ਸੱਤਾ ਤੋਂ ਉਤਸ਼ਾਹਤ ਪੰਜਾਬ ਭਾਜਪਾ ਨੇ ਅਲਾਪਿਆ ਪੁਰਾਣਾ ਰਾਗ

05/31/2019 6:52:11 PM

ਨਵੀ ਦਿੱਲੀ/ਚੰਡੀਗੜ੍ਹ (ਕਮਲ ਕਾਂਸਲ)— ਚੋਣ ਜਿੱਤਣ ਤੋਂ ਬਾਅਦ ਪੰਜਾਬ-ਭਾਜਪਾ ਵਲੋਂ ਇਕ ਵਾਰ ਫਿਰ ਆਪਣੀ ਮਜ਼ਬੂਤੀ ਦਰਸਾ ਕੇ ਅਕਾਲੀ ਦਲ ਵਾਲੇ ਗਠਜੋੜ 'ਚ ਆਪਣਾ ਕੋਟਾ ਵਧਾਉਣ ਦੀ ਗੱਲ ਕੀਤੀ ਗਈ ਹੈ। ਸੰਯੋਗਵਸ ਇਸ ਵਾਰ ਵੀ ਇਹ ਮੰਗ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਮੂੰਹੋਂ ਹੀ ਨਿਕਲੀ ਹੈ। ਕਮਲ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਭਾਜਪਾ ਨੂੰ ਗਠਜੋੜ ਦੇ ਹਿੱਸੇ ਨਾਲ ਵੱਧ ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਸ਼ਰਮਾ ਦਾ ਕਹਿਣਾ ਹੈ ਕਿ ਲੋਕ ਅਤੇ ਵਰਕਰ ਵੀ ਚਾਹੁੰਦੇ ਹਨ ਕਿ ਭਾਜਪਾ ਵੱਧ ਸੀਟਾਂ 'ਤੇ ਚੋਣ ਲੜੇ। 
ਇਥੇ ਇਹ ਵੀ ਦੱਸਣਯੋਗ ਹੈ ਕਿ ਕਮਲ ਸ਼ਰਮਾ ਦੀ ਪ੍ਰਧਾਨਗੀ ਵੇਲੇ ਤਾਂ ਭਾਜਪਾ ਵਲੋਂ ਇਕੱਲਿਆਂ ਚੋਣ ਲੜਨ ਲਈ ਸਰਵੇ ਵੀ ਕਰਵਾਇਆ ਗਿਆ ਸੀ। ਸਰਵੇ ਨੂੰ ਲੈ ਪੰਜਾਬ ਇਕਾਈ ਅਜੇ ਚੰਡੀਗੜ੍ਹ 'ਚ ਬੈਠਕ ਕਰ ਹੀ ਰਹੀ ਸੀ ਕਿ ਦਿੱਲੀ ਦਰਬਾਰ ਨੇ ਪਹਿਲਾਂ ਹੀ ਆਪਣਾ ਫੈਸਲਾ ਸੁਣਾ ਦਿੱਤਾ। ਸੁਖਬੀਰ ਬਾਦਲ ਅਮਿਤ ਸ਼ਾਹ ਨੂੰ ਮਿਲ ਕੇ ਆਪਣੇ ਕੋਟੇ 'ਤੇ ਮੁਹਰ ਲਗਵਾ ਚੁੱਕੇ ਸਨ। ਫਿਲਹਾਲ ਸਥਿਤੀ ਇਹ ਹੈ ਕਿ ਭਾਜਪਾ ਵਿਧਾਨ ਸਭਾ ਦੀ 117 ਸੀਟਾਂ 'ਚੋ 23 ਸੀਟਾਂ ਜਦਕਿ ਲੋਕ ਸਭਾ ਚੋਣਾਂ ਦੀ 13 ਸੀਟਾਂ 'ਚੋ 3 ਸੀਟਾਂ 'ਤੇ ਚੋਣ ਲੜਦੀ ਹੈ।


Gurminder Singh

Content Editor

Related News