ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਨੇ ਪਰਿਵਾਰ ਸਣੇ ਪਾਈ ਵੋਟ, ਪਤਨੀ ਨੀਤੂ ਅੰਗੂਰਾਲ ਨੇ ਆਖੀਆਂ ਇਹ ਗੱਲਾਂ
Wednesday, Jul 10, 2024 - 02:03 PM (IST)
ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਵੈਸਟ ਵਿਚ ਹੋ ਰਹੀ ਵੋਟਿੰਗ ਲਗਾਤਾਰ ਜਾਰੀ ਹੈ। ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਵੱਲੋਂ ਪਰਿਵਾਰ ਸਮੇਤ ਵੋਟ ਪਾਈ ਗਈ। ਇਸ ਦੌਰਾਨ ਜਿੱਥੇ ਸ਼ੀਤਲ ਅੰਗੂਰਾਲ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ, ਉਥੇ ਹੀ ਪਤਨੀ ਨੀਤੂ ਅੰਗੂਰਾਲ ਨੇ ਵੀ ਅਪੀਲ ਕੀਤੀ। ਅੱਤ ਦੀ ਗਰਮੀ ਵਿਚਾਲੇ ਨੀਤੂ ਅੰਗੂਰਾਲ ਪਰਿਵਾਰ ਸਮੇਤ ਪੋਲਿੰਗ ਬੂਥ ਦੇ ਬਾਹਰ ਟੇਬਲ ਲਗਾ ਕੇ ਲੋਕਾਂ ਦੀਆਂ ਵੋਟਾਂ ਲੱਭਣ ਦੀ ਮਦਦ ਕਰਦੇ ਹੋਏ ਨਜ਼ਰ ਆਏ।
ਉਨ੍ਹਾਂ ਮੀਡੀਆ ਨਾਲ ਗੱਲਬਾਤ ਹੋਏ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ, ਜੇਕਰ ਲੋਕ ਸਾਡੇ ਲਈ ਇੰਨੀ ਗਰਮੀ ਵਿਚ ਲੋਕ ਵੋਟਾਂ ਪਾਉਣ ਲਈ ਆ ਰਹੇ ਹਨ ਤਾਂ ਸਾਡਾ ਵੀ ਕੁਝ ਫਰਜ਼ ਬਣਦਾ ਹੈ ਕਿ ਉਨ੍ਹਾਂ ਦੇ ਪ੍ਰਤੀ ਕੁਝ ਸੇਵਾ ਕੀਤੀ ਜਾਵੇ। ਜੁਆਇੰਡ ਪਰਿਵਾਰ ਹੋਣ ਕਰਕੇ ਜੇਕਰ ਕਿਸੇ ਇਕ ਮੈਂਬਰ ਨੂੰ ਕੋਈ ਤਕਲੀਫ਼ ਹੁੰਦੀ ਹੈ ਤਾਂ ਸਾਰੇ ਇਕ-ਦੂਜੇ ਦੀ ਮਦਦ ਕਰਦੇ ਹਨ। ਸਾਡਾ ਸਾਰਾ ਪਰਿਵਾਰ ਹਮੇਸ਼ਾ ਸਾਡੇ ਨਾਲ ਖੜ੍ਹਾ ਰਹਿੰਦਾ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਦੀ Live Update: ਵੋਟਿੰਗ ਲਗਾਤਾਰ ਜਾਰੀ, 11 ਵਜੇ ਤੱਕ 23.4 ਫ਼ੀਸਦੀ ਹੋਈ ਵੋਟਿੰਗ
ਉਨ੍ਹਾਂ ਵੈਸਟ ਹਲਕੇ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਵੀ ਕੀਤਾ ਅਤੇ ਪੰਜਾਬ ਵਿਚ ਮੌਜੂਦ ਕਾਨੂੰਨ ਵਿਵਸਥਾ ਬਾਰੇ ਗੱਲਬਾਤ ਵੀ ਕੀਤੀ। ਹੁਣ ਤੱਕ ਦੀ ਹੋਈ ਵੋਟ ਫ਼ੀਸਦੀ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਵਰਕਿੰਗ ਡੇਅ ਹੋਣ ਕਾਰਨ ਵੋਟ ਫ਼ੀਸਦੀ ਥੋੜ੍ਹੀ ਘੱਟ ਲੱਗ ਰਹੀ ਹੈ ਪਰ ਉਨ੍ਹਾਂ ਵੱਲੋਂ ਵੱਧ ਤੋਂ ਵੱਧ ਪੋਲਿੰਗ ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਉਂਝ ਅਪੀਲ ਕਰਨ ਦੀ ਲੋੜ ਨਹੀਂ ਪੈ ਰਹੀ ਪਰ ਜੇਕਰ ਸਾਡੇ ਵੱਲੋਂ ਕਿਸੇ ਨੂੰ ਅਪੀਲ ਵੀ ਕਰਨੀ ਪੈ ਰਹੀ ਹੈ ਤਾਂ ਉਹ ਸਾਡੇ ਹੀ ਲੋਕ ਹਨ ਅਤੇ ਸਾਨੂੰ ਲੋਕਾਂ ਨੂੰ ਅਪੀਲ ਕਰਨ ਵਿਚ ਕੋਈ ਝਿਜਕ ਨਹੀਂ ਹੈ।
ਇਹ ਵੀ ਪੜ੍ਹੋ- ਭਾਜਪਾ ਆਗੂ ਸੁਸ਼ੀਲ ਰਿੰਕੂ ਨੇ ਪਰਿਵਾਰ ਸਣੇ ਪਾਈ ਵੋਟ, ਦੱਸਿਆ ਵੋਟ ਪਾਉਣ ਕਿਉਂ ਨਹੀਂ ਘਰਾਂ 'ਚੋਂ ਨਿਕਲੇ ਰਹੇ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।