ਨੂੰ ਭੁਗਤਾਨ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਜ਼ਮੀਨ ਦੀ ਫਰਦ ਅਨੁਸਾਰ ਪੇਮੈਂਟ ਕੀਤੀ ਜਾਵੇਗੀ ਪਰ ਸਵਾਲ ਹੈ ਕਿ ਜੋ ਕਿਸਾਨ ਠੇਕੇ ’ਤੇ ਜ਼ਮੀਨ ਲੈ ਕਰ ਖੇਤੀ ਕਰ ਰਹੇ ਉਨ੍ਹਾਂ ਕੋਲ ਪੈਸਾ ਕਿਵੇਂ ਪੁੱਜੇਗਾ। ਅਜਿਹੇ ਵਿਚ ਤਾਂ ਲੜਾਈ ਵਧੇਗੀ।

ਪੜ੍ਹੋ ਇਹ ਵੀ ਖਬਰ - ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ : ਤੇਜ਼ਧਾਰ ਹਥਿਆਰਾਂ ਨਾਲ 2 ਸਕੇ ਭਰਾਵਾਂ ’ਤੇ ਕਾਤਲਾਨਾ ਹਮਲਾ (ਤਸਵੀਰਾਂ)

ਕਰਤਾਰਪੁਰ ਕਾਰੀਡੋਰ
ਸੁਖੀਬਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਲੰਬੇ ਇੰਤਜ਼ਾਰ ਤੋਂ ਬਾਅਦ ਖੁੱਲ੍ਹਿਆ ਹੈ। ਉਸ ਨੂੰ ਬੰਦ ਕਰ ਦਿੱਤਾ ਗਿਆ। ਹਾਲ ਹੀ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਮੈਂ ਪੀ. ਐੱਮ. ਮੋਦੀ ਨਾਲ ਇਸ ਮਸਲੇ ’ਤੇ ਗੱਲ ਕੀਤੀ ਅਤੇ ਕਿਹਾ ਕਿ ਕੋਰੋਨਾ ਦੇ ਨਾਂ ’ਤੇ ਇਸ ਕਾਰੀਡੋਰ ਨੂੰ ਬੰਦ ਕੀਤੇ ਜਾਣਾ ਗ਼ਲਤ ਹੈ। ਬੈਠਕ ਵਿਚ ਇਸ ਮਸਲੇ ’ਤੇ ਪੀ. ਐੱਮ. ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਖਾਮੋਸ਼ ਰਹੇ ।

ਕੌਣ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਸੀ. ਐੱਮ. ਚਿਹਰਾ
ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਅਕਸਰ ਪਾਰਟੀ ਬਦਲਣ ਦਾ ਕ੍ਰੇਜ਼ ਰਹਿੰਦਾ ਹੈ। ਉਹ ਇਸ ਵਾਰ ਵੀ ਹੋਵੇਗਾ। ਇਸ ਬਾਰੇ ਬਾਦਲ ਨੇ ਕਿਹਾ ਕਿ ਕਾਂਗਰਸ ਤੋਂ ਲੋਕ ਦੁਖੀ ਹਨ ਅਤੇ ਉਹ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਆਉਣਾ ਚਾਹੁੰਦੇ ਹਨ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕਾਂਗਰਸ ਨੂੰ ਹਰਾਉਣਾ ਹੀ ਹੈ। ਇਸ ਲਈ ਲੋਕ ਅਕਾਲੀ ਦਲ ਵਿਚ ਆ ਰਹੇ ਹਨ। ਹੰਸਰਾਜ ਜੋਸਨ ਵੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹੈ। ਸੀ. ਐੱਮ. ਦੇ ਚਿਹਰੇ ਬਾਰੇ ਬਾਦਲ ਬੋਲੇ ਕਿ ਪਾਰਟੀ ਫ਼ੈਸਲਾ ਲਵੇਗੀ ਕਿ ਪ੍ਰਕਾਸ਼ ਸਿੰਘ ਬਾਦਲ ਹੋਣਗੇ ਜਾਂ ਕੋਈ ਹੋਰ ਹੋਵੇਗਾ। ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਤੋਂ ਦੂਰੀ ’ਤੇ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਵੀ ਕਾਫ਼ੀ ਹੋ ਗਈ ਹੈ।


rajwinder kaur

Content Editor

Related News