ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ ''ਤੇ ਡਿੱਗੀ ਗਾਜ

Thursday, Jul 16, 2020 - 07:10 PM (IST)

ਜਲੰਧਰ (ਵਰੁਣ)— ਇਕ ਪਾਸੇ ਜਿੱਥੇ ਸ਼ਹਿਰੀ ਪੁਲਸ ਸੜਕਾਂ 'ਤੇ ਮਾਸਕ ਨਾ ਪਾਉਣ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ 'ਤੇ ਚਲਾਨ ਕੱਟ ਰਹੀ ਹੈ, ਉਥੇ ਹੀ ਦੂਜੇ ਪਾਸੇ ਫੋਕਲ ਪੁਆਇੰਟ 'ਚ ਇਕ ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮੇਂ ਪੁਲਸ ਵੱਲੋਂ ਖੁਦ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।

ਬਰਥਡੇਅ ਬੁਆਏ ਦੇ ਇਲਾਕੇ 'ਚ ਜਾ ਕੇ ਸਮਾਜਿਕ ਭੁੱਲ ਕੇ ਕੇਕ ਕੱਟਣ 'ਤੇ ਏ. ਐੱਸ. ਆਈ. ਭੁਪਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਮਾਮਲੇ 'ਚ ਬਰਥਡੇਅ ਬੁਆਏ ਸਮੇਤ 9 ਲੋਕਾਂ 'ਤੇ ਕਾਨੂੰਨ ਦੀ ਉਲੰਘਣਾ ਕਰਨ 'ਤੇ 188 ਦਾ ਕੇਸ ਦਰਜ ਕੀਤਾ ਗਿਆ ਹੈ।  ਏ. ਐੱਸ. ਆਈ. ਸਣੇ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਹੈ।

PunjabKesari
ਥਾਣਾ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਵੀਡੀਓਜ਼ ਮਿਲੀਆਂ ਸਨ, ਜਿਸ 'ਚ ਚੌਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਵਲੰਟੀਅਰ ਮੱਖਣ ਸਿੰਘ ਨਾਂ ਦੇ ਨੌਜਵਾਨ ਦਾ ਕੇਕ ਕੱਟਦੇ ਦਿਖਾਈ ਦੇ ਰਹੇ ਹਨ। ਪਹਿਲਾਂ ਤਾਂ ਮੱਖਣ ਸਿੰਘ ਦੇ ਜਨਮਦਿਨ ਦਾ ਕੇਕ ਚੌਕੀ 'ਚ ਕੱਟਿਆ ਗਿਆ, ਜਿਸ ਦੇ ਬਾਅਦ ਉਸ ਦੇ ਘਰ ਦੇ ਕੋਲ ਜਾ ਕੇ ਵੀ ਭੁਪਿੰਦਰ ਸਿੰਘ ਨੇ ਕੇਟ ਕੱਟਿਆ। ਇਸ ਦੌਰਾਨ ਚੌਕੀ ਫੋਕਲ ਪੁਆਇੰਟ ਤੋਂ ਲੈ ਕੇ ਛੋਟਾ ਸਈਂਪੁਰ ਇਲਾਕੇ 'ਚ ਏ. ਐੱਸ. ਆਈ. ਸੁਲਖਣ ਸਿੰਘ ਨੇ ਸੋਸ਼ਲ ਡਿਸਟੈਂਸ ਦਾ ਕੋਈ ਧਿਆਨ ਨਹੀਂ ਰੱਖਿਆ।

PunjabKesari

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ''ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਫੇਸਬੁੱਕ 'ਤੇ ਤਸਵੀਰਾਂ ਅਪਲੋਡ ਹੋਣ ਤੋਂ ਬਾਅਦ ਹੋਇਆ ਖੁਲਾਸਾ
ਇਸ ਦਾ ਪਤਾ ਉਸ ਸਮੇਂ ਲੱਗਾ ਜਦੋਂ ਨੌਜਵਾਨ ਨੇ ਜਨਮਦਿਨ ਦੀਆਂ ਤਸਵੀਰਾਂ ਫੇਸਬੁੱਕ 'ਤੇ ਅਪਲੋਡ ਕਰ ਦਿੱਤੀਆਂ ਗਈਆਂ। ਸਮਾਜਿਕ ਦੂਰੀ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਣ ਦੀਆਂ ਤਸਵੀਰਾਂ ਜਦੋਂ ਸੋਸ਼ਲ ਸਾਈਟਸ 'ਤੇ ਵਾਇਰਲ ਹੋਈਆਂ ਤਾਂ ਮਾਮਲਾ ਪੁਲਸ ਅਧਿਕਾਰੀਆਂ ਤੱਕ ਪਹੁੰਚਿਆ। ਇਸ ਦੇ ਬਾਅਦ ਏ. ਐੱਸ. ਆਈ. ਭੁਪਿੰਦਰ ਸਿੰਘ ਨੂੰ ਤੁਰੰਤ ਮੁਅੱਤਲ ਕਰਕੇ ਪੁਲਸ ਲਾਈਨ ਭੇਜ ਦਿੱਤਾ ਗਿਆ ਜਦਕਿ ਬਰਥਡੇਅ ਬੁਆਏ ਮੱਖਣ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਵੀ 188 ਦੀ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

PunjabKesari

ਚੌਕੀ ਇੰਚਾਰਜ ਖ਼ਿਲਾਫਡ ਖੁੱਲ੍ਹੀ ਵਿਭਾਗੀ ਕਾਰਵਾਈ
ਇਸ ਸਾਰੇ ਮਾਮਲੇ 'ਚ ਪੁਲਸ ਅਧਿਕਾਰੀਆਂ ਨੇ ਚੌਕੀ ਦੇ ਇੰਚਾਰਜ ਸੰਜੀਵ ਕੁਮਾਰ ਖ਼ਿਲਾਫ਼ ਵਿਭਾਗੀ ਕਾਰਵਾਈ ਖੋਲ੍ਹ ਦਿੱਤੀ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇੰਨੀ ਭੀੜ ਇਕੱਠੀ ਕਰਕੇ ਚੌਕੀ 'ਚ ਕੇਕ ਕਟਵਾਇਆ ਗਿਆ, ਜਿਸ ਦੇ ਚਲਦਿਆਂ ਚੌਕੀ ਇੰਚਾਰਜ 'ਤੇ ਐਕਸ਼ਨ ਲਿਆ ਗਿਆ ਹੈ। ਅਜੇ ਚੌਕੀ ਇੰਚਾਰਜ ਸੰਜੀਵ ਕੁਮਾਰ ਦੇ ਬਿਆਨ ਦਰਜ ਨਹੀਂ ਹੋ ਪਾਏ ਹਨ। ਉਥੇ ਹੀ ਚੌਕੀ ਇੰਚਾਰਜ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਹ ਦੇਰ ਰਾਤ 11 ਵਜੇ ਤੱਕ ਪੈਟਰੋਲਿੰਗ 'ਤੇ ਸਨ। ਉਨ੍ਹਾਂ ਦੇ ਬਾਅਦ ਕੀ ਹੋਇਆ, ਉਨ੍ਹਾਂ ਨੂੰ ਕੁਝ ਪਤਾ ਨਹੀਂ।

PunjabKesari

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ''ਚ ''ਕੋਰੋਨਾ'' ਦਾ ਕਹਿਰ ਜਾਰੀ, ਜਾਣੋ ਕੀ ਨੇ ਤਾਜ਼ਾ ਹਾਲਾਤ


shivani attri

Content Editor

Related News