ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਮੁੰਡੇ ਦਾ ਕਤਲ, ਕਾਰ ਸਵਾਰਾਂ ਨੇ ਮੀਂਹ ਵਾਂਗ ਵਰ੍ਹਾਈਆਂ ਗੋਲੀਆਂ

Tuesday, Aug 18, 2026 - 06:31 PM (IST)

ਜਨਮ ਦਿਨ ਦੀ ਪਾਰਟੀ ਤੋਂ ਆ ਰਹੇ ਮੁੰਡੇ ਦਾ ਕਤਲ, ਕਾਰ ਸਵਾਰਾਂ ਨੇ ਮੀਂਹ ਵਾਂਗ ਵਰ੍ਹਾਈਆਂ ਗੋਲੀਆਂ

ਲੁਧਿਆਣਾ (ਰਾਜ) : ਲੋਕਲ ਅੱਡਾ ਇਲਾਕੇ ਨੇੜੇ ਸੋਮਵਾਰ ਰਾਤ ਕਾਰ ਨੂੰ ਸਾਈਡ ਦੇਣ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਕਾਰ ਸਵਾਰ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਮਿੰਦਰ ਸਿੰਘ ਉਰਫ ਸੋਨੂੰ ਦੇ ਰੂਪ ਵਿਚ ਹੋਈ ਹੈ। ਇਸ ਵਾਰਦਾਤ ਵਿਚ ਮ੍ਰਿਤਕ ਦਾ ਸਾਥੀ ਸੰਜੂ ਬਾਂਹ ਵਿਚ ਗੋਲੀ ਲੱਗਣ ਕਾਰਣ ਗੰਭੀਰ ਜ਼ਖਮੀ ਹੋ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਸ ਅਤੇ ਉਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ : ਘਰ ਸੱਦ ਕੇ ਉਤਰਵਾ ਲੈਂਦੀਆਂ ਕੱਪੜੇ ਤੇ ਫਿਰ ਖੇਡਦੀਆਂ 'ਗੰਦਾ ਖੇਡ'

ਮ੍ਰਿਤਕ ਹਰਮਿੰਦਰ ਸਿੰਘ ਸੋਨੂੰ ਦੀ ਪਤਨੀ ਜੋਤੀ ਨੇ ਰੋਂਦੇ ਹੋਏ ਦੱਸਿਆ ਕਿ ਉਹ ਅਸ਼ੋਕ ਨਗਰ ਦੇ ਰਹਿਣ ਵਾਲੇ ਹਨ ਅਤੇ ਸੋਨੂੰ ਵੀਡੀਓ ਮਿਕਸਿੰਗ ਦਾ ਕੰਮ ਕਰਦਾ ਸੀ। ਸੋਮਵਾਰ ਰਾਤ ਲਗਭਗ 9 ਵਜੇ ਉਹ ਮੁਹੱਲੇ ਦੇ ਰਹਿਣ ਆਪਣੇ ਦੋਸਤ ਸੰਜੂ ਨਾਲ ਕਿਸੇ ਹੋਰ ਦੋਸਤ ਦੇ ਜਨਮਦਿਨ ਦੀ ਪਾਰਟੀ ਵਿਚ ਜਾਣ ਦਾ ਆਖ ਕੇ ਗਿਆ ਸੀ। ਰਾਤ ਲਗਭਗ 1 ਵਜੇ ਪਰਿਵਾਰ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਘੰਟਾ ਘਰ ਦੇ ਕੋਲ ਸੋਨੂੰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ : ਕਬੱਡੀ ਜਗਤ ਨੂੰ ਵੱਡਾ ਝਟਕਾ, ਸੁਪਰਸਟਾਰ ਜਾਫੀ ਰਹੇ ਗੋਰਾ ਸਮਾਲਸਰ ਦੀ ਮੌਤ

ਮ੍ਰਿਤਕ ਹਰਮਿੰਦਰ ਸੋਨੂੰ ਵਿਆਹਿਆ ਸੀ। ਉਸਦੇ ਪਰਿਵਾਰ ਵਿਚ ਉਸਦੀ ਪਤਨੀ ਜੋਤੀ ਅਤੇ ਦੋ ਛੋਟੇ ਬੇਟੇ, ਵੱਡੇ ਬੇਟੇ ਦੀ ਉਮਰ 8 ਸਾਲ ਅਤੇ ਛੋਟੇ ਬੇਟੇ ਦੀ ਉਮਰ 2 ਸਾਲ ਹੈ। ਅਚਾਨਕ ਹੋਈ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਲਾਕੇ ਵਿਚ ਮਾਤਮ ਦਾ ਮਹੌਲ ਛਾਇਆ ਹੋਇਆ ਹੈ। ਜ਼ਖਮੀ ਸੰਜੂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਸਦਾ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ : ਗੁਰਦੁਆਰਾ ਸਾਹਿਬ ਵਿਚ ਤਲਵਾਰ ਲੈ ਕੇ ਦਾਖਲ ਹੋਏ ਬੰਦੇ ਨੂੰ ਮਾਰ 'ਤੀ ਗੋਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News